ਪੜਚੋਲ ਕਰੋ

Punjab Election 2022: ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੇ ਐਲਾਨੇ ਜਰਨੈਲ, ਆਖਰ ਪੌਣੇ ਦੋ ਸਾਲਾਂ ਮਗਰੋਂ ਹੋਇਆ ਫੈਸਲਾ

Punjab Congress: ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ਵਿੱਚ 28 ਜ਼ਿਲ੍ਹਾ ਪ੍ਰਧਾਨ ਦੇ ਨਾਲ ਹੀ ਪਹਿਲੀ ਵਾਰ ਜ਼ਿਲ੍ਹਿਆਂ ਵਿੱਚ 54 ਵਰਕਿੰਗ ਪ੍ਰਧਾਨ ਬਣਾਏ ਹਨ।

ਚੰਡੀਗੜ੍ਹ: ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹੁਦਿਆਂ ਦੀ ਝੜੀ ਲਾ ਦਿੱਤੀ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ਵਿੱਚ 28 ਜ਼ਿਲ੍ਹਾ ਪ੍ਰਧਾਨ ਦੇ ਨਾਲ ਹੀ ਪਹਿਲੀ ਵਾਰ ਜ਼ਿਲ੍ਹਿਆਂ ਵਿੱਚ 54 ਵਰਕਿੰਗ ਪ੍ਰਧਾਨ ਬਣਾਏ ਹਨ। ਕਾਂਗਰਸ ਨੇ ਇਹ ਪੈਂਤੜਾ ਸਾਰੇ ਧੜਿਆਂ ਨੂੰ ਬਰਾਬਰ ਅਧਿਕਾਰ ਦੇਣ ਲਈ ਖੇਡਿਆ ਹੈ। ਚਰਚਾ ਹੈ ਕਿ ਇਹ ਫਾਰਮੂਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੀ ਹਾਈਕਮਾਨ ਨੂੰ ਦਿੱਤਾ ਸੀ।

ਅਹਿਮ ਗੱਲ ਹੈ ਕਿ ਨਵੀਂ ਸੂਚੀ ਅਨੁਸਾਰ ਚਾਰ ਜ਼ਿਲ੍ਹਿਆਂ ਵਿੱਚ ਤਿੰਨ ਤਿੰਨ, 16 ਜ਼ਿਲ੍ਹਿਆਂ ਵਿੱਚ ਦੋ ਦੋ ਤੇ ਸੱਤ ਜ਼ਿਲ੍ਹਿਆਂ ਵਿੱਚ ਇੱਕ ਇੱਕ ਵਰਕਿੰਗ ਪ੍ਰਧਾਨ ਲਾਇਆ ਗਿਆ ਹੈ। ਫਾਜ਼ਿਲਕਾ ਤੇ ਪਠਾਨਕੋਟ ਵਿੱਚ ਪੁਰਾਣੇ ਪ੍ਰਧਾਨ ਹੀ ਬਰਕਰਾਰ ਰੱਖੇ ਗਏ ਹਨ। ਪੰਜਾਬ ਕਾਂਗਰਸ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦੀ ਪੌਣੇ ਦੋ ਸਾਲਾਂ ਮਗਰੋਂ ਨਵੀਂ ਸੂਚੀ ਜਾਰੀ ਕੀਤੀ ਗਈ ਹੈ।

ਕਾਂਗਰਸ ਵੱਲੋਂ ਜਾਰੀ ਲਿਸਟ ਮੁਤਾਬਕ ਨਵੇਂ ਜ਼ਿਲ੍ਹਾ ਪ੍ਰਧਾਨਾਂ ਵਿੱਚ ਜਲੰਧਰ ਸ਼ਹਿਰੀ ਤੋਂ ਬਲਰਾਜ ਠਾਕੁਰ, ਵਰਕਿੰਗ ਪ੍ਰਧਾਨ ਨਿਰਮਲਜੀਤ ਨਿੰਮਾ, ਵਿਜੈ ਡਕੋਹਾ, ਹਰਜਿੰਦਰ ਲੱਡਾ, ਜਲੰਧਰ ਦਿਹਾਤੀ ਤੋਂ ਪ੍ਰਧਾਨ ਦਰਸ਼ਨ ਸਿੰਘ, ਵਰਕਿੰਗ ਪ੍ਰਧਾਨ ਅਸ਼ਵਨੀ ਕੁਮਾਰ ਤੇ ਅਸ਼ਵਨ ਭੱਲਾ, ਫਤਹਿਗੜ੍ਹ ਸਾਹਿਬ ਤੋਂ ਪ੍ਰਧਾਨ ਸੁਭਾਸ਼ ਸੂਦ, ਵਰਕਿੰਗ ਪ੍ਰਧਾਨ ਰਾਜਿੰਦਰ ਬਿੱਟੂ, ਹਰਬੰਸ ਸਿੰਘ ਪੰਧੇਰ, ਗੁਰਦਾਸਪੁਰ ਤੋਂ ਪ੍ਰਧਾਨ ਦਰਸ਼ਨ ਮਹਾਜਨ, ਵਰਕਿੰਗ ਪ੍ਰਧਾਨ ਜਮੇਸ਼ ਮਸੀਹ, ਕੁਲਭੂਸ਼ਨ ਵਿੱਜ ਤੇ ਰਵਿੰਦਰ ਸ਼ਰਮਾ ਲਾਏ ਗਏ ਹਨ, ਪਟਿਆਲ ਸ਼ਹਿਰੀ ਤੋਂ ਪ੍ਰਧਾਨ ਨਰੇਂਦਰ ਲਾਲੀ, ਵਰਕਿੰਗ ਪ੍ਰਧਾਨ ਕ੍ਰਿਸ਼ਨ ਲਾਲ, ਪਟਿਆਲਾ ਦਿਹਾਤੀ ਤੋਂ ਪ੍ਰਧਾਨ ਗੁਰਦੀਪ ਸਿੰਘ, ਵਰਕਿੰਗ ਪ੍ਰਧਾਨ ਗੁਰਬੀਰ ਸਿੰਘ ਭੁਨਰਹੇੜੀ ਤੇ ਵਿਜੇ ਗੌਤਮ ਬਣਾਏ ਗਏ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਪੱਪੂ, ਵਰਕਿੰਗ ਪ੍ਰਧਾਨ ਕ੍ਰਿਸ਼ਨ ਸ਼ਰਮਾ ਤੇ ਬਲਵੀਰ ਬੱਬੀ, ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵਰਕਿੰਗ ਪ੍ਰਧਾਨ ਜਗਵਿੰਦਰਪਾਲ ਸਿੰਘ ਜੱਗਾ, ਤਰਨ ਤਾਰਨ ਤੋਂ ਪ੍ਰਧਾਨ ਕਿਰਨਦੀਪ ਸਿੰਘ ਮਿੱਠਾ, ਵਰਕਿੰਗ ਪ੍ਰਧਾਨ ਹਰਸ਼ਰਨ ਸਿੰਘ, ਪਰਦੀਪ ਚੋਪੜਾ ਤੇ ਰਾਜਬੀਰ ਸਿੰਘ ਭੁੱਲਰ, ਕਪੂਰਥਲਾ ਤੋਂ ਪ੍ਰਧਾਨ ਰਮੇਸ਼ ਸਿੰਘ, ਵਰਕਿੰਗ ਪ੍ਰਧਾਨ ਦਲਜੀਤ ਸਿੰਘ ਰਾਜੂ, ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਸੰਦੀਪ ਭਾਟੀਆ, ਵਰਕਿੰਗ ਪ੍ਰਧਾਨ ਰਜਿੰਦਰ ਸ਼ਰਮਾ ਅਤੇ ਲਖਬੀਰ ਸਿੰਘ ਭੰਵਰਾ ਬਣਾਏ ਗਏ ਹਨ|

ਇਵੇਂ ਹੀ ਫਰੀਦਕੋਟ ਤੋਂ ਪ੍ਰਧਾਨ ਦਰਸ਼ਨ ਸਹੋਤਾ, ਵਰਕਿੰਗ ਪ੍ਰਧਾਨ ਵਿੱਕੀ ਭਲੂਰੀਆ ਤੇ ਅਮਿਤ ਜੁਗਨੂ, ਪਠਾਨਕੋਟ ਤੋਂ ਪ੍ਰਧਾਨ ਸੰਜੀਵ ਬੈਂਸ, ਵਰਕਿੰਗ ਪ੍ਰਧਾਨ ਸੰਜੀਵ ਕੁਮਾਰ ਗੋਲਡੀ ਤੇ ਰਾਕੇਸ਼ ਬੱਬਲ, ਮੁਹਾਲੀ ਤੋਂ ਪ੍ਰਧਾਨ ਰਿਸ਼ਵ ਜੈਨ, ਵਰਕਿੰਗ ਪ੍ਰਧਾਨ ਨਟਰਾਜਨ ਕੌਸ਼ਲ ਤੇ ਜਸਬੀਰ ਸਿੰਘ ਭੋਲਾ, ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਵਰਕਿੰਗ ਪ੍ਰਧਾਨ ਪਵਨ ਮਹਿਤਾ, ਨਿੱਕੀ ਰਾਇਤ, ਰਾਜੀਵ ਰਾਜਾ ਤੇ ਡਿੰਪਲ ਰਾਣਾ, ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਕਰਨਜੀਤ ਸਿੰਘ ਗਾਲਿਬ, ਵਰਕਿੰਗ ਪ੍ਰਧਾਨ ਸੁਖਪਾਲ ਸਿੰਘ ਬਣਾਏ ਗਏ ਹਨ।

ਖੰਨਾ ਤੋਂ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਵਰਕਿੰਗ ਪ੍ਰਧਾਨ ਕੁਲਵਿੰਦਰ ਸਿੰਘ ਮਾਨੇਵਾਲ ਤੇ ਸੁਰਿੰਦਰ ਕੁਮਾਰ ਕੁੰਦਰਾ, ਫਿਰੋਜ਼ਪੁਰ ਤੋਂ ਪ੍ਰਧਾਨ ਰਜਿੰਦਰ ਛਾਬੜਾ, ਵਰਕਿੰਗ ਪ੍ਰਧਾਨ ਪਰਮਿੰਦਰ ਹਾਂਡਾ, ਬਰਨਾਲਾ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰਕਿੰਗ ਪ੍ਰਧਾਨ ਰਾਜੀਵ, ਜੱਗਾ ਮਾਨ ਤੇ ਜਗਤਾਰ ਧਨੌਲਾ, ਮਲੇਰਕੋਟਲਾ ਤੋਂ ਪ੍ਰਧਾਨ ਜਸਪਾਲ ਦਾਸ, ਵਰਕਿੰਗ ਪ੍ਰਧਾਨ ਮਨੋਜ ਕੁਮਾਰ ਉਪਲ ਤੇ ਮਨੀਤ ਸਿੰਘ, ਮੋਗਾ ਤੋਂ ਪ੍ਰਧਾਨ ਕਮਲਜੀਤ ਬਰਾੜ, ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ ਤੇ ਗੁਰਮੀਤ ਮਖੀਜਾ, ਫਾਜ਼ਿਲਕਾ ਤੋਂ ਪ੍ਰਧਾਨ ਰੰਜਮ ਕਾਮਰਾ, ਵਰਕਿੰਗ ਪ੍ਰਧਾਨ ਰਾਜ ਬਖਸ਼ ਕੰਬੋਜ ਤੇ ਬੇਗਚੰਦ ਲਾਏ ਗਏ ਹਨ।

ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ, ਵਰਕਿੰਗ ਪ੍ਰਧਾਨ ਸ਼ੁਭਦੀਪ ਬਿੱਟੂ ਤੇ ਭਾਰਤ ਭੂਸ਼ਨ, ਬਠਿੰਡਾ ਸ਼ਹਿਰੀ ਤੋਂ ਪ੍ਰਧਾਨ ਅਰੁਣ ਵਧਵਾ, ਵਰਕਿੰਗ ਪ੍ਰਧਾਨ ਟਿੰਕੂ ਗਰੋਵਰ, ਬਠਿੰਡਾ ਦਿਹਾਤੀ ਤੋਂ ਪ੍ਰਧਾਨ ਕੁਲਵਿੰਦਰ ਸਿੰਘ, ਵਰਕਿੰਗ ਪ੍ਰਧਾਨ ਅਵਤਾਰ ਸਿੰਘ ਤੇ ਕਿਰਨਦੀਪ ਕੌਰ ਵਿਰਕ, ਮਾਨਸਾ ਤੋਂ ਮੰਗਤ ਬਾਂਸਲ, ਵਰਕਿੰਗ ਪ੍ਰਧਾਨ ਗੁਰਮੀਤ ਸਿੰਘ ਵਿੱਕੀ ਬਰਾੜ ਤੇ ਕਰਮ ਚੌਹਾਨ, ਹੁਸ਼ਿਆਰਪੁਰ ਤੋਂ ਪ੍ਰਧਾਨ ਕੁਲਦੀਪ ਕੁਮਾਰ ਨੰਦਾ, ਵਰਕਿੰਗ ਪ੍ਰਧਾਨ ਦਵਿੰਦਰਪਾਲ ਸਿੰਘ ਜੱਟਪੁਰੀ ਤੇ ਯਾਮਨੀ ਗੋਮਰ, ਰੂਪਨਗਰ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਬਣਾਏ ਗਏ ਹਨ।

ਇਹ ਵੀ ਪੜ੍ਹੋ: Weight Loss Drink: ਸਰਦੀਆਂ 'ਚ ਭਾਰ ਘਟਾਉਣ ਤੇ ਇਮਿਊਨਿਟੀ ਵਧਾਉਣ ਲਈ ਸਭ ਤੋਂ ਕਾਰਗਰ ਡਰਿੰਕ, ਜਾਣੋ ਬਣਾਉਣ ਦੀ ਤਰੀਕਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
Embed widget