ਪੜਚੋਲ ਕਰੋ

Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ

ਚੈਕਿੰਗ ਦੌਰਾਨ ਪੰਜਾਂ ਜ਼ੋਨਾਂ ਵਿੱਚ ਕੁੱਲ 28,487 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ।  ਇਨ੍ਹਾਂ ਚੈੱਕ ਕੀਤੇ ਗਏ ਕੁਨੈਕਸ਼ਨਾਂ ਵਿੱਚੋਂ ਬਿਜਲੀ ਚੋਰੀ ਦੇ ਕੁੱਲ 2,075 ਕੇਸ ਫੜੇ ਗਏ ਅਤੇ ਸੰਬੰਧਿਤ ਖਪਤਕਾਰਾਂ 'ਤੇ 4.64 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। 

Punjab News: ਬਿਜਲੀ ਚੋਰੀ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਸ਼ਨੀਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪੰਜ ਜ਼ੋਨਾਂ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਪੀਐਸਪੀਸੀਐਲ ਦੇ ਡਿਸਟ੍ਰੀਬਿਊਸ਼ਨ ਅਤੇ ਇਨਫੋਰਸਮੈਂਟ ਵਿੰਗ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ।  ਇਸ ਚੈਕਿੰਗ ਦੌਰਾਨ ਪੰਜਾਂ ਜ਼ੋਨਾਂ ਵਿੱਚ ਕੁੱਲ 28,487 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ।  ਇਨ੍ਹਾਂ ਚੈੱਕ ਕੀਤੇ ਗਏ ਕੁਨੈਕਸ਼ਨਾਂ ਵਿੱਚੋਂ ਬਿਜਲੀ ਚੋਰੀ ਦੇ ਕੁੱਲ 2,075 ਕੇਸ ਫੜੇ ਗਏ ਅਤੇ ਸੰਬੰਧਿਤ ਖਪਤਕਾਰਾਂ 'ਤੇ 4.64 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। 

ਬਠਿੰਡਾ ਵਾਲਿਆਂ ਨੇ ਕੀਤੀ ਸਭ ਤੋਂ ਵੱਧ ਚੋਰੀ  !

ਜ਼ੋਨ-ਵਾਰ ਵੇਰਵੇ ਦਿੰਦਿਆਂ ਕੈਬਿਨਟ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ੋਨ ਵਿੱਚ ਬਿਜਲੀ ਚੋਰੀ ਦੇ 438 ਮਾਮਲੇ ਸਾਹਮਣੇ ਆਏ ਹਨ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 1.10 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ।  ਬਠਿੰਡਾ ਜ਼ੋਨ ਵਿੱਚ 527 ਕੇਸ ਫੜੇ ਗਏ ਅਤੇ 1.41 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।  ਲੁਧਿਆਣਾ ਜ਼ੋਨ ਵਿੱਚ 323 ਕੇਸ ਫੜੇ ਗਏ ਅਤੇ 90 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।  ਜਲੰਧਰ ਜ਼ੋਨ ਵਿੱਚ 340 ਕੇਸ ਫੜੇ ਗਏ ਅਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।  ਇਸੇ ਤਰ੍ਹਾਂ ਪਟਿਆਲਾ ਜ਼ੋਨ ਵਿੱਚ 447 ਕੇਸ ਫੜੇ ਗਏ ਅਤੇ ਸਬੰਧਿਤ ਖਪਤਕਾਰਾਂ ਨੂੰ 74 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਜੁਰਮਾਨਾ ਲਗਾਉਣ ਤੋਂ ਇਲਾਵਾ, ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ ਸਬੰਧਿਤ ਖਪਤਕਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਬਿਜਲੀ ਚੋਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਬਿਜਲੀ ਚੋਰੀ ਦੇ ਮਾਮਲਿਆਂ ਨੂੰ ਵੱਧ ਤੋਂ ਵੱਧ ਪੱਧਰ ਤੱਕ ਘਟਾ ਦੇਵੇਗੀ।  ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਨੂੰ ਰੋਕਣ ਲਈ ਇਹ ਮੁਹਿੰਮ ਸਮੇਂ ਦੀ ਲੋੜ ਹੈ।  ਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਲਤੀਆਂ ਨਾ ਕਰਨ।

ਬਿਜਲੀ ਮੰਤਰੀ ਨੇ ਕਿਹਾ ਕਿ ਸਮੂਹਿਕ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।  ਉਨ੍ਹਾਂ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਅਜਿਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਕਾਬੂ ਕਰਨ ਵਿੱਚ ਬਿਜਲੀ ਵਿਭਾਗ ਦੀ ਮਦਦ ਕਰਨ। ਉਨ੍ਹਾਂ ਹਰੇਕ ਵਿਅਕਤੀ ਨੂੰ ਆਪਣੇ ਬਿਜਲੀ ਕੁਨੈਕਸ਼ਨ ਨਿਯਮਤ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਉਨ੍ਹਾਂ ਨੂੰ ਸਿਸਟਮ ਅਧੀਨ ਲਿਆਂਦਾ ਜਾ ਸਕੇ।  ਉਨ੍ਹਾਂ ਪਾਵਰਕੌਮ ਦੇ ਅਧਿਕਾਰੀਆਂ ਦੀ ਬਿਜਲੀ ਚੋਰੀ ਵਿਰੁੱਧ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਸ਼ਲਾਘਾ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ

Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ

Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ

Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ

ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ

Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ

Punjab News: ਗਿਆਨੀ ਹਰਪ੍ਰੀਤ ਸਿੰਘ ਤੋਂ SGPC ਨੇ ਵਾਪਸ ਲਿਆ ਚਾਰਜ, ਹੁਣ ਬਦਲਿਆ ਜਾ ਸਕਦਾ ਅਕਾਲੀ ਦਲ ਲਈ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ?

Farmer Protest: VC ਰਾਹੀਂ SC 'ਚ ਪੇਸ਼ ਹੋਏ ਜਗਜੀਤ ਡੱਲੇਵਾਲ, ਕਿਹਾ-1 ਹਫਤੇ ਲਈ ਹਸਪਤਾਲ ਹੋ ਜਾਓ ਦਾਖ਼ਲ, ਮੰਗੀ ਮੈਡੀਕਲ ਰਿਪੋਰਟ

Embed widget