Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
LIVE
Background
Punjab Breaking News Live 20 September 2024 : ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਲੱਖਾਂ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਕੀਤੀ ਗਈ ਹੈ। ਜਿਸ ਦੀ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਵਿੱਚ ਪੇਸ਼ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
Sugar Mill Phagwara: ਫਗਵਾੜਾ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਇਕੱਠੇ ਹੋ ਕੇ ਵਾਹਦ ਸੰਧਰ ਸ਼ੂਗਰ ਮਿੱਲ ਨੂੰ ਤਾਲਾ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾਂ ਨੇ ਵੀਰਵਾਰ ਨੂੰ ਦਿਨ ਭਰ ਰੋਸ ਪ੍ਰਦਰਸ਼ਨ ਕੀਤਾ। ਖੰਡ ਮਿੱਲ ਵੱਲ ਕਿਸਾਨਾਂ ਦੇ 27 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਐਸਐਸਪੀ ਕਪੂਰਥਲਾ ਦੀ ਹਾਜ਼ਰੀ ਵਿੱਚ ਮਿੱਲ ਦੇ 10 ਕਨਾਲ 12 ਮਰਲੇ ਦੇ ਪਲਾਟ ਦੇ ਗੇਟ ਨੂੰ ਤਾਲਾ ਲਾ ਦਿੱਤਾ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।
Sugar Mill Phagwara: ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਅੱਜ ਹਾਈਵੇ ਜਾਮ ਕਰਨ ਦਾ ਐਲਾਨ
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। 25 ਤਰੀਕ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਅੱਜ (ਸ਼ੁੱਕਰਵਾਰ) ਨੂੰ 7 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਜਦੋਂ ਕਿ ਪਿਛਲੇ ਦੋ ਦਿਨਾਂ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ 1 ਤੋਂ 6 ਡਿਗਰੀ ਤੱਕ ਬਦਲਾਅ ਆਇਆ ਹੈ। ਇਸ ਦੇ ਨਾਲ ਹੀ ਸੂਬੇ ਦੇ ਔਸਤ ਤਾਪਮਾਨ 'ਚ 1.8 ਡਿਗਰੀ ਦੀ ਕਮੀ ਆਈ ਹੈ। ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 2.8 ਡਿਗਰੀ ਘੱਟ ਹੈ। ਅਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ।
Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab Panchayat Election: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਵਿੱਚ ਹਿੱਲਜੁੱਲ ਸ਼ੁਰੂ ਹੋ ਗਈ ਹੈ। ਕਈ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਬਾਵਜੂਦ ਬਹੁਤੇ ਪਿੰਡਾਂ ਅੰਦਰ ਕਈ-ਕਈ ਧਿਰਾਂ ਮੈਦਾਨ ਵਿੱਚ ਨਿੱਤਰਣ ਲਈ ਕਾਹਲੀਆਂ ਹਨ। ਦਰਅਸਲ ਪੰਜਾਬ ਸਰਕਾਰ ਨੇ ਪਿਛਲੇ ਸਾਲ ਤੋਂ ਟਲਦੀਆਂ ਆ ਰਹੀਆਂ ਪੰਚਾਇਤੀ ਚੋਣਾਂ ਅਗਲੇ ਮਹੀਨੇ ਕਰਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਚੋਣਾਂ 20 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਪੰਚਾਇਤ ਵਿਭਾਗ ਇਹ ਨੋਟੀਫਿਕੇਸ਼ਨ ਰਾਜ ਚੋਣ ਕਮਿਸ਼ਨ ਨੂੰ ਭੇਜੇਗਾ। ਚੋਣ ਕਮਿਸ਼ਨ ਉਸ ਅਨੁਸਾਰ ਪੰਚਾਇਤੀ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ। ਮੰਨਿਆ ਜਾ ਰਿਹਾ ਹੈ ਕਿ 23 ਸਤੰਬਰ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਸਕਦਾ ਹੈ। ਹਾਲਾਂਕਿ ਇਸ ਤੋਂ ਬਾਅਦ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਹੋਣਗੀਆਂ।
Gurdas Mann: ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਹੱਥ ਜੋੜ ਕੇ ਮੰਗੀ ਮੁਆਫ਼ੀ, ਬੋਲਦੇ ਬੋਲਦੇ ਭਰ ਲਈਆਂ ਅੱਖਾਂ
Gurdas Mann Apologized: ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੁਆਫ਼ੀ ਮੰਗ ਲਈ ਹੈ। ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮੇਰਾ ਬੋਲ ਨਾਲ ਕਿਸੇ ਦੇ ਮੰਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਕੰਨ ਫੜ੍ਹ ਕੇ ਅਤੇ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਇੱਕ ਵਾਰ ਤੁਸੀਂ ਵੀ ਸੁਣੋਂ ਗੁਰਦਾਸ ਮਾਨ ਨੇ ਹੋਰ ਕੀ ਕੁੱਝ ਕਿਹਾ
Gurdas Mann Apologized: ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੁਆਫ਼ੀ ਮੰਗ ਲਈ ਹੈ। ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮੇਰਾ ਬੋਲ ਨਾਲ ਕਿਸੇ ਦੇ ਮੰਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਕੰਨ ਫੜ੍ਹ ਕੇ ਅਤੇ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਇੱਕ ਵਾਰ ਤੁਸੀਂ ਵੀ ਸੁਣੋਂ ਗੁਰਦਾਸ ਮਾਨ ਨੇ ਹੋਰ ਕੀ ਕੁੱਝ ਕਿਹਾ
ਵੀਡੀਓ -
ਗੁਰਦਾਸ ਮਾਨ ਦੋ ਵਾਰ ਵਿਵਾਦਤਾਂ ਵਿੱਚ ਆਏ ਸਨ। ਇੱਕ ਵਾਰ ਵਿਦੇਸ਼ ਦੌਰੇ ਦੌਰਾਨ ਮਾਨ ਨੇ ਸ਼ੌਅ 'ਚ ਵਿਰੋਧ ਕਰ ਰਹੇ ਕੁੱਝ ਨੌਜਵਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਸੀ। ਇਸ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਦਾਸ ਮਾਨ ਨੇ ਕਿਹਾ ਕਿ ਪਹਿਲਾਂ ਹਿੰਦੀ ਫਿਰ ਪੰਜਾਬੀ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਨਕੋਦਰ 'ਚ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ 'ਚ ਸਟੇਜ 'ਤੇ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਹਨ। ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖ ਜਥੇਬੰਦੀਆਂ ਭੜਕ ਗਈਆਂ। ਉਨ੍ਹਾਂ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ 3 ਦਿਨ ਤੱਕ ਧਰਨਾ ਦਿੱਤਾ। ਮਾਮਲਾ ਦਰਜ ਨਾ ਹੋਣ 'ਤੇ ਜਥੇਬੰਦੀਆਂ ਨੇ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਨੇ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਵਿਵਾਦ ਤੋਂ ਬਾਅਦ ਮਾਨ ਨੇ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗੀ ਸੀ।
ਚੰਡੀਗੜ੍ਹ ਕਾਲਜ ਦਾ ਪ੍ਰੋਫੈਸਰ ਕੁੜੀਆਂ ਨੂੰ ਅੱਧੀ ਰਾਤ ਮਿਲਣ ਲਈ ਬੁਲਾਉਂਦਾ ਸੀ, ਸਰੀਰਕ ਸਬੰਧ ਬਣਾਉਣ ਰੱਖਦਾ ਸੀ ਇੱਛਾ, ਫਿਰ ਇੰਝ ਫੜਿਆ ਗਿਆ
Chandigarh Professor: ਚੰਡੀਗੜ੍ਹ ਦੇ ਸੈਕਟਰ-10 ਸਥਿਤ ਡੀਏਵੀ ਕਾਲਜ ਵਿੱਚ ਵਿਦਿਆਰਥਣਾਂ ਨੇ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸਬੰਧ ਬਣਾਉਣ ਦੀ ਮੰਗ ਦੇ ਦੋਸ਼ ਲਾਇਆ ਹੈ। ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਪ੍ਰੋਫੈਸਰ ਦੇਰ ਰਾਤ ਤੱਕ ਮੈਸੇਜ ਭੇਜਦਾ ਰਹਿੰਦਾ ਹੈ ਅਤੇ ਜਿਨਸੀ ਸ਼ੋਸ਼ਣ ਦੀ ਮੰਗ ਕਰਦਾ ਰਹਿੰਦਾ ਹੈ। ਇੰਨਾ ਹੀ ਨਹੀਂ ਉਸ ਨੇ ਰਾਤ ਨੂੰ ਇਕੱਲੇ ਮਿਲਣ ਲਈ ਮੈਸੇਜ ਵੀ ਭੇਜੇ।
ਪ੍ਰੋਫੈਸਰ ਨੇ ਵਿਦਿਆਰਥਣਾਂ ਨੂੰ ਟੈਲੀਗ੍ਰਾਮ ਅਤੇ ਸਨੈਪਚੈਟ ਰਾਹੀਂ ਸੰਦੇਸ਼ ਭੇਜੇ। ਦੋਸ਼ੀ ਵਿਦਿਆਰਥਣਾਂ ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ.) ਨਾਲ ਜੁੜੀਆਂ ਹੋਈਆਂ ਹਨ। ਮੁਲਜ਼ਮ ਪ੍ਰੋਫੈਸਰ ਐਨਐਸਐਸ ਦਾ ਪ੍ਰੋਗਰਾਮਿੰਗ ਅਫ਼ਸਰ ਹੈ। ਵਿਦਿਆਰਥਣਾਂ ਨੇ ਕਾਲਜ ਪ੍ਰਬੰਧਕਾਂ ਨੂੰ ਪ੍ਰੋਫੈਸਰ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 5 ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ। ਸ਼ਿਕਾਇਤ ਵਿੱਚ ਦੋਸ਼ੀ ਪ੍ਰੋਫੈਸਰ ਵੱਲੋਂ ਕੀਤੀਆਂ ਗਈਆਂ ਚੈਟਾਂ ਦੇ ਸਕਰੀਨ ਸ਼ਾਟ ਵੀ ਸ਼ਾਮਲ ਕੀਤੇ ਗਏ ਹਨ।