ਬਿਜਲੀ ਸੰਕਟ ਕਾਰਨ ਕਿਸਾਨ ਪਨੀਰੀ ਪੁੱਟਣ ਨੂੰ ਮਜਬੂਰ, ਫਸਲ ਦਾ ਹੋ ਰਿਹਾ ਨੁਕਸਾਨ
ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਵੀ ਬਿਜਲੀ ਨੂੰ ਲੈ ਕੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਗੁਰਦਾਸਪੁਰ: ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਵੀ ਬਿਜਲੀ ਨੂੰ ਲੈ ਕੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤਾਂ 8 ਘੰਟੇ ਬਿਜਲੀ ਦੇਣ ਦੀ ਗੱਲ ਕਰ ਰਹੀ ਹੈ, ਪਰ ਬਿਜਲੀ ਬਹੁਤ ਹੀ ਘਟ ਆ ਰਹੀ ਹੈ, ਜਿਸ ਨਾਲ ਖੇਤਾਂ ਵਿੱਚ ਕੰਮ ਕਰਨਾ ਔਖਾ ਹੋ ਗਿਆ। ਬਿਜਲੀ ਤੋਂ ਬਿਨਾਂ ਪਾਣੀ ਵਾਲੀ ਮੋਟਰ ਵੀ ਨਹੀਂ ਚੱਲਦੀ, ਜਿਸ ਕਰਕੇ ਖੇਤ ਸੁੱਕ ਗਏ ਹਨ, ਜਿਸ ਨਾਲ ਫਸਲ ਤੇ ਕੁਝ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੂਰਾ ਸਮਾਂ ਬਿਜਲੀ ਦਿੱਤੀ ਜਾਵੇ, ਜਿਸ ਨਾਲ ਕੰਮ ਕਰਨਾ ਸੋਖਾਲਾ ਹੋ ਸਕੇ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਤੇ ਨੌਸ਼ਹਿਰਾ ਮਾਝਾ ਸਿੰਘ ਦੇ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ 'ਚ ਕੰਮ ਵੀ ਨਹੀਂ ਹੋ ਰਿਹਾ ਹੈ। ਬਿਜਲੀ ਨਹੀਂ ਆਉਣ ਨਾਲ ਫ਼ਸਲਾਂ ਤੇ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ ਹੈ, ਜਿਸ ਕਰਕੇ ਉਹ ਬਿਜਲੀ ਦੀ ਉਡੀਕ ਕਰਦੇ ਹਨ, ਪਰ ਜਿਨ੍ਹਾਂ ਕੋਲ ਜਨਰੇਟਰ ਵੀ ਹੈ, ਉਹ ਵੀ ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਰ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਪਏ ਦੇ ਕੋਲ ਲੀਟਰ ਡੀਜ਼ਲ ਹੋ ਗਿਆ ਹੈ ਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ ਜਿਸ ਨਾਲ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ।
ਇਹ ਵੀ ਪੜ੍ਹੋ: Monsoon Update: ਅਜੇ ਲੂ ਤੋਂ ਨਹੀਂ ਮਿਲੇਗੀ ਰਾਹਤ, ਮਾਨਸੂਨ 'ਚ ਦੋ ਹਫਤੇ ਦੀ ਦੇਰੀ
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਪਰ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿੱਚ ਨਹੀਂ। ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਹੈ, ਉਸ ਵਿੱਚ ਵੀ ਬਿਜਲੀ ਕੱਟ ਲੱਗ ਜਾਂਦਾ ਹੈ।
ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਉਣ ਕਰਕੇ ਪਾਣੀ ਨਹੀਂ ਮਿਲਿਆ, ਜਿਸ ਕਰਕੇ ਝੌਨੇ ਦੀ ਪਨੀਰੀ ਸੁੱਕਣ ਕਰਕੇ ਵੱਢ ਦਿੱਤੀ ਗਈ ਹੈ, ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਦਿੱਤੀ ਜਾਵੇ, ਜਿਸ ਨਾਲ ਪ੍ਰੇਸ਼ਾਨੀ ਨਾ ਹੋ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :