ਪੜਚੋਲ ਕਰੋ
(Source: ECI/ABP News)
ਆਵਾਰਾ ਪਸ਼ੂਆਂ ਖਿਲਾਫ ਇੱਕਜੁਟ ਹੋਈਆਂ ਸਾਰੀਆਂ ਸਿਆਸੀ ਧਿਰਾਂ
ਆਵਾਰਾ ਪਸ਼ੂਆਂ ਖਿਲਾਫ ਆਵਾਜ਼ ਬੁਲੰਦ ਹੋਣ ਲੱਗੀ ਹੈ। ਇਸ ਦੀ ਸ਼ੁਰੂਆਤ ਮਾਲਵਾ ਤੋਂ ਹੋਈ ਹੈ ਜਿਸ ਨੂੰ ਸਾਰੇ ਭਾਈਚਾਰਿਆਂ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵੀ ਹਮਾਇਤ ਦੇਣ ਲੱਗੀਆਂ ਹਨ। ਇਹ ਪਹਿਲੀ ਵਾਰ ਹੈ ਕਿ ਹਿੰਦੂ ਭਾਈਚਾਰੇ ਦੋ ਲੋਕ ਵੀ ਇਸ ਸਮੱਸਿਆ ਦੇ ਹੱਲ਼ ਲਈ ਸੜਕਾਂ 'ਤੇ ਉੱਤਰੇ ਹਨ। ਸੜਕਾਂ 'ਤੇ ਆਵਾਰਾ ਪਸ਼ੂਆਂ ਕਰਕੇ ਰੋਜ਼ਾਨਾ ਹੋ ਰਹੀਆਂ ਮੌਤਾਂ ਮਗਰੋਂ ਲੋਕਾਂ ਵਿੱਚ ਰੋਹ ਵਧ ਗਿਆ ਹੈ।

ਚੰਡੀਗੜ੍ਹ: ਆਵਾਰਾ ਪਸ਼ੂਆਂ ਖਿਲਾਫ ਆਵਾਜ਼ ਬੁਲੰਦ ਹੋਣ ਲੱਗੀ ਹੈ। ਇਸ ਦੀ ਸ਼ੁਰੂਆਤ ਮਾਲਵਾ ਤੋਂ ਹੋਈ ਹੈ ਜਿਸ ਨੂੰ ਸਾਰੇ ਭਾਈਚਾਰਿਆਂ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵੀ ਹਮਾਇਤ ਦੇਣ ਲੱਗੀਆਂ ਹਨ। ਇਹ ਪਹਿਲੀ ਵਾਰ ਹੈ ਕਿ ਹਿੰਦੂ ਭਾਈਚਾਰੇ ਦੋ ਲੋਕ ਵੀ ਇਸ ਸਮੱਸਿਆ ਦੇ ਹੱਲ਼ ਲਈ ਸੜਕਾਂ 'ਤੇ ਉੱਤਰੇ ਹਨ। ਸੜਕਾਂ 'ਤੇ ਆਵਾਰਾ ਪਸ਼ੂਆਂ ਕਰਕੇ ਰੋਜ਼ਾਨਾ ਹੋ ਰਹੀਆਂ ਮੌਤਾਂ ਮਗਰੋਂ ਲੋਕਾਂ ਵਿੱਚ ਰੋਹ ਵਧ ਗਿਆ ਹੈ।
ਕਾਬਲੇਗੌਰ ਹੈ ਕਿ ਮਾਨਸਾ ਵਿੱਚ ਆਵਾਰਾ ਪਸ਼ੂਆਂ ਖਿਲਾਫ ਸੰਘਰਸ਼ ਕਮੇਟੀ ਨੇ ਸੰਘਰਸ਼ ਵਿੱਢਿਆ ਹੈ ਜਿਸ ਨੂੰ ਕਈ ਸਮਾਜਿਕ ਤੇ ਜਨਤਕ ਜਥੇਬੰਦੀਆਂ ਨੇ ਹਮਾਇਤ ਦਿੱਤੀ ਹੈ। ਸੰਘਰਸ਼ ਭਖਦਾ ਵੇਖ ਵੀਰਵਾਰ ਨੂੰ ਸਿਆਸੀ ਪਾਰਟੀਆਂ ਦੇ ਲੀਡਰ ਵੀ ਇੱਕ ਮੰਚ 'ਤੇ ਨਜ਼ਰ ਆਏ। ਵੀਰਵਾਰ ਨੂੰ ਮਾਨਸਾ ਵਿੱਚ ਆਵਾਰਾ ਪਸ਼ੂਆਂ ਕਾਰਨ ਮੌਤ ਦਾ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ, ਧਾਰਮਿਕ, ਵਪਾਰਕ ਤੇ ਸਮਾਜਿਕ ਪਾਰਟੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋਈਆਂ।
ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਮੁੱਦਾ ਪਾਰਲੀਮੈਂਟ ਵਿੱਚ ਵੀ ਉਠਾਉਣਗੇ ਤੇ ਇਹ ਮੁੱਦਾ ਹੁਣ ਪੰਜਾਬ ਵਿਚਲੇ ਦੂਸਰੇ ਗੰਭੀਰ ਮੁੱਦਿਆਂ ਨਸ਼ਾ ਤੇ ਕਿਸਾਨੀ ਆਤਮਹੱਤਿਆ ਤੋਂ ਵੀ ਗੰਭੀਰ ਹੋ ਚੁੱਕਾ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਕੇਂਦਰ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਮਨੁੱਖਾਂ ਲਈ ਜਾਨੀ ਦੁਸ਼ਮਣ ਬਣੇ ਅਮਰੀਕੀ ਢੱਠਿਆਂ ਦੇ ਹੱਲ ਲਈ ਸੋਚਣ ਦਾ ਸਹੀ ਸਮਾਂ ਆ ਗਿਆ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਆਵਾਰਾ ਪਸ਼ੂਆਂ ਦੀ ਦੇਸ਼ ਵਿਆਪੀ ਸਮੱਸਿਆ ਦੇ ਹੱਲ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ ਤੇ ਇਸ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇਗਾ। ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਿਰਫ ਦੇਸੀ ਗਊ ਹੀ ਪੂਜਨੀਕ ਹੈ ਜਦੋਂਕਿ ਅਮਰੀਕਨ ਨਸਲ ਦੇ ਪਸ਼ੂਆਂ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ।
ਸੀਪੀਆਈ ਦੇ ਹਰਦੇਵ ਅਰਸ਼ੀ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਇਸ ਵਿਸ਼ੇ ’ਤੇ ਪੰਜਾਬ ਸਰਕਾਰ ਵੱਲੋਂ ਪੰਜ ਮੰਤਰੀਆਂ ਦੀ ਸਬ ਕਮੇਟੀ ਬਣਾ ਦਿੱਤੀ ਗਈ ਹੈ। ਪਿਛਲੇ ਦਿਨੀਂ ਆਵਾਰਾ ਪਸ਼ੂਆਂ ਕਾਰਨ ਸੜਕੀ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਸਵਰਗੀ ਨਵਨੀਤ ਸਿੰਘ ਭੁੱਲਰ, ਪਵਨ ਕੁਮਾਰ ਬੌਬੀ ਤੇ ਜਗਦੀਸ਼ ਐਮ.ਸੀ. ਚੀਮਾ ਦੇ ਪਰਿਵਾਰਕ ਮੈਂਬਰ ਮਾਰਚ ਵਿੱਚ ਸ਼ਾਮਲ ਹੋਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
