(Source: ECI/ABP News/ABP Majha)
Police Transfers : ਥਾਣੇਦਾਰਾਂ ਦਾ ਤਬਾਦਲੇ, ਕਈ ਪੁਲਿਸ ਅਫ਼ਸਰਾਂ ਨੂੰ SHO ਲਾਇਆ ਤੇ ਕਈ ਥਾਣਾ ਮੁਖੀਆਂ ਨੂੰ ਪੁਲਿਸ ਲਾਈਨ ਭੇਜਿਆ
ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਗਰਗ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਦੇ ਮੰਤਵ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਦਰਜਨ ਭਰ ਥਾਣਿਆਂ ਦੇ ਐਸਐਚਓਜ਼ ਤੇ ਪੁਲੀਸ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀ
Chandigarh News : ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਗਰਗ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਦੇ ਮੰਤਵ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਦਰਜਨ ਭਰ ਥਾਣਿਆਂ ਦੇ ਐਸਐਚਓਜ਼ ਤੇ ਪੁਲੀਸ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ।
ਤਾਜ਼ਾ ਹੁਕਮਾਂ ਅਨੁਸਾਰ ਪੁਲਿਸ ਲਾਈਨ ਵਿੱਚ ਤਾਇਨਾਤ ਕਈ ਪੁਲਿਸ ਅਫ਼ਸਰਾਂ ਨੂੰ ਐੱਸਐੱਚਓ ਲਾਇਆ ਗਿਆ ਹੈ ਜਦੋਂ ਕਿ ਕਈ ਥਾਣਾ ਮੁਖੀਆਂ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ। ਮੁਹਾਲੀ ਏਅਰਪੋਰਟ ਥਾਣੇ ਦੇ ਐੱਸਐੱਚਓ ਇੰਸਪੈਕਟਰ ਗੱਬਰ ਸਿੰਘ ਨੂੰ ਮਟੌਰ ਥਾਣੇ ਦਾ ਨਵਾਂ ਐੱਸਐੱਚਓ ਲਾਇਆ ਹੈ ਜਦੋਂਕਿ ਮਟੌਰ ਥਾਣੇ ਦੇ ਪਹਿਲੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੂੰ ਇੱਥੋਂ ਬਦਲ ਕੇ ਪੁਲਿਸ ਲਾਈਨ ਭੇਜਿਆ ਗਿਆ ਹੈ।
ਇੰਸਪੈਕਟਰ ਗੁਰਮੀਤ ਸਿੰਘ ਨੂੰ ਸੀਆਈਏ ਸਟਾਫ਼-2 ਦਾ ਇੰਚਾਰਜ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਸਨ। ਇੰਜ ਹੀ ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਮੁਹਾਲੀ ਏਅਰਪੋਰਟ ਥਾਣੇ ਦਾ ਐੱਸਐੱਚਓ ਲਾਇਆ ਗਿਆ ਹੈ।
ਇੰਸਪੈਕਟਰ ਸੁਨੀਲ ਕੁਮਾਰ ਨੂੰ ਥਾਣਾ ਸਿਟੀ ਖਰੜ ਤੋਂ ਬਦਲ ਕੇ ਪੁਲਿਸ ਲਾਈਨ ਭੇਜਿਆ ਗਿਆ ਹੈ ਜਦੋਂ ਕਿ ਥਾਣਾ ਸਦਰ ਖਰੜ ਦੇ ਐੱਸਐੱਚਓ ਯੋਗੇਸ਼ ਕੁਮਾਰ ਨੂੰ ਇੱਥੋਂ ਬਦਲ ਕੇ ਬਲਾਕ ਮਾਜਰੀ ਥਾਣੇ ਦਾ ਨਵਾਂ ਐੱਸਐੱਚਓ ਲਾਇਆ ਗਿਆ ਹੈ। ਬਲਾਕ ਮਾਜਰੀ ਦੇ ਪਹਿਲੇ ਥਾਣਾ ਮੁਖੀ ਹਿੰਮਤ ਸਿੰਘ ਨੂੰ ਪੁਲਿਸ ਲਾਈਨ ਵਿੱਚ ਤਾਇਨਾਤ ਕੀਤਾ ਗਿਆ ਹੈ।
ਸਬ ਇੰਸਪੈਕਟਰ ਭਗਤਵੀਰ ਸਿੰਘ ਨੂੰ ਥਾਣਾ ਸਦਰ ਕੁਰਾਲੀ ਤੋਂ ਬਦਲ ਕੇ ਸਦਰ ਥਾਣਾ ਖਰੜ ਦਾ ਐੱਸਐੱਚਓ ਲਾਇਆ ਹੈ। ਸਬ ਇੰਸਪੈਕਟਰ ਮਨੀਸ਼ ਕੁਮਾਰ ਨੂੰ ਸੰਨੀ ਐਨਕਲੇਵ ਪੁਲੀਸ ਚੌਕੀ ਤੋਂ ਬਦਲ ਕੇ ਸਦਰ ਥਾਣਾ ਕੁਰਾਲੀ ਦੇ ਐੱਸਐੱਚਓ ਦੀ ਜ਼ਿੰਮੇਵਾਰੀ ਦਿੱਤੀ ਹੈ।
ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਹੰਡੇਸਰਾ ਦਾ ਨਵਾਂ ਐੱਸਐੱਚਓ ਲਾਇਆ ਗਿਆ ਹੈ। ਇੰਜ ਹੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਪੁਲੀਸ ਲਾਈਨ ਤੋਂ ਥਾਣਾ ਸਿਟੀ ਖਰੜ ਵਿੱਚ ਐਸਐਚਓ ਤਾਇਨਾਤ ਕੀਤਾ ਗਿਆ ਹੈ। ਹੰਡੇਸਰਾ ਥਾਣਾ ਦੇ ਪਹਿਲੇ ਐੱਸਐੱਚਓ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।