Punjab Baisakhi Bumper 2021: ਵਿਸਾਖੀ ਬੰਪਰ ਦੇ ਨਤੀਜਿਆਂ ਦਾ ਐਲਾਨ, ਨਿਕਲਿਆ 5 ਕਰੋੜ ਰੁਪਏ ਦਾ ਪਹਿਲਾ ਇਨਾਮ
ਪੰਜਾਬ ਰਾਜ ਲਾਟਰੀ ਵਿਭਾਗ ਦੇ ਵਿਸਾਖੀ ਬੰਪਰ ਡਰਾਅ ਦੀ ਟਿਕਟ ਖਰੀਦਣ ਵਾਲਿਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪੰਜਾਬ ਰਾਜ ਡੀਅਰ ਵਿਸਾਖੀ ਬੰਪਰ ਲਾਟਰੀ 2021 ਦੇ ਨਤੀਜੇ 19 ਅਪ੍ਰੈਲ 2021 ਨੂੰ ਜਾਰੀ ਕੀਤੇ ਗਏ। ਇਹ ਨਤੀਜੇ ਉਸੇ ਦਿਨ ਰਾਜ ਲਾਟਰੀ ਵਿਭਾਗ ਦੀ ਵੈਬਸਾਈਟ 'ਤੇ ਵੀ ਜਾਰੀ ਕੀਤੇ ਗਏ।
ਚੰਡੀਗੜ੍ਹ: ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਰਾਜ ਡੀਅਰ ਵਿਸਾਖੀ ਬੰਪਰ ਦੇ ਨਤੀਜਿਆਂ ਦਾ ਐਲਾਨ ਕੀਤਾ। ਨਤੀਜਿਆਂ ਦੀ ਘੋਸ਼ਣਾ ਲਈ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 5 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ 212083 ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 10 ਟਿਕਟਾਂ (ਨੰਬਰ : 086168, 196892, 402547, 529248, 529646, 613311, 667229, 675227, 888093, 975165 ) ਨੂੰ 11-11 ਲੱਖ ਰੁਪਏ ਦਾ ਦੂਜਾ ਇਨਾਮ ਮਿਲਿਆ ਹੈ।
ਬੁਲਾਰੇ ਨੇ ਦੱਸਿਆ ਕਿ ਡਰਾਅ ਦੇ ਪੂਰੇ ਨਤੀਜੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੀ ਅਧਿਕਾਰਤ ਵੈਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ‘ਸਮਰ ਸਪੈਸ਼ਲ -2021 ਬੰਪਰ’ ਸ਼ੁਰੂ ਕਰੇਗੀ ਜਿਸ ਦਾ ਪਹਿਲਾ ਇਨਾਮ 5 ਕਰੋੜ ਰੁਪਏ ਦਾ ਹੋਵੇਗਾ ਜੋ ਕਿ ਦੋ ਜੇਤੂਆਂ ਨੂੰ 2.50 ਕਰੋੜ ਰੁਪਏ (ਪ੍ਰਤੀ ਜੇਤੂ) ਦਿੱਤਾ ਜਾਵੇਗਾ।
ਪੰਜਾਬ ਰਾਜ ਡੀਅਰ ਵਿਸਾਖੀ ਲਾਟਰੀ ਐਵਾਰਡ ਦਾ ਪੂਰਾ ਵੇਰਵਾ
ਪਹਿਲਾ ਇਨਾਮ - 5 ਕਰੋੜ ਰੁਪਏ (ਜਨਤਾ ਲਈ ਗਾਰੰਟੀ)
ਦੂਜਾ ਇਨਾਮ (10) - 11 ਲੱਖ ਰੁਪਏ
ਤੀਜਾ ਇਨਾਮ (2000) - 9000 ਰੁਪਏ
ਚੌਥਾ ਇਨਾਮ (200) - 7000 ਰੁਪਏ
ਪੰਜਵਾਂ ਇਨਾਮ (2000) - 5000 ਰੁਪਏ
ਛੇਵਾਂ ਇਨਾਮ (50,000) - 1000
ਇਹ ਵੀ ਪੜ੍ਹੋ: Haridwar Mahakumbh Mela 2021: ਹਰਿਦੁਆਰ ਮਹਾਕੁੰਭ ਮੇਲਾ 2021: ਕੋਰੋਨਾ ਨਾਲ ਸਾਧੂ ਸਮਾਜ 'ਚ ਦਹਿਸ਼ਤ, ਸੁੰਨਸਾਨ ਹੋਏ ਅਖਾੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904