ਪੜਚੋਲ ਕਰੋ
(Source: ECI/ABP News)
ਤ੍ਰਿਪਤ ਰਾਜਿੰਦਰ ਬਾਜਵਾ ਨੇ ਵੰਡੇ ਸਮਾਰਟ ਕਾਰਡ, ਨਾਲ ਹੀ ਸੁਮੇਧ ਸੈਣੀ ਅਤੇ ਸਾਧੂ ਸਿੰਘ ਧਰਮਸੋਧ ਬਾਰੇ ਦਿੱਤੇ ਇਹ ਬਿਆਨ
ਅੱਜ ਸੂਬੇ ‘ਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਵੱਖ-ਵੱਖ ਮੰਤਰੀਆਂ ਨੇ ਵੱਖ-ਵੱਖ ਜਿਲ੍ਹਿਆਂ ‘ਚ ਇਸ ਨੂੰ ਲਾਗੂ ਕੀਤਾ। ਇਸ ਮੌਕੇ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਵਿਖੇ ਸਮਾਰਟ ਕਾਰਡ ਦੀ ਸ਼ੁਰੂਆਤ ਕੀਤੀ ਗਈ।
![ਤ੍ਰਿਪਤ ਰਾਜਿੰਦਰ ਬਾਜਵਾ ਨੇ ਵੰਡੇ ਸਮਾਰਟ ਕਾਰਡ, ਨਾਲ ਹੀ ਸੁਮੇਧ ਸੈਣੀ ਅਤੇ ਸਾਧੂ ਸਿੰਘ ਧਰਮਸੋਧ ਬਾਰੇ ਦਿੱਤੇ ਇਹ ਬਿਆਨ PH Card Launch Punjab Minister Tripat Rajinder Singh Bajwa today launched Smart Card at Batala and distributed smart cards ਤ੍ਰਿਪਤ ਰਾਜਿੰਦਰ ਬਾਜਵਾ ਨੇ ਵੰਡੇ ਸਮਾਰਟ ਕਾਰਡ, ਨਾਲ ਹੀ ਸੁਮੇਧ ਸੈਣੀ ਅਤੇ ਸਾਧੂ ਸਿੰਘ ਧਰਮਸੋਧ ਬਾਰੇ ਦਿੱਤੇ ਇਹ ਬਿਆਨ](https://static.abplive.com/wp-content/uploads/sites/5/2020/09/12192250/Tripat-Singh-Bajwa.jpeg?impolicy=abp_cdn&imwidth=1200&height=675)
ਬਟਾਲਾ: ਅੱਜ ਸੂਬੇ ‘ਚ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਵੱਖ-ਵੱਖ ਮੰਤਰੀਆਂ ਨੇ ਵੱਖ-ਵੱਖ ਜਿਲ੍ਹਿਆਂ ‘ਚ ਇਸ ਨੂੰ ਲਾਗੂ ਕੀਤਾ। ਇਸ ਮੌਕੇ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਵਿਖੇ ਸਮਾਰਟ ਕਾਰਡ ਦੀ ਸ਼ੁਰੂਆਤ ਕੀਤੀ ਗਈ। ਇੱਥੇ ਉਨ੍ਹਾਂ ਨੇ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਲਈ ਸਰਕਾਰ ਵਲੋਂ ਜਾਰੀ ਸਮਾਰਟ ਕਾਰਡ ਵੰਡੇ। ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੁਦ ਮੰਨਿਆ ਕਿ ਕੋਰੋਨਾ ਮਹਾਮਾਰੀ ਨਾਲ ਪੰਜਾਬ ‘ਚ ਮਰਨ ਵਾਲੇ ਲੋਕਾਂ ਦੀ ਔਸਤ ਦੂਸਰੇ ਸੂਬਿਆਂ ਨਾਲੋਂ ਵੱਧ ਹੈ।
ਇਸ ਦੇ ਨਾਲ ਹੀ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਖੇਤੀ ਆਰਡੀਨੈਂਸਾਂ ਖਿਲਾਫ ਮੋਰਚਾ ਖੋਲਣ ‘ਤੇ ਮੰਤਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਂ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ ਹੈ ਅਤੇ ਵਿਧਾਨ ਸਭਾ ‘ਚ ਵੀ ਆਰਡੀਨੈਂਸ ਦੇ ਖਿਲਾਫ ਮਤਾ ਪਾ ਚੁਕੀ ਹੈ ਪਰ ਉਹ ਧਰਨੇ ਅਤੇ ਪ੍ਰਦਰਸ਼ਨ ਦੌਰਾਨ ਸੜਕਾਂ ਰੋਕਣ ਦੇ ਹਕ਼ ‘ਚ ਨਹੀਂ ਹਨ।
Smart Ration Card: ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ, ਵੇਖੋ ਤਸਵੀਰਾਂ
ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਮਾਮਲੇ ‘ਚ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਕਿਹਾ ਕਿ ਕਿਸੇ ‘ਤੇ ਵੀ ਜਦੋਂ ਕੇਸ ਦਰਜ ਹੁੰਦਾ ਹੈ ਤਾਂ ਉਹ ਲੁਕ ਹੀ ਜਾਂਦਾ ਹੈ ਅਤੇ ਹੁਣ ਸੁਮੇਧ ਸੈਣੀ ਨੇ ਮਾਨਯੋਗ ਸੁਪਰੀਮ ਕੋਰਟ ਦਾ ਰਸਤਾ ਅਪਣਾਇਆ ਹੈ। ਮੰਤਰੀ ਨੇ ਕਿਹਾ ਕਾਨੂੰਨ ਅੱਗੇ ਕੋਈ ਛੋਟਾ ਵੱਡਾ ਨਹੀਂ ਹੈ।
ਬਾਜਵਾ ਨੇ ਇਸ ਦਾ ਮੁੱਖ ਕਾਰਨ ਦੱਸਦਿਆ ਕਿਹਾ ਕਿ ਪੰਜਾਬ ‘ਚ ਦਿਲ ਦੇ ਰੋਗੀ ਅਤੇ ਸ਼ੁਗਰ ਦੇ ਮਰੀਜ਼ ਜ਼ਿਆਦਾ ਹੋਣਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਪੰਜਾਬ ‘ਚ ਲੋਕ ਕੋਰੋਨਾ ਨਾਲ ਪੀੜਤ ਹੋਣ ‘ਤੇ ਖੁਦ ਨੂੰ ਜ਼ਾਹਿਰ ਨਹੀਂ ਕਰਦੇ ਤਾਂ ਜੋ ਸਮੇਂ ਨਾਲ ਉਨ੍ਹਾਂ ਦਾ ਇਲਾਜ ਹੋ ਸਕੇ। ਇਸ ਦੇ ਨਾਲ ਹੀ ਆਪ ਵਲੋਂ ਪੰਜਾਬ ‘ਚ ਔਸੀਂਮੀਟਰ ਵੰਡੇ ਜਾਣ ‘ਤੇ ਮੰਤਰੀ ਬਾਜਵਾ ਨੇ ਕਿਹਾ ਔਸੀਂਮੀਟਰ ਕੋਈ ਹੱਲ ਨਹੀਂ ਹੈ ਅਤੇ ਦਿੱਲੀ ‘ਚ ਕੋਰੋਨਾ ਮਹਾਮਾਰੀ ਅੱਜ ਵੀ ਪੰਜਾਬ ਤੋਂ ਵੱਧ ਹੈ। ਇਸ ਦੇ ਨਾਲ ਹੀ ਮੰਤਰੀ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਮਾਮਲੇ ‘ਤੇ ਰਾਜਨੀਤੀ ਕਰ ਰਹੀ ਹੈ।
BSF ਨੇ ਦੇਸ਼ ਵਿਰੋਧੀ ਅਨਸਰਾਂ ਦੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ, AK 47 ਅਤੇ ਹੋਰ ਹਥਿਆਰ ਬਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਉਧਰ ਆਪਣੀ ਪਾਰਟੀ ਦੇ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਮਾਮਲੇ ‘ਤੇ ਮੰਤਰੀ ਬਾਜਵਾ ਨੇ ਕਿਹਾ ਕਿ ਉਸ ਮਾਮਲੇ ‘ਚ ਜਾਂਚ ਚਲ ਰਹੀ ਹੈ ਅਤੇ ਜੋ ਵੀ ਜਾਂਚ ਰਿਪੋਰਟ ‘ਚ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕੜੀ ਕਾਨੂੰਨੀ ਕਾਰਵਾਈ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)