ਪੜਚੋਲ ਕਰੋ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲਾਈ ਮਹਿੰਗਾਈ ਨੂੰ ਅੱਗ, AAP ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਦੱਸਿਆ ਜਿੰਮੇਵਾਰ

ਅੱਧ ਨੰਗੇ ਹੋ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂਆਂ ਨੇ ਕਿਉਂ ਵੱਟੀ ਚੁੱਪ?- ਆਪਭਾਜਪਾ ਸਰਕਾਰ ਨੇ ਪੈਟਰੋਲ 'ਤੇ ਐਕਸਾਇਜ਼ ਡਿਊਟੀ 'ਚ 43 ਫ਼ੀਸਦੀ ਅਤੇ ਡੀਜ਼ਲ 'ਤੇ ਐਕਸਾਇਜ਼ ਡਿਊਟੀ 'ਚ 68.8 ਫ਼ੀਸਦ ਕੀਤਾ ਵਾਧਾ-ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਰ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਅਤੇ ਮਹਿੰਗਾਈ ਵਧਣ ਲਈ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਨਾਂ ਨੂੰ 'ਲੋਕ ਮਾਰੂ' ਸਰਕਾਰਾਂ ਕਰਾਰ ਦਿੱਤਾ ਹੈ।

ਉਨਾਂ ਦੋਸ਼ ਲਾਇਆ ਕਿ 2014 ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ 'ਚ ਵਾਧਾ ਹੋਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅੱਧ ਨੰਗੇ ਹੋ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਿਆ ਕਰਦੇ ਸਨ, ਅੱਜ ਜਦੋਂ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ, ਉਹ ਸਾਰੇ ਆਗੂ ਚੁੱਪ ਵੱਟੀ ਬੈਠੇ ਹਨ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, '' ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ 'ਤੇ ਪ੍ਰਦਰਸ਼ਨ ਕਰਕੇ ਅਤੇ ਚੋਣ ਮੁੱਦਾ ਬਣਾ ਕੇ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ 'ਤੇ ਕਾਬਜ ਹੋਈ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੈਟਰੋਲ 'ਤੇ ਐਕਸਾਇਜ਼ ਡਿਊਟੀ 'ਚ 43 ਫ਼ੀਸਦੀ ਅਤੇ ਡੀਜ਼ਲ 'ਤੇ ਐਕਸਾਇਜ਼ ਡਿਊਟੀ 'ਚ 68.8 ਫ਼ੀਸਦ ਵਾਧਾ ਕੀਤਾ ਹੈ। ਜੋ ਦੇਸ਼ ਦੇ ਲੋਕਾਂ ਨਾਲ ਇੱਕ ਵੱਡਾ ਧੋਖ਼ਾ ਹੈ।'' 

ਉਨਾਂ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਨੇ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਨੂੰ ਡੀ- ਕੰਟਰੋਲ ਤਾਂ ਜ਼ਰੂਰ ਕੀਤਾ, ਪਰ ਜਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ 'ਤੇਲ ਦੀਆਂ ਕੀਮਤਾਂ ਘਟੀਆਂ ਤਾਂ ਉਸ ਦਾ ਫਾਇਦਾ ਲੋਕਾਂ ਨੂੰ ਨਹੀਂ ਦਿੱਤਾ। ਇਸ ਦੇ ਉਲਟ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤਾਂ ਉਸ ਦਾ ਭਾਰ ਲੋਕਾਂ ਦੀਆਂ ਜੇਬਾਂ 'ਤੇ ਜ਼ਰੂਰ ਪਾਇਆ। ਜੋ ਭਾਰਤੀ ਜਨਤਾ ਪਾਰਟੀ ਦੀ ਜਨ- ਵਿਰੋਧੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਾਧੇ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਜਿੰਨੀ ਹੀ ਜ਼ਿੰਮੇਵਾਰ ਹੈ, ਜਿਹੜੀ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਅਸੰਵੇਦਨਸ਼ੀਲ ਸਿੱਧ ਹੋਈ ਹੈ। ਚੀਮਾ ਨੇ ਦੋਸ਼ ਲਾਇਆ, ''ਪੰਜਾਬ ਵਿੱਚ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਗੁਆਂਢੀ ਰਾਜਾਂ ਵਿਚੋਂ ਸਭ ਤੋਂ ਜ਼ਿਆਦਾ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ 'ਤੇ 31.17 ਫ਼ੀਸਦ ਵੈਟ ਅਤੇ ਡੀਜ਼ਲ 'ਤੇ 19.56 ਫ਼ੀਸਦ ਵੈਟ ਵਸੂਲਿਆ ਜਾ ਰਿਹਾ ਹੈ।''

'ਆਪ' ਆਗੂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਡੀਜ਼ਲ ਦੀ ਵਰਤੋਂ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ, ਕਿਉਂਕਿ ਫ਼ਸਲਾਂ ਦੀ ਬਿਜਾਈ, ਸਿੰਜਾਈ, ਕਟਾਈ ਅਤੇ ਮੰਡੀਆਂ ਤੱਕ ਪਹੁੰਚਾਉਣ ਲਈ ਵੱਖ- ਵੱਖ ਮਸ਼ੀਨਰੀ ਡੀਜ਼ਲ 'ਤੇ ਹੀ ਚੱਲਦੀ ਹੈ। ਆਲਮ ਇਹ ਹੈ ਕਿ ਪੰਜਾਬ ਵਿੱਚ ਡੀਜ਼ਲ ਦੀ ਕੀਮਤ ਵੀ 100 ਰੁਪਏ ਤੱਕ ਪਹੁੰਚ ਗਈ ਹੈ, ਜਿਸ ਦਾ ਕਿਸਾਨਾਂ 'ਤੇ ਬਹੁਤ ਜ਼ਿਆਦਾ ਆਰਥਿਕ ਭਾਰ ਪੈ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੀਜ਼ਲ- ਪੈਟਰੋਲ 'ਤੇ ਵੈਟ ਦੀ ਦਰ ਗੁਆਂਢੀ ਰਾਜਾਂ ਤੋਂ ਜ਼ਿਆਦਾ ਹੋਣ ਕਾਰਨ ਜਿਥੇ ਖਪਤਕਾਰ ਲੁੱਟੇ ਜਾ ਰਹੇ ਹਨ, ਉਥੇ ਹੀ ਪੈਟਰੋਲ ਪੰਪ ਮਾਲਕ ਵੀ ਪ੍ਰੇਸ਼ਨ ਹੋ ਰਹੇ ਹਨ, ਕਿਉਂਕਿ ਖਪਤਕਾਰ ਗੁਆਂਢੀ ਰਾਜਾਂ ਦੇ ਪੰਪਾਂ ਤੋਂ ਪੈਟਰੋਲ- ਡੀਜ਼ਲ ਖ਼ਰੀਦ ਰਹੇ ਹਨ। ਚੀਮਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ- ਡੀਜ਼ਲ 'ਤੇ ਲਾਏ ਗਏ ਟੈਕਸ ਘਟਾਏ ਜਾਣ ਤਾਂ ਜੋ ਇਨਾਂ ਦੀਆਂ ਕੀਮਤਾਂ ਘੱਟ ਹੋਣ ਅਤੇ ਮਹਿੰਗਾਈ ਨੂੰ ਕਾਬੂ ਕੀਤਾ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Advertisement
ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Embed widget