Punjab Breaking News Live 29 April: ਚੋਣ ਜ਼ਾਬਤੇ ਨੇ ਮਾਨ ਸਰਕਾਰ ਨੂੰ ਪਾਇਆ ਘਾਟੇ 'ਚ, ਪੰਚਾਇਤੀ ਜ਼ਮੀਨ ਲਈ ਬੋਲੀ ਬਣ ਗਿਆ ਅੜਿੱਕਾ, ਨਹਿਰ ਵਿੱਚ ਡਿੱਗੀ ਕਾਰ, ਛੁੱਟੀ 'ਤੇ ਘਰ ਆਏ ਫੌਜੀ ਦੀ ਮੌਤ
Punjab Breaking News Live 29 April: ਚੋਣ ਜ਼ਾਬਤੇ ਨੇ ਮਾਨ ਸਰਕਾਰ ਨੂੰ ਪਾਇਆ ਘਾਟੇ 'ਚ, ਪੰਚਾਇਤੀ ਜ਼ਮੀਨ ਲਈ ਬੋਲੀ ਬਣ ਗਿਆ ਅੜਿੱਕਾ, ਨਹਿਰ ਵਿੱਚ ਡਿੱਗੀ ਕਾਰ, ਛੁੱਟੀ 'ਤੇ ਘਰ ਆਏ ਫੌਜੀ ਦੀ ਮੌਤ
LIVE
Background
Punjab Breaking News Live 29 April: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਪੰਜਾਬ ਸਰਕਾਰ ਨੂੰ ਵਿੱਤੀ ਮੋਰਚੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਦੀ 1,41,860 ਏਕੜ ਜ਼ਮੀਨ ਦੇ ਸਾਲਾਨਾ ਠੇਕੇ ਦੀ ਬੋਲੀ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਵਿੱਚ ਡੇਢ ਤੋਂ ਦੋ ਮਹੀਨੇ ਦਾ ਵਿਰਾਮ ਲੱਗ ਗਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਕਾਰਨ ਜ਼ਮੀਨਾਂ ਦੀ ਬੋਲੀ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗੀ।
Election commission: ਚੋਣ ਜ਼ਾਬਤੇ ਨੇ ਮਾਨ ਸਰਕਾਰ ਨੂੰ ਪਾਇਆ ਘਾਟੇ 'ਚ, ਪੰਚਾਇਤੀ ਜ਼ਮੀਨ ਲਈ ਬੋਲੀ ਬਣ ਗਿਆ ਅੜਿੱਕਾ
ਸੰਤੂਲਨ ਵਿਗੜਨ ਕਰਕੇ ਨਹਿਰ ਵਿੱਚ ਡਿੱਗੀ ਕਾਰ
Ludhiana News: ਖੰਨਾ ਦੇ ਦੋਰਾਹਾ ਤੋਂ ਇੱਕ ਕਾਰ ਦੇ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਪੂਰਾ ਪਰਿਵਾਰ ਹੀ ਸੀ ਅਤੇ ਨਾਲ ਬੱਚੇ ਵੀ ਸਨ। ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ। ਹਨੇਰਾ ਅਤੇ ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਰਾਤ ਨੂੰ ਕੁਝ ਨਹੀਂ ਪਤਾ ਚੱਲ ਸਕਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅਤੇ ਅੱਗੇ ਪੁੱਲ 'ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰ ਨੂੰ ਪਤਾ ਨਹੀਂ ਲੱਗਿਆ।
Ludhiana News: ਸੰਤੁਲਨ ਵਿਗੜਨ ਕਰਕੇ ਨਹਿਰ 'ਚ ਡਿੱਗੀ ਕਾਰ, ਹਸਪਤਾਲ ਤੋਂ ਆ ਰਿਹਾ ਸੀ ਪਰਿਵਾਰ
ਛੁੱਟੀ 'ਤੇ ਘਰ ਆਏ ਫੌਜੀ ਦੀ ਹੋਈ ਮੌਤ
Punjab News: ਗੁਰਦਾਸਪੁਰ ਦੇ ਹੀਰੇ ਪਿੰਡ ਵਿੱਚ ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ ਹੈ। ਦੱਸ ਦਈਏ ਕਿ ਜਵਾਨ ਅਰਜੁਨ ਸਿੰਘ 155 ਇਨਫੈਂਟਰੀ (ਟੀ.ਏ.) ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਸਮੇਂ ਰਾਜੌਰੀ, ਜੰਮੂ ਵਿੱਚ ਤਾਇਨਾਤ ਸੀ।ਫੌਜੀ 15 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਸੀ। ਇਸ ਦੌਰਾਨ ਉਹ ਆਪਣੇ ਕਿਸੇ ਕੰਮ ਲਈ ਕਿਤੇ ਗਿਆ ਹੋਇਆ ਸੀ, ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਹ ਟਰਾਲੀ ਦੀ ਚਪੇਟ ਵਿੱਚ ਆ ਕੇ ਸੜਕ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
Gurdaspur News: ਛੁੱਟੀ 'ਤੇ ਘਰ ਆਏ ਫੌਜੀ ਦੀ ਸੜਕ ਹਾਦਸੇ 'ਚ ਹੋਈ ਮੌਤ, ਹੋਇਆ ਅੰਤਿਮ ਸੰਸਕਾਰ
Amritsar News: ਵਲਟੋਹਾ ਨੇ ਚੋਣਾਂ 'ਚ ਅੰਮ੍ਰਿਤਪਾਲ ਸਿੰਘ ਤੋਂ ਮੰਗੀ ਹਮਾਇਤ, ਪਰਿਵਾਰ ਨਾਲ ਕੀਤੀ ਮੁਲਾਕਾਤ
Amritsar News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਤੋਂ ਹਮਾਇਤ ਮੰਗੀ ਹੈ। ਉਨ੍ਹਾਂ ਨੇ ਅੱਜ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਪਹੁੰਚ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਧਰ, ਅੰਮ੍ਰਿਤਪਾਲ ਸਿੰਘ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਾਣ ਦੀ ਚਰਚਾ ਹੈ।
Jalandhar News: ਚੋਣਾਂ ਵਿਚਾਲੇ ਕੌਮਾਂਤਰੀ ਸਿੰਡੀਕੇਟ ਦਾ ਪਰਦਾਫਾਸ਼, 48 ਕਿਲੋ ਹੈਰੋਇਨ ਸਣੇ ਪੁਲਿਸ ਦੇ ਹੱਥੇ ਚੜ੍ਹੇ 3 ਤਸਕਰ
Jalandhar News: ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆਂ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਤਸਕਰਾਂ ਨੂੰ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਪੈਸੇ ਗਿਣਨ ਵਾਲੀ ਮਸ਼ੀਨ, ਤਿੰਨ ਗੱਡੀਆਂ ਅਤੇ 21 ਲੱਖ ਗੈਰਕਾਨੂੰਨੀ ਨਕਦੀ ਬਰਾਮਦ ਕੀਤੀ ਹੈ।
Punjab Politics: ਪੰਜਾਬ ਦੇ ਨੌਜਵਾਨਾਂ ਨੂੰ ਵਾਂਝੇ ਰੱਖ ਕੇ ਸੱਤਾ ਵਿੱਚ ਆਪ 'ਤੇ ਨਹੀਂ ਕੀਤਾ ਜਾ ਸਕਦਾ ਭਰੋਸਾ ਤੇ ਭਾਜਪਾ ਕਰ ਰਹੀ ਹੈ ਧਰਮ ਦੀ ਰਾਜਨੀਤੀ: ਕਾਂਗਰਸ
Punjab Weather Update: ਪੰਜਾਬ 'ਚ ਮੌਸਮ ਨੇ ਲਈ ਕਰਵਟ, ਕਈ ਜ਼ਿਲ੍ਹਿਆਂ 'ਚ ਬਾਰਸ਼, 15 ਜ਼ਿਲ੍ਹਿਆਂ ਲਈ ਯੈਲੋ ਅਲਰਟ
Punjab Weather Update: ਪੰਜਾਬ ਵਿੱਚ ਮੌਸਮ ਨੇ ਮੁੜ ਕਰਵਟ ਲਈ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਵੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਤੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਇਨ੍ਹਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਗਰਜ ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਲਈ ਅਜਿਹੇ ਮੌਸਮ ਵਿੱਚ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਸਲਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ।
Sidhu Moosewala: ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਚਰਚਾਵਾਂ ਵਿਚਾਲੇ ਰਾਜਾ ਵੜਿੰਗ ਤੇ ਬਾਜਵਾ ਅੱਜ ਜਾ ਰਹੇ ਮੂਸਾ ਪਿੰਡ, ਪਰਿਵਾਰ ਨਾਲ ਕਰਨਗੇ ਬੰਦ ਕਮਰਾ ਮੀਟਿੰਗ
Balkaur Singh Sidhu: ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਯਾਨੀ ਸੋਮਵਾਰ ਨੂੰ ਉਨ੍ਹਾਂ ਦੇ ਘਰ ਆਉਣਗੇ। ਸੂਤਰਾਂ ਮੁਤਾਬਕ ਬਾਜਵਾ ਉਨ੍ਹਾਂ ਨੂੰ ਮਨਾਉਣ ਲਈ ਬਲਕੌਰ ਸਿੰਘ ਦੇ ਘਰ ਜਾ ਰਹੇ ਹਨ। ਕੱਲ੍ਹ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਆਜ਼ਾਦ ਚੋਣ ਲੜਨ ਦੀ ਚਰਚਾ ਤੋਂ ਬਾਅਦ ਕਾਂਗਰਸ ਉਨ੍ਹਾਂ ਨੂੰ ਮਨਾਉਣ 'ਚ ਲੱਗੀ ਹੋਈ ਸੀ। ਇਹ ਵੀ ਚਰਚਾ ਹੈ ਕਿ ਕਾਂਗਰਸ ਬਠਿੰਡਾ ਤੋਂ ਬਲਕੌਰ ਸਿੰਘ ਨੂੰ ਟਿਕਟ ਦੇ ਸਕਦੀ ਹੈ। ਉਂਜ, ਹਾਲ ਹੀ ਵਿੱਚ ਚੋਣ ਲੜਨ ਬਾਰੇ ਆਪਣੀ ਹਵੇਲੀ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ।