Protest Against Kejriwal: ਜਲੰਧਰ 'ਚ ਕੇਜਰੀਵਾਲ ਦਾ ਭਾਰੀ ਵਿਰੋਧ, ਕਿਸਾਨਾਂ ਨੇ ਪਾੜੇ ਕੇਜਰੀਵਾਲ ਦੇ ਪੋਸਟਰ
Kejriwal Punjab Visit: ਜਲੰਧਰ 'ਚ ਕੇਜਰੀਵਾਲ ਦਾ ਭਾਰੀ ਵਿਰੋਧ, ਕਿਸਾਨਾਂ ਨੇ ਪਾੜੇ ਕੇਜਰੀਵਾਲ ਦੇ ਪੋਸਟਰ
ਜਲੰਧਰ: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੋ ਦਿਨ ਦੇ ਪੰਜਾਬ ਦੌਰੇ 'ਤੇ ਹਨ। ਅੱਜ ਬੁੱਧਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਜਲੰਧਰ 'ਚ ਵਪਾਰੀਆਂ ਨਾਲ ਮੀਟਿੰਗ ਕਰਨੀ ਸੀ ਪਰ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਇੱਥੇ ਪਹੁੰਚਦੇ ਕਿਸਾਨਾਂ ਨੇ ਉਨ੍ਹਾਂ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ।
ਦੱਸ ਦਈਏ ਕਿ ਅੱਜ ਜਲੰਧਰ ਹਾਈਵੇ 'ਤੇ ਸਥਿਤ ਬਾਥ ਕੇਸਲ ਪੈਲੇਸ ਵਿੱਚ ਵਪਾਰੀਆਂ ਨਾਲ ਕੇਜਰੀਵਾਲ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਬਿਜਲੀ ਕੱਟ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੈਲੇਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ 'ਆਪ' ਆਗੂਆਂ ਨਾਲ ਕਿਸਾਨਾਂ ਦੀ ਤਿੱਖੀ ਬਹਿਸ ਹੋਈ। ਗੁੱਸੇ ਵਿੱਚ ਆਏ ਕਿਸਾਨਾਂ ਨੇ ਕੇਜਰੀਵਾਲ ਦੇ ਪੋਸਟਰ ਪਾੜ ਦਿੱਤੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਤੋਂ ਬਾਅਦ ਹੁਣ ਵਿਕਰੀ ਲਈ ਇਸ ਸਰਕਾਰੀ ਕੰਪਨੀ ਦਾ ਨੰਬਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: