ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਭਰ 'ਚ ਬੱਸ ਅੱਡਿਆਂ 'ਤੇ ਕੀਤਾ ਚੱਕਾ ਜਾਮ, ਮੁਸਾਫਰ ਪਰੇਸ਼ਾਨ
ਪੰਜਾਬ ਦੇ ਸਾਰੇ ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਪੂਰੇ ਪੰਜਾਬ 'ਚ ਅੱਜ ਬੱਸ ਅੱਡਿਆਂ 'ਤੇ ਦੋ ਘੰਟੇ ਲਈ ਚੱਕਾ ਜਾਮ ਕੀਤਾ।ਮੁਲਾਜ਼ਮਾਂ ਨੇ ਇਸ ਮਹੀਨੇ ਵੀ ਤਨਖਾਹ ਨਾ ਮਿਲਣ 'ਤੇ ਰੋਸ ਪ੍ਰਗਟ ਕੀਤਾ।
![ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਭਰ 'ਚ ਬੱਸ ਅੱਡਿਆਂ 'ਤੇ ਕੀਤਾ ਚੱਕਾ ਜਾਮ, ਮੁਸਾਫਰ ਪਰੇਸ਼ਾਨ Punbus and PRTC contract employees jammed bus stands across Punjab, harassing passengers ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਭਰ 'ਚ ਬੱਸ ਅੱਡਿਆਂ 'ਤੇ ਕੀਤਾ ਚੱਕਾ ਜਾਮ, ਮੁਸਾਫਰ ਪਰੇਸ਼ਾਨ](https://feeds.abplive.com/onecms/images/uploaded-images/2022/07/13/ea15bf1d670fdab8e4b554e1b053191d1657689424_original.jpeg?impolicy=abp_cdn&imwidth=1200&height=675)
ਅੰਮ੍ਰਿਤਸਰ: ਪੰਜਾਬ ਦੇ ਸਾਰੇ ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਪੂਰੇ ਪੰਜਾਬ 'ਚ ਅੱਜ ਬੱਸ ਅੱਡਿਆਂ 'ਤੇ ਦੋ ਘੰਟੇ ਲਈ ਚੱਕਾ ਜਾਮ ਕੀਤਾ।ਮੁਲਾਜ਼ਮਾਂ ਨੇ ਇਸ ਮਹੀਨੇ ਵੀ ਤਨਖਾਹ ਨਾ ਮਿਲਣ 'ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਨੂੰ 7 ਜੁਲਾਈ ਤਕ ਤਨਖਾਹ ਮਿਲਣੀ ਸੀ।ਵਿਰੋਧ ਕਰਦੇ ਮੁਲਾਜ਼ਮਾਂ ਨੇ ਬੱਸ ਅੱਡਾ ਦੇ ਐਂਟਰੀ ਗੇਟ ਬੰਦ ਕਰ ਦਿੱਤੇ।
ਪਿਛਲੇ ਮਹੀਨੇ ਵੀ ਬੱਸ ਅੱਡੇ ਬੰਦ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ 'ਤੇ ਸਰਕਾਰ ਨੇ ਪੈਸੇ ਜਾਰੀ ਕੀਤੇ ਸਨ।ਇਸ ਵਾਰ ਸਰਕਾਰ ਨੇ ਹਾਲੇ ਤਕ ਤਨਖਾਹਾਂ ਜਾਰੀ ਨਹੀਂ ਕੀਤੀਆਂ ਤਾਂ ਮੁਲਾਜ਼ਮ ਹੁਣ ਸਰਕਾਰ 'ਤੇ ਤੱਤੇ ਹਨ।ਬੱਸ ਅੱਡਿਆਂ 'ਤੇ ਬੱਸਾਂ ਨਾ ਚੱਲਣ ਕਰਕੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ।
ਉਧਰ ਮੁਲਾਜ਼ਮਾਂ ਦੀ ਇਸ ਹੜਤਾਲ ਕਾਰ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਸਾਡੀ ਪਰੇਸ਼ਾਨੀ ਲਈ ਸਰਕਾਰ ਜਿੰਮੇਵਾਰ ਹੈ।ਪੂਰੇ ਪੰਜਾਬ 'ਚ ਅੱਠ ਹਜ਼ਾਰ ਦੇ ਕਰੀਬ ਮੁਲਾਜ਼ਮ ਅੱਜ ਹੜਤਾਲ 'ਤੇ ਹਨ।ਮੁਲਾਜਮਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਅਤੇ ਫ੍ਰੀ ਬਿਜਲੀ ਦੀਆਂ ਸਹੂਲਤਾਂ ਦੇ ਰਹੀ ਹੈ।ਇਸਦੇ ਪੈਸੇ ਲਵੇ ਅਤੇ ਮੁਫ਼ਤ ਸਫ਼ਰ ਦੀ ਸਹੂਲਤ ਬੰਦ ਕਰੇ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)