ਪਾਵਰਕੌਮ ਮੀਟਰ ਰੀਡਰ ਯੂਨੀਅਨ ਵੱਲੋਂ ਕੱਲ੍ਹ ਕੀਤਾ ਜਾਏਗਾ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ
ਬਿਜਲੀ ਦੇ ਬਿੱਲ ਵੰਡਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਟੈਂਡਰ ਰੱਦ ਕਰਕੇ ਮੀਟਰ ਰੀਡਰਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਪੀਐਸਪੀਸੀਐਲ ਅਧੀਨ ਰੈਗੂਲਰ ਕਰਵਾਉਣ ਲਈ ਧਰਨਾ 100 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ।
ਅੰਮ੍ਰਿਤਸਰ: ਬਿਜਲੀ ਦੇ ਬਿੱਲ ਵੰਡਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਟੈਂਡਰ ਰੱਦ ਕਰਕੇ ਮੀਟਰ ਰੀਡਰਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਪੀਐਸਪੀਸੀਐਲ ਅਧੀਨ ਰੈਗੂਲਰ ਕਰਵਾਉਣ ਲਈ ਧਰਨਾ 100 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ।ਯੂਨੀਅਨ ਵੱਲੋਂ ਕੱਲ੍ਹ ਨੂੰ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਏਗਾ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਸੂਬਾ ਪ੍ਰਧਾਨ ਵਲੋਂ ਦਸਿਆ ਗਿਆ ਕਿ ਤਰੀਖ 25/07/2022 ਦਿਨ ਸੋਮਵਾਰ ਸਮਾਂ ਸਵਰੇ ਤਕਰੀਬਨ 9.30 ਵਜੇ ਬਾਡਰ ਜੋਨ ਦੇ ਸਾਥੀਆਂ ਨਾਲ ਜੰਡਿਆਲਾ ਗੁਰੂ ਅੰਮ੍ਰਿਤਸਰ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰ ਕਿ ਸਰਕਾਰ ਖਿਲਾਫ ਰੋਸ ਤੇ ਲੋਕ ਮਾਰੂ ਨੀਤੀਆਂ ਖਿਲਾਫ ਪ੍ਰਚਾਰ ਕੀਤਾਂ ਜਾਵੇਗਾ।
ਪਾਵਰਕੌਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਸੂਬਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਾਰ-ਵਾਰ ਮੀਟਿੰਗਾਂ ਕੀਤੀਆਂ ਗਈਆਂ। 2 ਮੀਟਿੰਗ ਬਿਜਲੀ ਮੰਤਰੀ ਦੇ ਦਫ਼ਤਰ ਜੰਡਿਆਲਾ ਗੁਰੂ ਵਿਖੇ ਕੀਤੀਆਂ ਅਤੇ 14 ਜੁਲਾਈ PSPCL ਦੇ ਗੈਸਟ ਹਾਊਸ ਮੋਹਾਲੀ ਕੀਤੀ ਗਈ। ਇਸ ਵਿੱਚ ਬਿਜਲੀ ਮੰਤਰੀ ਅਤੇ ਬੋਰਡ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।ਪਰ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਮੀਟਿੰਗ ਤੋਂ ਬਾਅਦ ਜਥੇਬੰਦੀ ਨੂੰ ਕੋਈ ਜਵਾਬ ਨਹੀਂ ਆਇਆ।
ਉਨ੍ਹਾਂ ਕਿਹਾ , "ਸਾਡੇ ਮਸਲੇ ਦਾ ਨਾਂ ਹੀ ਕੋਈ ਹੱਲ ਹੋਇਆ ਇਸ ਦੇ ਰੋਸ ਵਜੋਂ ਸਾਡੇ ਸਾਥੀਆਂ ਨੇ ਇਹ ਐਲਾਨ ਕੀਤਾ ਹੈ। ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।"
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :