ਪੜਚੋਲ ਕਰੋ

Punjab News: ਘੱਟ ਗਿਣਤੀ ਵਰਗਾਂ ਨਾਲ ਸਬੰਧਤ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਡਾ. ਬਲਜੀਤ ਕੌਰ

Providing education to children: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹੈ। ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹੈ। ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਘੱਟ ਗਿਣਤੀ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ  ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮੈਰਿਟ ਕਮ ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਅਧੀਨ ਉਚੇਰੀ ਸਿੱਖਿਆ ਅਤੇ ਪ੍ਰੋਫੈਸ਼ਨਲ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੋਰਸਾਂ ਲਈ ਵਜੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਟੀਚਾ ਅਤਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਪੰਜਾਬ  ਸਰਕਾਰ ਵੱਲੋਂ ਮੈਰਿਟ ਕਮ ਮੀਨਜ ਬੇਸਡ ਸਕਾਲਰਸ਼ਿਪ ਸਕੀਮ ਫਾਰ ਮਨਿਓਰਟੀਜ ਸਕੀਮ ਵਿੱਚ ਸਿੱਖ ਮੁਸਲਿਮ, ਇਸਾਈ, ਪਾਰਸੀ ਅਤੇ ਜੈਨ ਵਰਗ ਨਾਲ ਸਬੰਧਤ ਵਿਦਿਆਰਥੀਆਂ ਕਵਰ ਕੀਤੇ ਜਾਂਦੇ ਹਨ। ਇਸ ਸਕੀਮ ਤਹਿਤ ਗ੍ਰੇਜੂਏਟ, ਪੋਸਟ ਗ੍ਰੈਜੂਏਟ ਤੇ ਪ੍ਰੋਫੈਸ਼ਨਲ ਮੈਡੀਕਲ, ਨਰਸਿੰਗ, ਫਾਰਮੈਂਸੀ ਅਤੇ ਮੈਨੇਜਮੈਂਟ ਆਦਿ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੋਰਸਾਂ ਲਈ ਵਜੀਫਾ ਦਿੱਤਾ ਜਾਂਦਾ
ਹੈ। 

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਰਾਸਟਰੀ ਸੂਚੀ ਬੱਧ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ।  ਸੂਬੇ  ਵਿੱਚ ਮੌਜੂਦਾ ਸਮੇਂ ਆਈ.ਆਈ.ਟੀ ਰੋਪੜ, ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਸੰਗਰੂਰ ਅਤੇ ਡਾ.ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਆਦਿ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਨੂੰ  ਕੋਰਸ ਦੀ ਪੂਰੀ ਫੀਸ  ਅਦਾ ਕੀਤੀ ਜਾਂਦੀ ਹੈ।

ਮੰਤਰੀ ਨੇ ਦੱਸਿਆ ਕਿ ਉਹ ਵਿਦਿਆਰਥੀ ਇਸ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦੇ ਯੋਗ ਹਨ, ਜਿਸਦੇ ਪਿਛਲੇ ਸਾਲ ਦੇ ਇਮਤਿਹਾਨ ਵਿੱਚ 50% ਤੋਂ ਘੱਟ ਨੰਬਰ ਨਾ ਹੋਣ। ਉਸ ਦੇ ਮਾਪਿਆਂ/ਸਰਪ੍ਰਸਤਾਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਜਿਆਦਾ ਨਾ ਹੋਵੇ। ਮਾਪੇ ਅਤੇ ਵਿਦਿਆਰਥੀ ਪੰਜਾਬ ਦੇ ਵਸਨੀਕ ਹੋਣ ਅਤੇ ਵਿਦਿਆਰਥੀ ਵਿਦਿਅਕ ਸੰਸਥਾ ਵਿੱਚ ਰੈਗੂਲਰ ਪੜ੍ਹਦਾ ਹੋਵੇ, ਲਾਭ ਪ੍ਰਾਪਤ ਕਰ ਸਕਦਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
 
Join Our Official Telegram Channel:

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Embed widget