ਪੜਚੋਲ ਕਰੋ
Advertisement
ਪੰਜਾਬ ਪਹੁੰਚੇ ਮੋਦੀ ਨੇ ਅਗਲੀ ਵਾਰ ਖਾਤੇ ਫੁੱਲ ਕਰਨ ਦਾ ਲਾਇਆ ਲਾਰਾ
ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰੈਲੀ ਵਿੱਚ ਪਹੁੰਚੇ ਤੇ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਬਾਦਲ ਨੇ ਖ਼ਦਸ਼ਾ ਜਤਾਇਆ ਕਿ 19 ਮਈ ਨੂੰ ਕਾਂਗਰਸ ਲੋਕ ਸਭਾ ਚੋਣਾਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਸੀ ਮੋਦੀ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਤੇ ਮੈਂ ਇਨ੍ਹਾਂ ਨੂੰ ਸਰਦਾਰ ਮੋਦੀ ਕਹਿੰਦਾ ਹਾਂ।
ਹੁਸ਼ਿਆਰਪੁਰ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸਾਨਾਂ ਨੂੰ ਸਿੱਧੀ ਆਰਥਕ ਲਾਭ ਦੇਣ ਵਾਲੀ ਸਕੀਮ ਵਾਲੇ ਮਾਮਲੇ ਵਿੱਚ ਪੰਜਾਬੀ ਕਿਸਾਨਾਂ ਦੀ ਵਾਰੀ ਅੱਗੇ ਆਉਣ ਦੀ ਗੱਲ ਕਹੀ। ਮੋਦੀ ਨੇ ਕਿਹਾ ਕਿ 23 ਮਈ ਨੂੰ ਸਰਕਾਰ ਮੁੜ ਬਣਨ 'ਤੇ ਹੀ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ।
ਮੋਦੀ ਨੇ ਹੁਸ਼ਿਆਰਪੁਰ ਵਿੱਚ ਪੰਜਾਬ 'ਚ ਪਹਿਲੀ ਲੋਕ ਸਭਾ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਪੰਜਾਬ ਆਉਣ ਤੋਂ ਪਹਿਲਾਂ ਹੀ ਮੋਦੀ ਨੇ 1984 ਸਿੱਖ ਕਤਲੇਆਮ ਤੇ ਕਰਤਾਰਪੁਰ ਮਸਲਿਆਂ 'ਤੇ ਹੀ ਕਾਂਗਰਸ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਸੀ।
ਨਰੇਂਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਉਨ੍ਹਾਂ ਕਿਹਾ ਕਿ '84 ਦੰਗਾ ਪੀੜਤਾਂ ਨਾਲ ਇਨਸਾਫ ਨਹੀਂ ਹੋਇਆ ਪਰ ਚੁਰਾਸੀ ਕਤਲੇਆਮ ਲਈ ਇਹ ਕਹਿ ਰਹੇ ਹਨ ਕਿ ਜੋ ਹੂਆ ਸੋ ਹੂਆ। ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰੈਲੀ ਵਿੱਚ ਪਹੁੰਚੇ ਤੇ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਬਾਦਲ ਨੇ ਖ਼ਦਸ਼ਾ ਜਤਾਇਆ ਕਿ 19 ਮਈ ਨੂੰ ਕਾਂਗਰਸ ਲੋਕ ਸਭਾ ਚੋਣਾਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਸੀ ਮੋਦੀ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਤੇ ਮੈਂ ਇਨ੍ਹਾਂ ਨੂੰ ਸਰਦਾਰ ਮੋਦੀ ਕਹਿੰਦਾ ਹਾਂ। ਉਨ੍ਹਾਂ ਕਿਹਾ ਕਿ ਮੋਦੀ ਗਰੀਬ ਪਰਿਵਾਰ 'ਚੋ ਉੱਠ ਕੇ ਆਏ ਹਨ। ਬਾਦਲ ਨੇ ਮੋਦੀ ਤੋਂ ਮੰਗ ਕੀਤੀ ਕਿ ਗਰੀਬਾਂ ਦਾ ਕੈਂਸਰ ਦਾ ਇਲਾਜ ਮੁਫ਼ਤ ਕਰ ਦਿਓ। ਮੋਦੀ ਨੇ ਬਠਿੰਡਾ ਤੇ ਗੁਰਦਾਸਪੁਰ ਵਿੱਚ ਵੀ ਚੋਣ ਰੈਲੀਆਂ ਕਰਨੀਆਂ ਹਨ ਪਰ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵੀ ਇੱਕ-ਇੱਕ ਦਿਨ ਦੇ ਦਿਓ।PM Modi in Hoshiarpur, Punjab: Congress has one more stain on it which can never be cleaned. Can Punjab ever forget 1984? Who is responsible for what happened then? For three decades injustice was meted out to my Sikh brothers and sisters, and now Congress has said 'hua to hua.' pic.twitter.com/cgaZq3cjP2
— ANI (@ANI) May 10, 2019
Punjab is angry at the statements of Congress leaders. They’ll vote BJP-Akali Dal. Live from Hoshiarpur. https://t.co/35V1KBLIcP
— Chowkidar Narendra Modi (@narendramodi) May 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement