ਪੜਚੋਲ ਕਰੋ

Weather Update: ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਵਧਿਆ ਪ੍ਰਦੂਸ਼ਣ, ਜਾਣੋ AQI Level

Punjab and Chandigarh Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਔਸਤ ਤਾਪਮਾਨ ਵਿੱਚ ਜਿੱਥੇ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

Punjab and Chandigarh Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਔਸਤ ਤਾਪਮਾਨ ਵਿੱਚ ਜਿੱਥੇ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਚੰਡੀਗੜ੍ਹ ਵਿੱਚ 1.3 ਡਿਗਰੀ ਦਾ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 33.9 ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਅਤੇ ਫਰੀਦਕੋਟ 35.9 ਡਿਗਰੀ ਦੇ ਨਾਲ ਗਰਮ ਸ਼ਹਿਰ ਰਹੇ, ਜਦਕਿ ਪਠਾਨਕੋਟ 14.4 ਡਿਗਰੀ ਨਾਲ ਸਭ ਤੋਂ ਠੰਡਾ ਸ਼ਹਿਰ ਰਿਹਾ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੇਗੀ। ਦੀਵਾਲੀ ਤੋਂ ਬਾਅਦ ਹੋਰ ਬਦਲਾਅ ਦੇਖਣ ਨੂੰ ਮਿਲਣਗੇ। ਹਾਲਾਂਕਿ, ਇੱਕ ਹਫ਼ਤੇ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉੱਤਰੀ ਭਾਰਤ ਵਿੱਚ ਸੁੱਕੀ ਠੰਡ ਹੋਵੇਗੀ।

ਮੌਸਮ ਦੇ ਇਸ ਬਦਲਾਅ ਦੇ ਵਿਚਕਾਰ ਪ੍ਰਦੂਸ਼ਣ ਵਧਣ ਕਰਕੇ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ 6 ਸ਼ਹਿਰਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਯੈਲੋ ਜ਼ੋਨ ਵਿੱਚ ਪਹੁੰਚ ਗਿਆ ਹੈ। ਜਦਕਿ ਚੰਡੀਗੜ੍ਹ-ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਮੰਡੀ ਗੋਬਿੰਦਗੜ੍ਹ ਹੈ, ਜਿੱਥੇ ਔਸਤ AQI 204 ਦਰਜ ਕੀਤਾ ਗਿਆ ਹੈ।

ਪੰਜਾਬ ਦੇ 6 ਸ਼ਹਿਰਾਂ ਵਿੱਚ AQI 300 ਤੋਂ ਪਾਰ 
ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ ਪੰਜਾਬ ਦੇ ਸ਼ਹਿਰਾਂ ਦਾ ਔਸਤ AQI 200 ਤੋਂ ਹੇਠਾਂ ਹੈ। ਪਰ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 6 ਸ਼ਹਿਰ ਅਜਿਹੇ ਹਨ ਜਿੱਥੇ AQI 300 ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ਵਿੱਚ ਰਾਤ 11 ਵਜੇ AQI 318 ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਵਿੱਚ ਰਾਤ 11 ਵਜੇ AQI 375 ਤੱਕ ਪਹੁੰਚ ਗਿਆ ਸੀ।

ਸਵੇਰੇ 5 ਵਜੇ ਜਲੰਧਰ ਵਿੱਚ ਸਭ ਤੋਂ ਵੱਧ AQI 303 ਸੀ। ਬੀਤੀ ਦੁਪਹਿਰ 2 ਵਜੇ ਖੰਨਾ ਵਿੱਚ ਸਭ ਤੋਂ ਵੱਧ AQI 322, ਲੁਧਿਆਣਾ ਵਿੱਚ ਸਵੇਰੇ 7 ਵਜੇ AQI 328, ਮੰਡੀ ਗੋਬਿੰਦਗੜ੍ਹ ਵਿੱਚ ਰਾਤ 11 ਵਜੇ ਸਭ ਤੋਂ ਵੱਧ AQI 318 ਅਤੇ ਪਟਿਆਲਾ ਵਿੱਚ ਬੀਤੀ ਦੁਪਹਿਰ 289 AQI ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਸਣੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ

ਚੰਡੀਗੜ੍ਹ- ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਮੋਹਾਲੀ- ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਰਿਹਾ। ਅੱਜ ਤਾਪਮਾਨ 18 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਅੰਮ੍ਰਿਤਸਰ- ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਜਲੰਧਰ- ਬੀਤੀ ਸ਼ਾਮ ਤਾਪਮਾਨ 32.8 ਡਿਗਰੀ ਰਿਹਾ। ਅੱਜ ਤਾਪਮਾਨ 16 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ- ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 33.4 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ- ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਰਿਹਾ। ਅੱਜ ਤਾਪਮਾਨ 18 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget