ਪੜਚੋਲ ਕਰੋ
Advertisement
ਪੰਜਾਬ ਤੋਂ ਤਬਲੀਗੀ ਜਮਾਤ 'ਚ ਹਿੱਸਾ ਲੈਣ ਵਾਲਿਆ ਦੀ ਸੂਚੀ ਤਿਆਰ, 100 ਤੋਂ ਵੱਧ ਲੋਕ ਹੋਏ ਸ਼ਾਮਲ
ਦਿੱਲੀ 'ਚ ਤਬਲੀਗੀ ਜਮਾਤ ਦੇ ਹਜ਼ਰਤ ਨਿਜ਼ਾਮੂਦੀਨ ਮਰਕਜ਼ 'ਚ ਪੰਜਾਬ ਤੋਂ ਸ਼ਾਮਲ ਹੋਣ ਵਾਲਿਆ ਦੀ ਜ਼ਿਲ੍ਹਾਵਾਰ ਸੂਚੀ ਤਿਆਰ ਕੀਤੀ ਗਈ ਹੈ। ਸੂਚੀ ਵਿੱਚ 127 ਲੋਕਾਂ ਦਾ ਨਾਮ ਸਾਹਮਣੇ ਆਇਆ ਹੈ।
ਰੌਬਟ
ਚੰਡੀਗੜ੍ਹ: ਦਿੱਲੀ 'ਚ ਤਬਲੀਗੀ ਜਮਾਤ ਦੇ ਹਜ਼ਰਤ ਨਿਜ਼ਾਮੂਦੀਨ ਮਰਕਜ਼ 'ਚ ਪੰਜਾਬ ਤੋਂ ਸ਼ਾਮਲ ਹੋਣ ਵਾਲਿਆ ਦੀ ਜ਼ਿਲ੍ਹਾਵਾਰ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ 127 ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਦੇਸ਼ ਭਰ ਦੇ ਤਕਰੀਬਨ 9000 ਲੋਕਾਂ ਨੂੰ, ਜੋ ਹਾਲ ਹੀ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਦੀ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਹਨ, ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਅਲੱਗ ਕੀਤਾ ਗਿਆ ਹੈ। ਨਿਜ਼ਾਮੂਦੀਨ ਮਰਕਜ਼ ਦੇਸ਼ 'ਚ ਕੋਰੋਨਾ ਦਾ ਨਵਾਂ ਕੇਂਦਰ ਬਣ ਚੁੱਕਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਭਰ ਵਿੱਚ ਪਾਏ ਗਏ 1965 ਪੋਜ਼ਟਿਵ ਮਾਮਲਿਆਂ ਵਿੱਚੋਂ 400 ਕੇਸ ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਤ ਹਨ।
ਇਸ ਦੌਰਾਨ ਪੰਜਾਬ 'ਚ ਤਿਆਰ ਕੀਤੀ ਸੂਚੀ ਅਨੁਸਾਰ ਵੱਖ ਵੱਖ ਜ਼ਿਲ੍ਹਿਆਂ ਦੇ 127 ਲੋਕ ਵੀ ਜਮਾਤ ਦੇ ਇਸ ਸਮਾਗਮ 'ਚ ਸ਼ਾਮਲ ਹੋਏ ਸਨ।ਹਾਂਲਾਕਿ ਇਹਨ੍ਹਾਂ ਵਿੱਚੋਂ ਕੋਈ ਕੋਰੋਨਾ ਸੰਕਰਮਿਤ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਤੋਂ 32, ਲੁਧਿਆਣਾ ਤੋਂ 20, ਸੰਗਰੂਰ ਤੋਂ 16, ਮੁਹਾਲੀ ਤੋਂ 15, ਮਾਨਸਾ ਤੋਂ 13 ਅਤੇ ਜਲੰਧਰ ਤੋਂ 10 ਲੋਕ ਇਸ ਵਿੱਚ ਸ਼ਾਮਲ ਹੋਏ ਸਨ।
ਇਸ ਦੇ ਨਾਲ ਹੀ ਪਟਿਆਲਾ ਤੋਂ 5, ਕਪੂਰਥਲਾ ਤੋਂ 4, ਬਰਨਾਲਾ ਤੋਂ 4, ਨਵਾਂ ਸ਼ਹਿਰ ਤੋਂ 2, ਮੋਗਾ ਤੋਂ 2, ਪਠਾਨਕੋਟ ਤੋਂ 2, ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਇੱਕ ਇੱਕ ਵਿਅਕਤੀ ਸ਼ਾਮਲ ਹੋਇਆ ਸੀ।
ਲਵ ਅਗਰਵਾਲ ਨੇ ਬੀਤੇ ਕੱਲ ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ਦੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਦੱਸਿਆ ਸੀ ਕਿ
ਅਜਿਹੀ ਸਥਿਤੀ 'ਚ ਪੰਜਾਬ ਵਿੱਚੋਂ ਵੀ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਹੈ। ਪੰਜਾਬ ਭਰ 'ਚ ਹੁਣ ਤਕ ਕੋਰੋਨਾ ਨਾਲ 47 ਪੋਜ਼ਟਿਵ ਕੇਸ ਪਾਏ ਗਏ ਹਨ। ਇਸ ਮਾਰੂ ਕੋਰੋਨਾਵਾਇਰਸ ਨਾਲ 5 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸੂਬੇ 'ਚ ਹੁਣ ਤੱਕ 1434 ਸੈਂਪਲ ਟੈਸਟ ਕੀਤਾ ਜਾ ਚੁੱਕੇ ਹਨ ਜਿਸ ਵਿੱਚ 1236 ਲੋਕਾਂ ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ ਤੇ 151 ਲੋਕਾਂ ਦੀ ਰਿਪੋਰਟ ਅਜੇ ਉਡੀਕੀ ਜਾ ਰਹੀ ਹੈ। ਪੰਜਾਬ 'ਚ ਸਭ ਤੋਂ ਵੱਧ ਮਾਮਲੇ ਐਸਬੀਐਸ ਨਗਰ, ਨਵਾਂਸ਼ਹਿਰ ਦੇ ਹਨ ਜਿੱਥੇ ਇਸ ਵਕਤ 19 ਕੋਰੋਨਾ ਪੋਜ਼ਟਿਵ ਕੇਸ ਹਨ। ਦੂਜੇ ਨੰਬਰ ਤੇ ਐਸਏਐਸ ਨਗਰ, ਮੁਹਾਲੀ ਹੈ ਜਿੱਥੇ ਕੋਰੋਨਾ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸੇ ਦੌਰਾਨ ਹੁਸ਼ਿਆਰਪੁਰ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਕੁਲ ਮਾਮਲੇ ਸੱਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਜਲੰਧਰ 'ਚ ਪੰਜ, ਲੁਧਿਆਣਾ 'ਚ ਤਿੰਨ, ਅੰਮ੍ਰਿਤਸਰ 'ਚ ਦੋ ਤੇ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ। ਸਾਰੇ ਮਰੀਜ਼ਾ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
ਤਾਮਿਲਨਾਡੂ ਤੋਂ 173, ਰਾਜਸਥਾਨ ਤੋਂ 11, ਅੰਡੇਮਾਨ ਅਤੇ ਨਿਕੋਬਾਰ ਤੋਂ 9, ਦਿੱਲੀ ਤੋਂ 47, ਤੇਲੰਗਾਨਾ ਤੋਂ 33, ਆਂਧਰਾ ਪ੍ਰਦੇਸ਼ ਤੋਂ 67, ਅਸਾਮ16, ਜੰਮੂ ਕਸ਼ਮੀਰ ਤੋਂ 22 ਤੇ ਪੁਡੂਚੇਰੀ ਤੋਂ ਦੋ ਪੋਜ਼ਟਿਵ ਮਾਮਲੇ ਸਾਹਮਣੇ ਆਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement