(Source: ECI/ABP News/ABP Majha)
ਪੰਜਾਬ 'ਚ ਨਸ਼ੇ ਦੀ ਭੇਂਟ ਚੜੀ ਜਵਾਨੀ, ਔਰਤ ਵੀ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਨਸ਼ੇ 'ਚ ਬੇਸੁੱਧ ਨੌਜਵਾਨ ਦੀ ਵੀਡੀਓ ਆਈ ਸਾਹਮਣੇ
ਪੰਜਾਬ ਦੇ ਅੰਮ੍ਰਿਤਸਰ ਦੇ ਨੇੜਲੇ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨਸ਼ੇ ਕਾਰਨ ਲਗਪਗ ਬੇਹੋਸ਼ੀ ਦੀ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਕਰੀਬ ਦੋ ਹਫ਼ਤੇ ਪਹਿਲਾਂ ਇਸੇ ਇਲਾਕੇ ਦੀ ਇੱਕ ਔਰਤ ਦਾ ਵੀਡੀਓ ਸਾਹਮਣੇ ਆਇਆ ਸੀ।
Amritsar Drug Viral Video: ਪੰਜਾਬ ਦੇ ਅੰਮ੍ਰਿਤਸਰ 'ਚ ਨਸ਼ੇ ਕਾਰਨ ਹੋਸ਼ 'ਚ ਨਾ ਹੋਣ ਕਰਕੇ ਡਿੱਗਦੇ ਹੋਏ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ। ਨੌਜਵਾਨ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਸਿੱਧਾ ਖੜ੍ਹਾ ਵੀ ਨਹੀਂ ਹੋ ਪਾ ਰਿਹਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਔਰਤ ਦਾ ਵੀ ਕੁਝ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਅੰਮ੍ਰਿਤਸਰ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਗਈ। ਪਰ ਨਤੀਜਾ ਅਜੇ ਵੀ ਪਹਿਲਾਂ ਵਾਂਗ ਹੀ ਹੈ।
ਵੇਖੋ ਵਾਇਰਲ ਹੋ ਰਹੀ ਵੀਡੀਓ
Another #ViralVideo from Chamrang Road near #Maqboolpura in #Amritsar, #Punjab, a drunken youth is unable to even stand on his feet properly, a few days ago a similar video went viral in which there was girl who could not walk properly, Such cases always come from Punjab. #DRUGS pic.twitter.com/dfgoc3v2xY
— Himanshu dixit 💙 (@HimanshuDixitt) September 24, 2022
ਤਾਜ਼ਾ ਵਾਇਰਲ ਹੋਈ ਵੀਡੀਓ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ। ਜਿਸ 'ਚ ਇੱਕ ਨੌਜਵਾਨ ਨਸ਼ੇ 'ਚ ਧੁੱਤ ਹੋ ਕੇ ਡਿੱਗਦਾ ਨਜ਼ਰ ਆ ਰਿਹਾ ਹੈ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਮਕਬੂਲਪੁਰਾ ਇਲਾਕੇ 'ਚ ਚੂੜਾ ਪਹਿਨੀ ਇੱਕ ਲੜਕੀ ਦੀ ਵੀ ਕੁਝ ਅਜਿਹੀ ਹੀ ਹਾਲਤ ਦੀ ਵੀਡੀਓ ਸਾਹਮਣੇ ਆਈ ਸੀ। ਨੌਜਵਾਨ ਦੀ ਉਮਰ ਕਰੀਬ 20 ਸਾਲ ਦੇ ਆਸ ਪਾਸ ਲੱਗ ਰਹੀ ਹੈ। ਨੌਜਵਾਨ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੁੜ ਝੁੱਕ ਜਾਂਦਾ ਹੈ।
ਪੁਲਿਸ ਲਗਾਤਾਰ ਚਲਾ ਰਹੀ ਮੁਹਿੰਮ ਪਰ ਨਤੀਜਾ ਅਜੇ ਵੀ ਜ਼ੀਰੋ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਲਾਕਾ ਨਸ਼ੇੜੀਆਂ ਦੀ ਪਨਾਹਗਾਹ ਬਣ ਚੁੱਕਾ ਹੈ। ਮਕਬੂਲਪੁਰਾ 'ਚ ਨਸ਼ੇ ਤੋਂ ਬਾਅਦ ਲੋਕਾਂ ਨੂੰ ਅਜਿਹੀ ਹਾਲਤ 'ਚ ਅਕਸਰ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਨਸ਼ਾ ਛੁਡਾਊ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਹੁਣ ਤੱਕ ਇਸ ਦੇ ਨਤੀਜੇ ਚੰਗੇ ਨਹੀਂ ਨਿਕਲੇ ਹਨ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਸ਼ੁਰੂ 'ਚ ਸੂਬੇ ਭਰ 'ਚ ਮਾਰੇ ਗਏ ਛਾਪਿਆਂ ਦੌਰਾਨ ਸਾਢੇ ਤਿੰਨ ਸੌ ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਸੱਤ ਕਿਲੋ ਹੈਰੋਇਨ, ਸਾਢੇ ਚੌਦਾਂ ਕਿਲੋ ਅਫੀਮ, ਪੰਜ ਕਿਲੋ ਗਾਂਜਾ, ਸਾਢੇ ਛੇ ਕਿਲੋ ਭੁੱਕੀ ਅਤੇ ਢਾਈ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਟੀਕੇ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਕੋਲੋਂ ਕਰੀਬ ਪੰਜ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।