PSEB 8th and 12th class result: ਆਨਲਾਈਨ ਚੈੱਕ ਕਰ ਲਵੋ 8ਵੀਂ ਤੇ 12ਵੀਂ ਦੇ ਨਤੀਜੇ, ਇੱਥੇ ਕਰੋ ਕਲਿਕ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਦੇ ਨਤੀਜਿਆਂ ਦਾ ਮੰਗਲਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਪਰ ਵਿਦਿਆਰਥੀ ਆਪਣੇ ਨਤੀਜੇ ਅੱਜ ਚੈੱਕ ਕਰ ਸਕਣਗੇ। ਬੋਰਡ ਮੁਤਾਬਕ ਵਿਦਿਆਰਥੀ ਆਪਣੇ ਨਤੀਜੇ ਆਨਲਾਈਨ ਵੇਖ ਸਕਦੇ ਹਨ।
PSEB 8th and 12th class result: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਦੇ ਨਤੀਜਿਆਂ ਦਾ ਮੰਗਲਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਪਰ ਵਿਦਿਆਰਥੀ ਆਪਣੇ ਨਤੀਜੇ ਅੱਜ ਚੈੱਕ ਕਰ ਸਕਣਗੇ। ਬੋਰਡ ਮੁਤਾਬਕ ਵਿਦਿਆਰਥੀ ਆਪਣੇ ਨਤੀਜੇ ਆਨਲਾਈਨ ਵੇਖ ਸਕਦੇ ਹਨ। ਆਓ ਜਾਣਦੇ ਹਾਂ ਕਿ ਨਤੀਜੇ ਕਿੱਥੇ-ਕਿੱਥੇ ਤੇ ਕਿਵੇਂ ਚੈੱਕ ਕੀਤੇ ਜਾ ਸਕਦੇ ਹਨ।
ਇੱਥੇ ਕਰੋ ਨਤੀਜਾ ਚੈੱਕ
1. https://www.pseb.ac.in/
2. www.indiaresult.com
ਵਿਦਿਆਰਥੀ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਇੱਕ ਪ੍ਰਾਈਵੇਟ ਕੰਪਨੀ ਦੀ ਵੈੱਬਸਾਈਟ 'ਤੇ ਵੀ ਨਤੀਜਾ ਵੇਖਿਆ ਜਾ ਸਕੇਗਾ। ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in/ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ। ਜਿੱਥੇ ਰੋਲ ਨੰਬਰ ਭਰ ਕੇ ਪੂਰਾ ਨਤੀਜਾ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ www.indiaresult.com ਤੋਂ ਵੀ ਨਤੀਜਾ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਬਾਰ੍ਹਵੀਂ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਪਹਿਲਾ ਸਥਾਨ ਮੱਲ ਕੇ ਇਸ ਵਾਰ ਮੁੰਡਿਆਂ ਦੀ ਲਾਜ ਰੱਖਾ ਹੈ। ਦੂਜੇ ਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦਾ ਰਵੀਉਦੈ ਸਿੰਘ ਤੇ ਬਠਿੰਡਾ ਦਾ ਅਸ਼ਵਨੀ ਤੀਜੇ ਸਥਾਨ ’ਤੇ ਰਿਹਾ। ਪਹਿਲੇ ਦੋ ਸਥਾਨਾਂ ਵਾਲਿਆਂ ਨੇ ਸੌ ਫੀਸਦ ਅੰਕ ਲਏ ਜਦਕਿ ਤੀਜੇ ਨੰਬਰ ਵਾਲੇ ਨੇ 99.80 ਫੀਸਦ ਅੰਕ ਹਾਸਲ ਕੀਤੇ।
ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤਤਾ 93.04 ਫੀਸਦੀ ਬਣਦੀ ਹੈ। ਅੱਠਵੀਂ ਦੀ ਪਾਸ ਪ੍ਰਤੀਸ਼ਤਤਾ 98.31 ਫੀਸਦੀ ਹੈ। ਅੱਠਵੀਂ ’ਚ ਬਠਿੰਡਾ ਦੀ ਹਰਨੂਰ ਕੌਰ ਨੇ ਪਹਿਲਾ, ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਦੂਜਾ ਤੇ ਸੰਗਰੂਰ ਜ਼ਿਲ੍ਹੇ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਹਰਨੂਰ ਨੇ ਸੌ ਫੀਸਦ ਅੰਕ ਲਏ ਹਨ।
ਬੋਰਡ ਅਧਿਕਾਰੀਆਂ ਮੁਤਾਬਕ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ। ਦੱਸ ਦਈਏ ਕਿ 8ਵੀਂ ਜਮਾਤ ਦੀ ਪ੍ਰੀਖਿਆ ਬੋਰਡ ਵੱਲੋਂ 7 ਮਾਰਚ ਤੋਂ 27 ਮਾਰਚ ਦਰਮਿਆਨ ਕਰਵਾਈ ਗਈ ਸੀ, ਜਦੋਂਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਗਈ ਸੀ।
ਬੋਰਡ ਮੁਤਾਬਕ ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 5ਵੀਂ ਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।
ਹਾਸਲ ਜਾਣਕਾਰੀ ਮੁਤਾਬਕ ਬੋਰਡ ਜਲਦੀ ਹੀ ਡਿਜੀਲੌਕਰ ਵਿੱਚ ਮਾਰਕਸ਼ੀਟ ਜਾਰੀ ਕਰੇਗਾ। ਇਨ੍ਹਾਂ ਨੂੰ PSEB ਦੁਆਰਾ ਅੰਤਿਮ ਨਤੀਜੇ ਮੰਨਿਆ ਜਾਵੇਗਾ। ਜਦੋਂਕਿ ਜਿਨ੍ਹਾਂ ਵਿਦਿਆਰਥੀਆਂ ਨੇ ਹਾਰਡ ਕਾਪੀ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਬੋਰਡ ਵੱਲੋਂ ਜਾਰੀ ਕੀਤਾ ਜਾਵੇਗਾ। ਬੋਰਡ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਨੂੰ ਬੋਰਡ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ 'ਤੇ ਉਨ੍ਹਾਂ ਨੂੰ ਬੋਰਡ ਨਾਲ ਜੁੜੀ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ।
Education Loan Information:
Calculate Education Loan EMI