(Source: ECI/ABP News)
ਡੀਜ਼ਲ-ਪੈਟਰੋਲ ਸਸਤਾ ਕਰਨ ਦੀ ਥਾਂ ਕੈਪਟਨ ਨੇ ਚਾੜ੍ਹੇ ਰੇਟ!
'ਆਪ' ਪੰਜਾਬ ਨੇ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ 'ਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ 'ਤੇ ਵਾਧੂ ਟੈਕਸ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਲੋਕ ਵਿਰੋਧੀ ਫ਼ੈਸਲਾ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਏ। ਦੱਸ ਦੇਈਏ ਸੂਬਾ ਸਰਕਾਰ ਨੇ ਸ਼ਹਿਰੀ ਖੇਤਰਾਂ 'ਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ 'ਤੇ ਪ੍ਰਤੀ ਲੀਟਰ 10 ਪੈਸੇ ਵਾਧੂ ਸੈਸ ਲਾ ਦਿੱਤਾ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ 'ਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ 'ਤੇ ਵਾਧੂ ਟੈਕਸ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਲੋਕ ਵਿਰੋਧੀ ਫ਼ੈਸਲਾ ਹੈ ਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਏ। ਦੱਸ ਦੇਈਏ ਸੂਬਾ ਸਰਕਾਰ ਨੇ ਸ਼ਹਿਰੀ ਖੇਤਰਾਂ 'ਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ 'ਤੇ ਪ੍ਰਤੀ ਲੀਟਰ 10 ਪੈਸੇ ਵਾਧੂ ਸੈਸ ਲਾ ਦਿੱਤਾ ਹੈ।
ਜਾਰੀ ਬਿਆਨ ਰਾਹੀਂ ਪਾਰਟੀ ਵਿਧਾਇਕਾ ਤੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਤੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ 'ਚ ਪੈਟਰੋਲੀਅਮ ਪਦਾਰਥ ਪਹਿਲਾਂ ਹੀ ਗੁਆਂਢੀ ਸੂਬਿਆਂ ਨਾਲੋਂ ਮਹਿੰਗੇ ਹਨ ਤੇ ਹੁਣ ਵੱਧ ਵੈਟ/ਸੈਸ ਲਾਉਣ ਨਾਲ ਹੋਰ ਮਹਿੰਗੇ ਕਰਨ ਦਾ ਸਿੱਧਾ ਅਸਰ ਹਰੇਕ ਸ਼ਹਿਰੀ ਤੇ ਦਿਹਾਤੀ ਨਾਗਰਿਕਾਂ 'ਤੇ ਪਵੇਗਾ, ਜੋ ਕੇਂਦਰ ਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਸ ਲਈ ਸਰਕਾਰ ਨੂੰ ਤੁਰੰਤ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।
ਪ੍ਰੋ. ਬਲਜਿੰਦਰ ਕੌਰ ਤੇ ਨੀਨਾ ਮਿੱਤਲ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਵਪਾਰੀ-ਕਾਰੋਬਾਰੀ ਤੇ ਕਿਸਾਨੀ ਸੰਕਟ ਦੇ ਮੱਦੇਨਜ਼ਰ ਬਿਹਤਰ ਹੁੰਦਾ ਕਿ ਸੂਬਾ ਸਰਕਾਰ ਡੀਜ਼ਲ ਤੇ ਪੈਟਰੋਲ 'ਤੇ ਆਪਣੇ ਹਿੱਸੇ ਦੇ ਵੈਟ ਦੀ ਛੋਟ ਦਿੰਦੀ, ਪਰ ਇਸ ਦੇ ਉਲਟ ਸਰਕਾਰ ਡੀਜ਼ਲ-ਪੈਟਰੋਲ ਤੇ ਬਿਜਲੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਲੋਕ ਸਰਕਾਰ ਦੇ ਏਜੰਡੇ 'ਤੇ ਨਹੀਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
