Punjab Breaking News Live 22 April 2024: ਅੱਜ ਕਾਂਗਰਸ ਪੰਜਾਬ ਵਿੱਚ ਉਮੀਦਵਾਰਾਂ ਦਾ ਕਰ ਸਕਦੀ ਐਲਾਨ, ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ, ਪੰਜਾਬ ਪੁਲਿਸ ਨੂੰ ਤਨਖਾਹਾਂ ਦੀ ਉਡੀਕ
Punjab Breaking News Live 22 April 2024: ਅੱਜ ਕਾਂਗਰਸ ਪੰਜਾਬ ਵਿੱਚ ਉਮੀਦਵਾਰਾਂ ਦਾ ਕਰ ਸਕਦੀ ਐਲਾਨ, ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ, ਪੰਜਾਬ ਪੁਲਿਸ ਨੂੰ ਤਨਖਾਹਾਂ ਦੀ ਉਡੀਕ
LIVE
Background
Punjab Breaking News Live 22 April 2024: ਪੰਜਾਬ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ 'ਚ ਚਾਰ ਸੀਟਾਂ 'ਤੇ ਸਥਿਤੀ ਸਪਸ਼ਟ ਹੋ ਗਈ ਹੈ। ਇਨ੍ਹਾਂ 'ਚ ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਸ਼ਾਮਲ ਹਨ, ਜਦਕਿ ਲੁਧਿਆਣਾ, ਫ਼ਿਰੋਜ਼ਪੁਰ ਤੇ ਗੁਰਦਾਸਪੁਰ ਸੀਟ 'ਤੇ ਰਾਇ ਨਹੀਂ ਬਣ ਸਕੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੋ ਕਿਸ਼ਤਾਂ 'ਚ ਆਪਣੀ ਸੂਚੀ ਜਾਰੀ ਕਰੇਗੀ। ਪਾਰਟੀ ਸੋਮਵਾਰ ਨੂੰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਸਕਦੀ ਹੈ।
Lok Sabha: ਪੰਜਾਬ ਕਾਂਗਰਸ ਅੱਜ ਐਲਾਨ ਸਕਦੀ ਬਾਕੀ ਉਮੀਦਵਾਰ, ਚਾਰ ਸੀਟਾਂ 'ਤੇ ਨਾਮ ਹੋਏ ਫਾਇਨਲ
ਪੰਜਾਬ ਪੁਲਿਸ ਨੂੰ ਸਮੇਂ ਨਾਲ ਨਹੀਂ ਮਿਲ ਰਹੀਆਂ ਤਨਖਾਹਾਂ
Punjab Police Salary: ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਸਰਕਾਰ ਵੱਲੋਂ ਆਰਥਿਕ ਮੰਦੀ ਦੀ ਕਾਰਵਾਈ ਕੀਤੀ ਗਈ ਹੈ। ਕਿਉਂ ਕਿ ਚੋਣਾਂ ਦੇ ਮਾਹੌਲ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਪੰਜਾਬ ਪੁਲਿਸ ਦੇ ਹਜ਼ਾਰਾਂ ਮੁਲਾਜ਼ਮ 21 ਅਪ੍ਰੈਲ ਤੋਂ ਬਾਅਦ ਵੀ ਮਾਰਚ ਮਹੀਨੇ ਦੀਆਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। ਅਪ੍ਰੈਲ ਮਹੀਨਾ ਵੀ ਖ਼ਤਮ ਹੋਣ ਵਾਲਾ ਹੈ ਅਤੇ ਮੁਲਾਜ਼ਮਾਂ ਨੂੰ ਹਾਲੇ ਤੱਕ ਮਾਰਚ ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ।
ਦੇਸ਼ ਦੇ ਕਈ ਹਿੱਸਿਆਂ 'ਚ ਬਾਰਿਸ਼ ਦੇ ਨਾਲ-ਨਾਲ ਗਰਮੀ ਦਾ ਕਹਿਰ
Weather Update IMD: ਦੇਸ਼ ਦੇ ਕਈ ਹਿੱਸਿਆਂ 'ਚ ਜਿੱਥੇ ਬਾਰਿਸ਼ ਕਾਰਨ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ, ਉਸਦੇ ਨਾਲ-ਨਾਲ ਹੀ ਗਰਮੀ ਦਾ ਕਹਿਰ ਵੀ ਨਜ਼ਰ ਆ ਰਿਹਾ ਹੈ। ਦਰਅਸਲ, ਕੁਝ ਥਾਵਾਂ 'ਤੇ ਬਹੁਤ ਗਰਮੀ ਹੈ ਅਤੇ ਕਈ ਥਾਵਾਂ 'ਤੇ ਮੀਂਹ ਅਤੇ ਗੜਿਆਂ ਨੇ ਤਬਾਹੀ ਮਚਾਈ ਹੈ। ਇੱਕ ਤਾਜ਼ਾ ਪੱਛਮੀ ਗੜਬੜ 23 ਅਪ੍ਰੈਲ ਨੂੰ ਜੰਮੂ-ਕਸ਼ਮੀਰ ਵਿੱਚ ਆਉਣ ਵਾਲੀ ਹੈ, ਜਿਸ ਨਾਲ 23 ਅਪ੍ਰੈਲ ਤੱਕ ਉੱਪਰਲੇ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਹੋਵੇਗੀ। ਇੱਕ ਹੋਰ ਗੜਬੜ 26 ਅਪ੍ਰੈਲ ਤੱਕ ਪੱਛਮੀ ਹਿਮਾਲਿਆ ਤੱਕ ਪਹੁੰਚ ਜਾਵੇਗੀ। ਇਹ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਗਠਨ ਨੂੰ ਵੀ ਤੇਜ਼ ਕਰੇਗੀ। ਜਿਸ ਕਾਰਨ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਛਿੱਟੇ ਅਤੇ ਗਰਜ ਨਾਲ ਮੀਂਹ ਪਵੇਗਾ।
Punjab News: ਮੁੜ ਸੁਰਖੀਆਂ 'ਚ ਫਰੀਦਕੋਟ ਦੀ ਕੇਂਦਰੀ ਜੇਲ੍ਹ, ਮੋਬਾਈਲ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ
Faridkot news: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਹਮੇਸ਼ਾਂ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦਈਏ ਕਿ ਕੇਂਦਰੀ ਜੇਲ੍ਹ 'ਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਅੱਜ ਜਦੋਂ ਜੇਲ ਪ੍ਰਸ਼ਾਸਨ ਵੱਲੋਂ ਤਲਾਸ਼ੀ ਲਈ ਗਈ ਤਾਂ ਉਕਤ ਬੈਰਕ 'ਚੋਂ 13 ਮੋਬਾਇਲ ਫੋਨ ਅਤੇ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਵਿੱਚ 14 ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਹਨ, ਉਨ੍ਹਾਂ ਵਿਚੋਂ 7 ਟਚ ਸਕਰੀਨ ਅਤੇ 6 ਕੀਪੈਡ ਮੋਬਾਈਲ ਸ਼ਾਮਲ ਹਨ।
Lok Sabha Election: ਹਰਿਆਣਾ ਦੇ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਨੂੰ ਘੇਰਿਆ, ਬੋਲੇ...ਪਹਿਲਾਂ ਦਿੱਲੀ ਜਾਣੋਂ ਰੋਕਣ ਦਾ ਦਿਓ ਹਿਸਾਬ
Haryana News: ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਡੱਬਵਾਲੀ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਜੰਮ ਕੇ ਵਿਰੋਧ ਕੀਤਾ। ਕਿਸਾਨਾਂ ਨੇ ਅਸ਼ੋਕ ਤੰਵਰ ਨੂੰ ਕਾਲੇ ਝੰਡੇ ਦਿਖਾਏ ਤੇ ਵਾਪਸ ਜਾਓ ਦੇ ਨਾਅਰੇ ਲਾਏ। ਧਰਨੇ ਨੂੰ ਲੈ ਕੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਤੰਵਰ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਚਲੇ ਗਏ।
Lok sabha Election: ਕਿਸਾਨਾਂ ਨੇ ਘੇਰ ਲਿਆ ਭਾਜਪਾ ਉਮੀਦਵਾਰ, ਪੁਲਿਸ ਦੀਆਂ ਰੋਕਾਂ ਤੋੜ ਕੀਤੀ ਸਵਾਲਾਂ ਦੀ ਬੁਛਾੜ
Gurdaspur News: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਚੋਣ ਮੀਟਿੰਗ 'ਚ ਹਿੱਸਾ ਲੈਣਾ ਸੀ। ਇਸ ਦੇ ਚੱਲਦੇ ਬੀਜੇਪੀ ਉਮੀਦਵਾਰ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਪਹੁੰਚ ਗਏ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਪਰ ਪੁਲਿਸ ਵੱਲੋਂ ਜਦ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਨਾਕੇ ਤੇ ਰੋਕਾਂ ਤੋਂ ਟੱਪ ਕੇ ਭਾਜਪਾ ਦੀ ਮੀਟਿੰਗ ਵਾਲੀ ਥਾਂ ਨੂੰ ਘੇਰਾ ਪਾ ਲਿਆ। ਉੱਥੇ ਹੀ ਇਸ ਵਿਚਾਲੇ ਕਿਸਾਨਾਂ ਦਾ ਪੁਲਿਸ ਨਾਲ ਮਾਮੂਲੀ ਟਕਰਾਅ ਵੀ ਹੋਇਆ। ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਨਾਲ ਭਾਜਪਾ ਨੇਤਾ ਫ਼ਤਿਹਜੰਗ ਸਿੰਘ ਬਾਜਵਾ ਵੀ ਮੀਟਿੰਗ ਵਿੱਚ ਸ਼ਾਮਲ ਸਨ। ਜਿੱਥੇ ਮੀਟਿੰਗ ਹੋ ਰਹੀ ਸੀ, ਉਸ ਹਾਲ ਦੇ ਬਾਹਰ ਕਿਸਾਨਾਂ ਵੱਲੋਂ ਜੰਮ ਕੇ ਭਾਜਪਾ ਖਿਲਾਫ ਨਾਅਰੇਬਾਜੀ ਕੀਤੀ ਗਈ। ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਜਦੋਂ ਦਿਨੇਸ਼ ਸਿੰਘ ਬੱਬੂ ਬਾਹਰ ਨਿਕਲੇ ਤਾਂ ਕਿਸਾਨਾਂ ਨੇ ਘੇਰ ਲਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਸਵਾਲ ਪੁੱਛੇ। ਭਾਜਪਾ ਉਮੀਦਵਾਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਤੇ ਕਈ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ ਉੱਥੋਂ ਚਲੇ ਗਏ।
Punjab Haryana High Court: ਪਤਨੀ ਵਾਂਗ ਲੰਬੇ ਸਮੇਂ ਤੱਕ ਨਾਲ ਰਹਿਣ ਵਾਲੀ ਮਹਿਲਾ ਵੀ ਗੁਜ਼ਾਰਾ ਭੱਤੇ ਦੀ ਹੱਕਦਾਰ, HC ਨੇ ਇਸ ਮਾਮਲੇ 'ਤੇ ਕੀਤੀ ਟਿੱਪਣੀ
Punjab Haryana High Court: ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਸਪੱਸ਼ਟ ਕੀਤਾ ਹੈ ਕਿ ਲੰਬੇ ਸਮੇਂ ਤੱਕ ਪਤੀ-ਪਤਨੀ ਦੇ ਤੌਰ 'ਤੇ ਇਕੱਠੇ ਰਹਿਣਾ ਗੁਜ਼ਾਰਾ ਭੱਤੇ ਦਾ ਦਾਅਵਾ ਕਰਨ ਲਈ ਕਾਫੀ ਹੈ। ਗੁਜਾਰਾ ਭੱਤਾ ਇੱਕ ਕਲਿਆਣਕਾਰੀ ਪ੍ਰਣਾਲੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਿਵਾਦ ਨੂੰ ਸ਼ੱਕ ਤੋਂ ਪਰੇ ਸਾਬਤ ਕਰਨਾ ਲਾਜ਼ਮੀ ਨਹੀਂ ਹੈ। ਪਟੀਸ਼ਨ ਦਰਜ ਕਰਦਿਆਂ ਹੋਇਆਂ ਯਮੁਨਾਨਗਰ ਦੇ ਰਹਿਣ ਵਾਲੇ ਵਿਅਕਤੀ ਨੇ ਫੈਮਿਲੀ ਕੋਰਟ ਵਲੋਂ ਤੈਅ 6000 ਰੁਪਏ ਦੇ ਗੁਜ਼ਾਰਾ ਭੱਤੇ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਸਿਰਫ਼ ਕਾਨੂੰਨੀ ਤੌਰ 'ਤੇ ਵਿਆਹੀ ਪਤਨੀ ਹੀ ਗੁਜ਼ਾਰਾ ਭੱਤੇ ਦਾ ਦਾਅਵਾ ਕਰ ਸਕਦੀ ਹੈ।
IPS Kuldeep Chahal: ਕਸੂਤੇ ਫਸ ਗਏ ਚੰਡੀਗੜ੍ਹ ਦੇ ਸਾਬਕਾ SSP ਕੁਲਦੀਪ ਚਾਹਲ, ਦਰਜ ਹੋਏ ਨਵੇਂ ਕੇਸ ਨੇ ਉਡਾਈ ਨੀਂਦ !
IPS Kuldeep Chahal: ਚੰਡੀਗੜ੍ਹ ਦੇ ਸਾਬਕਾ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਸਮੇਤ ਚਾਰ ਪੁਲਿਸ ਅਫਸਰਾ 'ਤੇ ਫਰਜ਼ੀ ਸਬੂਤ ਤਿਆਰ ਕਰਨ ਦੇ ਦੋਸ਼ ਲੱਗੇ। ਹਨ। ਦੋ ਸਾਲ ਪਹਿਲਾਂ ਸੈਕਟਰ 19 ਥਾਣੇ ਦੀ ਪੁਲਿਸ ਨੇ ਮੁਹਾਲੀ ਵਾਸੀ ਆਲਮਜੀਤ ਸਿੰਘ ਮਾਨ ਨੂੰ ਫਰਜ਼ੀ ਈਡੀ ਅਫਸਰ ਬਣਾ ਕੇ ਲੋਕਾ ਨੂੰ ਠੱਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਮਾਨ ਨੇ ਦੋਸ਼ ਲਾਇਆ ਹੈ ਕਿ ਚਹਿਲ ਦੇ ਕਹਿਣ 'ਤੇ ਪੁਲਿਸ ਨੇ ਉਸ ਖਿਲਾਫ ਝੂਠੇ ਸਬੂਤ ਤਿਆਰ ਕਰ ਕੇ ਕੇਸ ਦਰਜ ਕਰ ਦਿੱਤਾ। ਮਾਨ ਨੇ ਚਾਰ ਪੁਲਿਸ ਅਧਿਕਾਰੀਆਂ ਸਾਬਕਾ ਐੱਸਐੱਸਪੀ ਚਹਿਲ, ਇੰਸਪੈਕਟਰ ਰੋਹਤਾਸ਼, ਇੰਸਪੈਕਟਰ ਮਿੰਨੀ ਭਾਰਦਵਾਜ ਤੇ ਸਬ ਇੰਸਪੈਕਟਰ ਯਸ਼ਪਾਲ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਐਡਵੋਕੇਟ ਹਰਲਵ ਸਿੰਘ ਰਾਜਪੂਤ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ।