ਪੜਚੋਲ ਕਰੋ

Punjab News: ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪੰਜਾਬ 'ਚ ਅੱਜ ਤੋਂ ਵਧੀਆਂ, ਆਪ ਸਰਕਾਰ ਖਿਲਾਫ਼ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ 

Punjab News: ਪੰਜਾਬ ਮੰਤਰੀ ਮੰਡਲ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ-ਐਡਿਡ ਟੈਕਸ (ਵੈਟ) ਵਿੱਚ ਵੱਡਾ ਵਾਧਾ ਲਾਗੂ ਕਰਦਿਆਂ, ਕੀਮਤਾਂ ਵਿੱਚ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਦਾ ਨਜਾਇਜ਼ ਵਾਧਾ ਕੀਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਪੈਟਰੋਲ

ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ, ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ 'ਚ ਬੇਲੋੜੇ ਵਾਧੇ ਰਾਹੀਂ ਪੰਜਾਬ ਦੇ ਲੋਕਾਂ 'ਤੇ ਬੋਝ ਪਾਉਣ ਲਈ ਕਰੜੀ ਆਲੋਚਨਾ ਕੀਤੀ।

ਇੱਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਲਯੂ-ਐਡਿਡ ਟੈਕਸ (ਵੈਟ) ਵਿੱਚ ਵੱਡਾ ਵਾਧਾ ਲਾਗੂ ਕਰਦਿਆਂ, ਕੀਮਤਾਂ ਵਿੱਚ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਦਾ ਨਜਾਇਜ਼ ਵਾਧਾ ਕੀਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਪਦਾਰਥਾਂ ਦੇ ਟੈਕਸਾਂ ਵਿੱਚ ਇਹ ਬੇਤਹਾਸ਼ਾ ਵਾਧਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਸੂਬੇ ਦੇ ਨਾਗਰਿਕ ਪਹਿਲਾਂ ਹੀ ਮੰਦੀ ਅਤੇ ਬੇਰੋਜ਼ਗਾਰੀ ਸੰਕਟ ਕਾਰਨ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ।

ਬ੍ਰਹਮਪੁਰਾ ਨੇ ਲੋਕਾਂ ਪ੍ਰਤੀ ਸਰਕਾਰ ਦੀ ਅਸੰਵੇਦਨਸ਼ੀਲਤਾ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮ ਹੋ ਕੇ ਲੋਕਾਂ ਦੇ ਭਰੋਸੇ ਨਾਲ ਧੋਖਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਪੰਜਾਬੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਜ਼ਰੀਏ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਕੋਝੀ ਕੋਸ਼ਿਸ਼ ਸੱਤਾਧਾਰੀ ਪਾਰਟੀ ਦੇ ਘਟੀਆ ਪ੍ਰਸ਼ਾਸਨਿਕ ਸਵੈ-ਸੇਵਾ ਦੇ ਏਜੰਡੇ ਨੂੰ ਸਾਫ਼ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੈਟ ਵਾਧੇ ਨੂੰ ਜਾਇਜ਼ ਠਹਿਰਾਉਣਾ ਸਿਰਫ਼ ਸੂਬੇ ਲਈ ਵਾਧੂ ਮਾਲੀਆ ਪੈਦਾ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ 'ਆਪ' ਸਰਕਾਰ ਦੇ ਮਾੜੇ ਇਰਾਦਿਆਂ ਅਤੇ ਗੈਰ-ਤਜ਼ਰਬੇ ਨੂੰ ਉਜਾਗਰ ਕਰਦੀ ਹੈ।‌

ਬ੍ਰਹਮਪੁਰਾ ਨੇ ਪੰਜਾਬ ਦੇ ਨਾਗਰਿਕਾਂ ਨੂੰ ਅਜਿਹੇ ਦਮਨਕਾਰੀ ਕਦਮਾਂ ਵਿਰੁੱਧ ਇਕਜੁੱਟ ਹੋਣ ਅਤੇ 'ਆਪ' ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਨ ਲਈ ਪ੍ਰੇਰਿਆ ਅਤੇ ਜਾਗਰੂਕ ਕੀਤਾ। ਉਨ੍ਹਾਂ ਪੰਜਾਬੀਆਂ ਦੇ ਹੱਕਾਂ ਅਤੇ ਭਲਾਈ ਲਈ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਆਮ ਆਦਮੀ ਵਲੋਂ ਨਾਜਾਇਜ਼ ਬੋਝ ਪਾਉਣ ਵਾਲੀਆਂ ਨੀਤੀਆਂ ਦਾ ਪਰਦਾਫਾਸ਼ ਅਤੇ ਜ਼ੋਰਦਾਰ ਅਲੋਚਨਾਂ ਕੀਤੀ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l.

Join Our Official Telegram Channel: https://t.me/abpsanjhaofficial 

ਟਾਪ ਹੈਡਲਾਈਨ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ
Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ
Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
Medicine Storage In Monsoon : ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Medicine Storage In Monsoon: ਬਰਸਾਤ 'ਚ ਖਰਾਬ ਹੋ ਸਕਦੀਆਂ ਹਨ ਦਵਾਈਆਂ! ਜਾਣੋ ਮਾਨਸੂਨ ਦੌਰਾਨ ਦਵਾਈਆਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਦਾ ਢੰਗ
Embed widget