ਪੜਚੋਲ ਕਰੋ
Advertisement
ਲੁਧਿਆਣਾ ਕਾਰੋਬਾਰੀ ਨੇ ਬਣਾਈ ਜੋਅ ਬਾਇਡਨ ਦਾ ਸਟੈਚੂ, ਕਿਹਾ ਨਵੇਂ ਅਮਰੀਕੀ ਰਾਸ਼ਟਰਪਤੀ ਲੋਕਤੰਤਰ ਦੀ ਸਭ ਤੋਂ ਵੱਡੀ ਉਦਾਹਰਨ
ਬਿਜ਼ਨੈਸਮੈਨ ਪ੍ਰਭਾਕਰ ਨੇ ਦੱਸਿਆ ਕਿ ਉਸ ਨੇ ਸਟੈਚੂ ਬਣਾਉਣ ਦਾ ਕੰਮ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਕਰ ਦਿੱਤਾ ਸੀ ਪਰ ਉਸ ਨੇ ਬੁੱਤ ਨੂੰਅੰਤਮ ਰੂਪ ਬਾਇਡਨ ਦੀ ਚੋਣ ਜਿੱਤਣ ਤੋਂ ਬਾਅਦ ਦਿੱਤਾ। ਨਾਲ ਹੀ ਉਸ ਨੇ ਸਟੈਚੂ ਬਣਾਉਣ ਵਿਚ ਲੱਖਾਂ ਰੁਪਏ ਖ਼ਰਚ ਕੀਤੇ ਹਨ।
ਲੁਧਿਆਣਾ: ਨਵੇਂ ਨਿਯੁਕਤ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸ਼ਾਇਦ ਭਾਰਤੀ ਲੋਕ ਸਿਰਫ ਟੀਵੀ ਜਾਂ ਅਖਬਾਰਾਂ ਵਿੱਚ ਹੀ ਦੇਖੇ ਹੋਣਗੇ, ਪਰ ਲੁਧਿਆਣਾ ਦੇ ਇੱਕ 73 ਸਾਲਾ ਵਪਾਰੀ ਚੰਦਰਸ਼ੇਖਰ ਪ੍ਰਭਾਕਰ ਨੇ ਬਾਇਡਨ ਦਾ ਸਟੈਚੂ ਤਿਆਰ ਕੀਤਾ ਹੈ। ਦਰਅਸਲ, ਬਾਇਡਨ ਦੀ ਇਸ ਮੂਰਤੀ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਬੁੱਤ ਜੀਵਤ ਅਤੇ ਬੋਲਦਾ ਹੋਇਆ ਪ੍ਰਤਿਤ ਹੁੰਦਾ ਹੈ।
ਜਦੋਂ ਇਸ ਨੂੰ ਤਿਆਰ ਕਰਨ ਬਾਰੇ ਗੱਲ ਕੀਤੀ ਤਾਂ ਚੰਦਰ ਨੇ ਕਿਹਾ ਕਿ ਉਸ ਨੂੰ ਬਾਇਡਨ ਦੀ ਮੂਰਤ ਤਿਆਰ ਕਰਨ 'ਚ ਲਗਪਗ ਛੇ ਮਹੀਨੇ ਦਾ ਸਮਾਂ ਲੱਗਿਆ ਹੈ। ਦੱਸ ਦਇਏ ਕਿ ਪ੍ਰਭਾਕਰ ਨੇ 19 ਸਾਲਾਂ ਵਿੱਚ 65 ਤੋਂ ਵੱਧ ਮੋਮ ਦੀ ਮੂਰਤੀਆਂ ਬਣਾਈਆਂ ਹਨ ਤੇ ਉਸ ਨੇ ਇਨ੍ਹਾਂ ਸਟੈਚੂ ਨੂੰ ਰੱਖਣ ਲਈ ਇੱਕ ਅਜਾਇਬ ਘਰ ਬਣਾਇਆ ਹੈ।
ਬਿਜ਼ਨੈਸਮੈਨ ਪ੍ਰਭਾਕਰ ਨੇ ਦੱਸਿਆ ਕਿ ਉਸ ਨੇ ਸਟੈਚੂ ਬਣਾਉਣ ਦਾ ਕੰਮ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਕਰ ਦਿੱਤਾ ਸੀ ਪਰ ਉਸ ਨੇ ਬੁੱਤ ਨੂੰਅੰਤਮ ਰੂਪ ਬਾਇਡਨ ਦੀ ਚੋਣ ਜਿੱਤਣ ਤੋਂ ਬਾਅਦ ਦਿੱਤਾ। ਨਾਲ ਹੀ ਉਸ ਨੇ ਸਟੈਚੂ ਬਣਾਉਣ ਵਿਚ ਲੱਖਾਂ ਰੁਪਏ ਖ਼ਰਚ ਕੀਤੇ ਹਨ।
ਚੰਦਰਸ਼ੇਖਰ ਪ੍ਰਭਾਕਰ 15 ਸਾਲ ਤੋਂ ਲੁਧਿਆਣਾ ਦੇ ਵਿੱਚ ਅਪਣਾ ਵੈਕਸ ਮਿਊਜ਼ੀਅਮ ਉਹ ਚਲਾ ਰਹੇ ਨੇ ਅਤੇ ਵੱਡੀ ਵੱਡੀ ਸ਼ਖਸੀਅਤਾਂ ਦੇ ਉਹ ਵੈਕਸ ਦੇ ਪੁਤਲੇ ਬਣਾ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਿਡਨ ਦਾ ਪੁਤਲਾ ਉਨ੍ਹਾਂ ਨੇ ਵੈਕਸ ਅਤੇ ਸਿਲੀਕੌਨ ਦੇ ਨਾਲ ਬਣਿਆ ਹੈ। ਉਸ ਨੇ ਪਹਿਲਾ ਸਟੈਚੂ ਮਹਾਤਮਾ ਗਾਂਧੀ ਦਾ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਬਰਾਕ ਓਬਾਮਾ, ਨਰਿੰਦਰ ਮੋਦੀ, ਅਬਦੁਲ ਕਲਾਮ, ਜਗਜੀਤ ਸਿੰਘ, ਸਲਮਾਨ ਖਾਨ, ਰਿਤਿਕ ਰੋਸ਼ਨ, ਐਸ਼ਵਰਿਆ ਰਾਏ, ਮਦਰ ਟੇਰੇਸਾ ਅਤੇ ਕਪਿਲ ਸ਼ਰਮਾ ਦਾ ਬੁੱਤ ਵੀ ਬਣਾਏ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement