Punjab News: ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ, ਪੁਲਿਸ ਜਾਂਚ 'ਚ ਜੁਟੀ
Punjab News: ਪੁਲਿਸ ਮੌਕੇ ਉੱਤੇ ਪੁੱਜੀ ਤਾਂ ਨਹਿਰ ਕਿਨਾਰੇ ਕੁਝ ਕੱਪੜੇ, ਮੋਬਾਈਲ ਅਤੇ ਹੋਰ ਸਮਾਨ ਮਿਲਿਆ। ਜਿਸ ਤੋਂ ਬਾਅਦ ਇਨ੍ਹਾਂ ਦੀ ਪਛਾਣ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਜੈ ਰੂਪਾ ਰਾਮ (40) ਸੁਰੇਸ਼ (11) ਦਲੀਪ (9), ਮਨੀਸ਼ਾ (5) ਸ਼ਾਮਲ ਹਨ।
Punjab News: ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਭੁੱਲਰ ਕੋਲੋ ਲੰਘਦੀਆਂ ਨਹਿਰਾਂ ਵਿੱਚ ਅੱਜ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਲਾਂਗ ਲਗਾ ਦਿੱਤੀ। ਇਹ ਵਿਅਕਤੀ ਰਾਜਸਥਾਨ ਨਾਲ ਸਬੰਧਿਤ ਹੈ। ਇਸ ਤੋਂ ਬਾਅਦ ਕਿਸੇ ਰਾਹਗੀਰ ਵੱਲੋਂ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਨਹਿਰ ਨੇੜਿਓਂ ਮਿਲੇ ਸਮਾਨ ਤੋਂ ਹੋਈ ਪਛਾਣ
ਇਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਉੱਤੇ ਪੁੱਜੀ ਤਾਂ ਨਹਿਰ ਕਿਨਾਰੇ ਕੁਝ ਕੱਪੜੇ, ਮੋਬਾਈਲ ਅਤੇ ਹੋਰ ਸਮਾਨ ਮਿਲਿਆ। ਜਿਸ ਤੋਂ ਬਾਅਦ ਇਨ੍ਹਾਂ ਦੀ ਪਛਾਣ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਜੈ ਰੂਪਾ ਰਾਮ (40) ਸੁਰੇਸ਼ (11) ਦਲੀਪ (9), ਮਨੀਸ਼ਾ (5) ਸ਼ਾਮਲ ਹਨ।
ਰਾਜਸਥਾਨ ਦੇ ਵਾਸੀਆਂ ਵਜੋਂ ਹੋਈ ਪਛਾਣ
ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਸਾਰੇ ਰਾਮ ਮੰਦਰ ਦੀ ਢਾਣੀ ' ਪਿੰਡ ਬਰੇਟਾ, ਜਿਲ੍ਹਾ ਜਲੌਰ (ਰਾਜਸਥਾਨ) ਦੇ ਵਾਸੀ ਹਨ। ਪੁਲਿਸ ਨੇ ਨਹਿਰ ਕਿਨਾਰੇ ਮਿਲੇ ਮੋਬਾਈਲ ਦੇ ਰਾਹੀ ਜਦੋਂ ਇਸ ਵਿਅਕਤੀ ਦੇ ਵਾਰਿਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਦੱਸਿਆ ਕਿ ਇਹ ਵਿਅਕਤੀ ਬਿਨ੍ਹਾ ਕੁਝ ਦੱਸੇ ਘਰ ਤੋਂ ਆਇਆ ਸੀ। ਫਿਲਹਾਲ ਇਨ੍ਹਾਂ ਦੇ ਵਾਰਿਸਾਂ ਦੇ ਆਉਣ ਉਪਰੰਤ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।
ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਕੀਤੀ ਜਾਵੇਗੀ ਕਾਰਵਾਈ
ਥਾਣਾ ਸਦਰ ਦੇ ਐੱਸ ਐਚ ਓ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਉਪਰੰਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਨਹਿਰ ਕਿਨਾਰੇ ਕੁਝ ਸਮਾਨ ਮਿਲਿਆ। ਇਸ ਸਮਾਨ ਵਿੱਚ ਮਿਲੇ ਅਧਾਰ ਕਾਰਡ ਅਤੇ ਮੋਬਾਈਲ ਦੇ ਅਧਾਰ ਤੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਸਬੰਧੀ ਜਾਣਕਾਰੀ ਮਿਲ ਸਕਦੀ ਹੈ। ਵਾਰਿਸਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।