ਪੜਚੋਲ ਕਰੋ

NSA Act: ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਰਦਾਸ, ਮਾਤਾ ਬਲਵਿੰਦਰ ਕੌਰ ਨੇ ਯਾਦ ਕੀਤਾ 1993 ਦੇ ਦਹਾਕੇ ਵਾਲਾ ਦੌਰ

Praying for the release of Amritpal Singh: ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਹ ਪੰਜਾਂ ਤਖ਼ਤਾਂ ’ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਦੂਸਰਾ ਪੜਾਅ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ

ਅਨੰਦਪੁਰ ਸਾਹਿਬ: ਨੈਸ਼ਨਲ ਸਕਿਉਰਿਟੀ ਐਕਟ(NSA)  ਤਹਿਤ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਦੀ ਜੇਲ੍ਹ ਵਿੱਚ ਬੰਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਬੰਦੀ ਸਿੰਘਾਂ ਦੇ ਪਰਿਵਾਰਾਂ, ਸਿੱਖ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ । ਉਪਰੰਤ ਅੰਮ੍ਰਿਤ ਸੰਚਾਰ ਵਿਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈਂਦਿਆਂ ਗੁਰੂ ਵਾਲੇ ਬਣੇ।

ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਹ ਪੰਜਾਂ ਤਖ਼ਤਾਂ ’ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਦੂਸਰਾ ਪੜਾਅ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਅਗਲਾ ਅਰਦਾਸ ਸਮਾਗਮ ਤਿੰਨ ਦਸੰਬਰ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ( ਬਠਿੰਡਾ) ਵਿਖੇ ਹੋਵੇਗਾ। 

 ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਏਜੰਡਾ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੱਟਾਂ ਕੇ ਅੰਮ੍ਰਿਤਧਾਰੀ ਬਣਾਉਣ ਦਾ ਰਿਹਾ। ਜਿਸ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਮਿਥੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਸਿੱਖ ਸੰਘਰਸ਼ ਨੂੰ ਪ੍ਰਚੰਡ ਕੀਤਾ ਜਾ ਸਕੇ।

ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨੀ ਨੂੰ ਅੰਮ੍ਰਿਤ ਛਕਣ ਦੀ ਲਹਿਰ ਨੂੰ ਪ੍ਰਚੰਡ ਕਰਨ ਪ੍ਰਤੀ ਸੁਨੇਹੇ ਤੋਂ ਘਬਰਾ ਕੇ ਜ਼ਾਲਮ ਸਰਕਾਰ ਨੇ ਪਿੰਡ ਜੱਲੂਪੁਰ ’ਚ ਦਹਿਸ਼ਤ ਪਾਉਣ ਲਈ ਕਲ ਫਿਰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ।

 ਪਰ ਕਲਗ਼ੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਸੰਗਤਾਂ ਮਾਨਸਾ ਬਠਿੰਡਾ ਪਾਤੜਾਂ ਡੇਰਾ ਬਾਬਾ ਨਾਨਕ ਕਾਦੀਆਂ ਗਲ ਕੀ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਆਪ ਮੁਹਾਰੇ ਹੀ ਵੱਡੀ ਗਿਣਤੀ ਵਿੱਚ ਪਹੁੰਚ ਗਈਆਂ ਤੇ ਅੱਜ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੇ ਅਰਦਾਸ ਸਮਾਗਮ ਨੂੰ ਕਲਗ਼ੀਧਰ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਸਫਲਤਾ ਬਖ਼ਸ਼ੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਦੀਆਂ ਸੰਗਤਾਂ ਦਾ ਇਸ ਵਰਤੀ ਕਲਾ ਲਈ ਅਸੀਂ ਸਮੂਹ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਗਤ ਦਾ ਕੋਟਿਨ ਕੋਟਿ ਸ਼ੁਕਰਾਨਾ ਕਰਦੇ ਹਾਂ । 

ਅੱਗੇ ਵੀ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ । ਏਸੇ ਵਿੱਚ ਜ਼ਾਲਮ ਸਰਕਾਰਾਂ ਤੇ ਨੌਜਵਾਨੀ ਨੂੰ ਖ਼ਤਮ ਕਰਨ ਵਾਲੇ ਨਸ਼ੇ ਦੇ ਸੌਦਾਗਰਾਂ ਦੀ ਹਾਰ ਹੈ । ਇਸ ਸਮਾਗਮ ਵਿੱਚ ਇੰਗਲੈਂਡ ’ਚ 34 ਸਾਲ ਸਜਾ ਕੱਟਣ ਵਾਲੇ ਭਾਈ ਰਜਿੰਦਰ ਸਿੰਘ ਤੁਗਲਵਾਲ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਬਖ਼ਸ਼ੀਸ਼ ਸਿੰਘ, ਪਰਮਜੀਤ ਸਿੰਘ ਬਾਠ ਮੋਹਾਲੀ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਮੀਤ ਮੈਨੇਜਰ ਹਰਦੇਵ ਸਿੰਘ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਹੋਈ।  

ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ 1993 ਦੇ ਦਹਾਕੇ ਤੋਂ ਬਾਦ ਜ਼ਾਲਮ ਹਕੂਮਤਾਂ ਨੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਤੋ ਬਾਦ ਬੇਅੰਤੇ ਬੁੱਚੜ ਤੇ ਕੇ ਪੀ ਗਿੱਲ ਬੁੱਚੜ ਦੀ ਅਗਵਾਈ ਵਿੱਚ ਸਭਿਆਚਾਰ ਦੇ ਨਾਮ ਤੇ ਪਿੰਡਾਂ ਵਿਚ ਅਖਾੜੇ ਲਵਾ ਕਿ ਲੱਚਰਤਾ ਤੇ ਨਸ਼ਾ ਪਰੋਸਿਆ । 

ਜ਼ਾਲਮ ਸਰਕਾਰਾਂ ਦੀ ਸਾਜਿਸ਼ ਸੀ ਕਿ ਇਸ ਨਾਲ ਜਵਾਨੀ ਸੰਤ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਤੋਂ ਦੂਰ ਹੋ ਕਿ ਨਸ਼ਿਆਂ ਅਤੇ ਲੱਚਰਤਾ ਵਿੱਚ ਗ਼ਲਤਾਨ ਹੋ ਕੇ ਆਪਣਾ ਕੌਮੀ ਨਿਸ਼ਾਨਾ ਭੁੱਲ ਜਾਵੇ । ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਤੋ ਕਲਗ਼ੀਧਰ ਪਾਤਸ਼ਾਹ ਨੇ ਸੇਵਾ ਲਈ ਤੇ ਖ਼ਾਲਸਾ ਵਹੀਰ ਸ਼ੁਰੂ ਹੋਣ ਨਾਲ ਨੌਜਵਾਨ ਵੱਡੀ ਗਿਣਤੀ ਵਿੱਚ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਹੋ ਕੇ ਲਹਿਰ ਨੂੰ ਪ੍ਰਚੰਡ ਕਰਨ ਲੱਗੇ ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget