(Source: Poll of Polls)
Weight Loss Drink: ਸਰਦੀਆਂ 'ਚ ਭਾਰ ਘਟਾਉਣ ਤੇ ਇਮਿਊਨਿਟੀ ਵਧਾਉਣ ਲਈ ਸਭ ਤੋਂ ਕਾਰਗਰ ਡਰਿੰਕ, ਜਾਣੋ ਬਣਾਉਣ ਦੀ ਤਰੀਕਾ
Immunity Booster Drink: ਸਰਦੀਆਂ ਵਿੱਚ ਭਾਰ ਘਟਾਉਣ ਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਇਸ ਡਰਿੰਕ ਨੂੰ ਜ਼ਰੂਰ ਪੀਓ। ਹਲਦੀ, ਲਸਣ, ਕਾਲੀ ਮਿਰਚ ਤੇ ਤੁਲਸੀ ਨਾਲ ਬਣੇ ਇਸ ਡਰਿੰਕ ਨੂੰ ਘਰ 'ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ।
Winter Weight Loss Drink : ਸਰਦੀਆਂ ਵਿੱਚ ਭਾਰ ਤੇਜ਼ੀ ਨਾਲ ਵਧਦਾ ਹੈ। ਅਜਿਹੇ 'ਚ ਤੁਹਾਨੂੰ ਵਰਕਆਊਟ ਦੇ ਨਾਲ-ਨਾਲ ਕੁਝ ਅਜਿਹੇ ਆਯੁਰਵੈਦਿਕ ਤੇ ਘਰੇਲੂ ਨੁਸਖੇ ਵੀ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਭਾਰ ਘੱਟ ਕਰਨਾ ਆਸਾਨ ਹੋ ਜਾਵੇਗਾ। ਜੇਕਰ ਤੁਸੀਂ ਘਰ 'ਚ ਰਹਿ ਕੇ ਮੋਟੇ ਹੋ ਗਏ ਹੋ ਤਾਂ ਇਨ੍ਹਾਂ ਘਰੇਲੂ ਚੀਜ਼ਾਂ ਦੀ ਮਦਦ ਨਾਲ ਆਪਣਾ ਭਾਰ ਘੱਟ ਕਰ ਸਕਦੇ ਹੋ।
ਅਸੀਂ ਤੁਹਾਨੂੰ ਇੱਕ ਪਰਫੈਕਟ ਡਰਿੰਕ ਦੱਸ ਰਹੇ ਹਾਂ ਜਿਸ ਨੂੰ ਬਣਾਉਣਾ ਤੇ ਇਸ ਨਾਲ ਭਾਰ ਘਟਾਉਣਾ ਆਸਾਨ ਹੈ। ਇਹ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰੇਗਾ। ਇਸ ਲਈ ਤੁਹਾਨੂੰ ਲਸਣ, ਤੁਲਸੀ, ਅਦਰਕ, ਕਾਲੀ ਮਿਰਚ ਤੇ ਹਲਦੀ ਦੀ ਜ਼ਰੂਰਤ ਹੋਏਗੀ। ਖਾਸ ਗੱਲ ਇਹ ਹੈ ਕਿ ਇਸ ਡਰਿੰਕ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ ਤੇ ਭਾਰ ਘਟਉਣ 'ਚ ਵੀ ਮਦਦ ਹੋਵੇਗੀ।
ਭਾਰ ਘਟਾਉਣ ਵਾਲਾ ਡਰਿੰਕ ਕਿਵੇਂ ਤਿਆਰ ਕਰੀਏ?
1- ਲਸਣ ਦੀ ਇੱਕ ਛੋਟੀ ਕਲੀ
2- 1 ਇੰਚ ਕੱਚੀ ਹਲਦੀ ਜਾਂ 1 ਗ੍ਰਾਮ ਹਲਦੀ ਪਾਊਡਰ
3- 1 ਚੁਟਕੀ ਕਾਲੀ ਮਿਰਚ
4- 5 ਤੋਂ 6 ਤੁਲਸੀ ਦੇ ਪੱਤੇ
5-1 ਚਮਚ ਨਿੰਬੂ ਦਾ ਰਸ
ਭਾਰ ਘਟਾਉਣ ਵਾਲਾ ਡਰਿੰਕ ਕਿਵੇਂ ਬਣਾਉਣਾ ਹਾ
ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਲਓ ਤੇ ਇਸ ਦੀ ਕਲੀ ਨੂੰ ਪੀਸ ਲਓ ਤੇ 1 ਗਲਾਸ ਪਾਣੀ 'ਚ ਪਾ ਦਿਓ। ਇਸ ਨੂੰ ਘੱਟ ਤੋਂ ਘੱਟ 10 ਤੋਂ 15 ਮਿੰਟ ਲਈ ਛੱਡ ਦਿਓ। ਹੁਣ ਹਲਦੀ ਪਾਊਡਰ, ਕਾਲੀ ਮਿਰਚ ਤੇ ਤੁਲਸੀ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਤੁਸੀਂ ਚਾਹੋ ਤਾਂ ਇਸ ਨੂੰ ਤੁਰੰਤ ਪੀ ਸਕਦੇ ਹੋ। ਹਾਲਾਂਕਿ ਕੁਝ ਦੇਰ ਬਾਅਦ ਜਦੋਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਘੁਲ ਜਾਣ ਤਾਂ ਇਸ ਨੂੰ ਪੀਣਾ ਜ਼ਿਆਦਾ ਫਾਇਦੇਮੰਦ ਹੋਵੇਗਾ। ਤੁਸੀਂ ਚਾਹੋ ਤਾਂ ਇਸ ਵਿੱਚ ਥੋੜ੍ਹਾ ਜਿਹਾ ਅਦਰਕ ਵੀ ਮਿਲਾ ਸਕਦੇ ਹੋ।
ਡਰਿੰਕ ਦੇ ਫਾਇਦੇ
ਇਸ ਡਰਿੰਕ 'ਚ ਲਸਣ ਫੈਟ ਬਰਨਰ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੁੰਦੀ ਹੈ। ਕਾਲੀ ਮਿਰਚ ਨਾਲ ਸਾਡਾ ਮੈਟਾਬੋਲਿਜ਼ਮ ਠੀਕ ਤਰ੍ਹਾਂ ਕੰਮ ਕਰਦਾ ਹੈ ਤੇ ਭਾਰ ਆਪਣੇ-ਆਪ ਘੱਟ ਹੋਣ ਲੱਗਦਾ ਹੈ।
ਦੂਜੇ ਪਾਸੇ, ਹਲਦੀ ਅੰਗਾਂ ਦੇ ਵਿਚਕਾਰ ਦੀ ਚਰਬੀ ਨੂੰ ਘਟਾਉਂਦੀ ਹੈ। ਹਲਦੀ ਦੇ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨਿੰਬੂ, ਅਦਰਕ ਤੇ ਤੁਲਸੀ ਵੀ ਭਾਰ ਘਟਾਉਣ ਵਿੱਚ ਕਾਰਗਰ ਸਾਬਤ ਹੁੰਦੇ ਹਨ।
Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ, ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Punjab Election: ਕਿਸਾਨ ਅੰਦੋਲਨ ਖਤਮ ਹੁੰਦਿਆਂ ਹੀ ਬੀਜੇਪੀ ਦਾ ਐਕਸ਼ਨ, ਪੰਜਾਬ ਪ੍ਰਦੇਸ਼ ਕੌਂਸਲ ਦੀ ਬੁਲਾਈ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )