(Source: ECI/ABP News/ABP Majha)
Punjab Breaking News Live 6 june 2024 :ਢਾਈ ਸਾਲਾਂ ਬਾਅਦ ਹੀ 'ਆਪ' ਨੂੰ ਵੱਡਾ ਝਟਕਾ!, ਘੱਲੂਘਾਰੇ ਦੀ 40ਵੀਂ ਬਰਸੀ, ਦਲ ਖਾਲਸਾ ਵੱਲੋਂ ਬੰਦ ਦਾ ਐਲਾਨ, ਦਰਬਾਰ ਸਾਹਿਬ ਇਕੱਠੇ ਹੋਣ ਲੱਗੇ ਗਰਮ ਖਿਆਲੀ, ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ
Punjab Breaking News Live 6 june 2024 :ਢਾਈ ਸਾਲਾਂ ਬਾਅਦ ਹੀ 'ਆਪ' ਨੂੰ ਵੱਡਾ ਝਟਕਾ!, ਘੱਲੂਘਾਰੇ ਦੀ 40ਵੀਂ ਬਰਸੀ, ਦਲ ਖਾਲਸਾ ਵੱਲੋਂ ਬੰਦ ਦਾ ਐਲਾਨ, ਦਰਬਾਰ ਸਾਹਿਬ ਇਕੱਠੇ ਹੋਣ ਲੱਗੇ ਗਰਮ ਖਿਆਲੀ, ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ
LIVE
Background
Punjab Breaking News Live 6 june 2024 : ਘੱਲੂਘਾਰੇ (ਸਾਕਾ ਨੀਲਾ ਤਾਰਾ) ਦੀ 40ਵੀਂ ਬਰਸੀ ਮੌਕੇ ਦਲ ਖਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ। ਅੱਜ ਵੀਰਵਾਰ ਸਵੇਰੇ ਸ਼ਹਿਰ ਅਤੇ ਬਾਜ਼ਾਰ ਬੰਦ ਰਹਿਣ ਦੀ ਸੰਭਾਵਨਾ ਹੈ। ਸਵੇਰੇ ਗਰਮ ਖਿਆਲੀਆਂ ਦੇ ਜਥੇ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਪੰਜਾਬ ਪੁਲੀਸ ਦੇ ਨਾਲ-ਨਾਲ ਸ਼ਹਿਰ ਵਿੱਚ ਵਿਸ਼ੇਸ਼ ਬਲ ਵੀ ਤਾਇਨਾਤ ਕੀਤੇ ਗਏ ਹਨ।
ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ
Weather Update: ਪਿਛਲੇ ਕਾਫੀ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ ਸੀ, ਹੁਣ ਕਾਫੀ ਦਿਨਾਂ ਮੀਂਹ ਪਿਆ ਹੈ ਜਿਸ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਬੁੱਧਵਾਰ ਨੂੰ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ।
Weather Update: ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ, 19 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਵੀ ਆਈ ਗਿਰਾਵਟ
ਢਾਈ ਸਾਲਾਂ ਬਾਅਦ ਹੀ 'ਆਪ' ਨੂੰ ਵੱਡਾ ਝਟਕਾ!
Lok Sabha Election 2024: ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤਾ ਜਾ ਰਿਹਾ 13-0 ਦਾ ਦਾਅਵਾ ਤਿੰਨ ਸੀਟਾਂ ਤੱਕ ਹੀ ਸਿਮਟ ਗਿਆ। ਸੀਐਮ ਭਗਵੰਤ ਆਪਣੇ ਦੋ ਸਾਲਾਂ ਦੇ ਕਾਰਜਕਾਲ ਤੋਂ ਇੰਨੇ ਉਤਸ਼ਾਹਿਤ ਸਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਮੁੜ ਹੂੰਝਾ ਫੇਰ ਜਿੱਤ ਮਿਲਣ ਦੀ ਪੱਕੀ ਉਮੀਦ ਸੀ। ਇਸ ਲਈ ਉਹ ਅੰਤ ਤੱਕ 13-0 ਦਾ ਦਾਅਵਾ ਕਰਦੇ ਰਹੇ। ਦੂਜੇ ਪਾਸੇ ਜਦੋਂ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਵਿੱਚ ਨਿਰਾਸ਼ਾ ਫੈਲ ਗਈ। 'ਆਪ' ਨੂੰ ਸਿਰਫ ਤਿੰਨ ਸੀਟਾਂ ਮਿਲੀਆਂ। ਕਾਂਗਰਸ ਨੂੰ 7 ਤੇ ਅਕਾਲੀ ਦਲ ਨੂੰ ਇੱਕ ਸੀਟ ਮਿਲੀ। ਦੋ ਸੀਟਾਂ ਉਪਰ ਤਾਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ। ਆਮ ਆਦਮੀ ਪਾਰਟੀ ਦੇ ਮੰਤਰੀ ਤੱਕ ਚੋਣਾਂ ਹਾਰ ਗਏ। ਆਪਣੇ ਗੜ੍ਹ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ। ਇਸ ਲਈ ਕਾਂਗਰਸ ਹਾਈਕਮਾਨ ਵੀ ਫਿਕਰਮੰਦ ਹੈ।
Ludhiana News: ਰਾਜਾ ਵੜਿੰਗ ਦੀ ਜਿੱਤ 'ਤੇ ਆਸ਼ੂ ਦੀ ਚੁੱਪ ਨੇ ਛੇੜੀ ਚਰਚਾ, ਸੋਸ਼ਲ ਮੀਡੀਆ 'ਤੇ ਦਿਸਿਆ ਸਾਬਕਾ ਮੰਤਰੀ ਦਾ ਦਰਦ
Punjab Politics: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ(Raja Warring) ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤ ਗਏ ਹਨ। ਉਦੋਂ ਤੋਂ ਹੀ ਸਭ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ(Bharat Bhushan Ashu) 'ਤੇ ਹਨ। ਦੱਸ ਦਈਏ ਕਿ ਸਾਬਕਾ ਮੰਤਰੀ ਦੇ ਇਲਾਕੇ ਹਲਕਾ ਪੱਛਮੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਉਥੋਂ ਭਾਜਪਾ ਵੱਡੇ ਫਰਕ ਨਾਲ ਅੱਗੇ ਰਹੀ ਜਿਸ ਤੋਂ ਬਾਅਦ ਵੜਿੰਗ ਦੀ ਜਿੱਤ ਤੋਂ ਬਾਅਦ ਆਸ਼ੂ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਆਸ਼ੂ ਨੂੰ ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਜਸ਼ਨ ਵਿੱਚ ਵੀ ਨਹੀਂ ਦੇਖਿਆ ਗਿਆ। ਜਿੱਤ ਤੋਂ ਬਾਅਦ ਜਦੋਂ ਰਾਜਾ ਵੜਿੰਗ ਸਰਟੀਫਿਕੇਟ ਲੈਣ ਲਈ ਪੀਏਯੂ ਆਏ ਤਾਂ ਆਸ਼ੂ ਉੱਥੇ ਮੌਜੂਦ ਨਹੀਂ ਸਨ ਅਤੇ ਇਸ ਤੋਂ ਬਾਅਦ ਉਹ ਪ੍ਰੈੱਸ ਕਾਨਫਰੰਸ ਵਿੱਚ ਵੀ ਸ਼ਾਮਲ ਨਹੀਂ ਹੋਏ।
Amritpal Singh: ਜੇਲ੍ਹ ਤੋਂ ਬਾਹਰ ਆਵੇਗਾ ਅੰਮ੍ਰਿਤਪਾਲ ਸਿੰਘ, ਅੱਜ ਤੋਂ ਰਿਹਾਈ ਦੀਆਂ ਤਿਆਰੀਆਂ ਸ਼ੁਰੂ, ਪਰਿਵਾਰ ਨੇ ਚੁੱਕਿਆ ਝੰਡਾ
Amritpal Singh vs NSA: ਪੰਜਾਬ ਵਿੱਚ ਆਜ਼ਾਦ ਚੋਣ ਲੜੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਕ ਵੱਡੇ ਅੰਤਰ ਨਾਲ ਜਿੱਤੇ ਹਨ। ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਅਤੇ ਸਭ ਤੋਂ ਵੱਧ ਅੰਤਰ ਨਾਲ ਚੋਣ ਜਿੱਤੇ ਹਨ। ਜਿਸ ਤੋਂ ਬਾਅਦ ਹੁਣ ਪਰਿਵਾਰ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਲਈ ਅੱਜ ਤੋਂ ਯਤਨ ਸ਼ੁਰੂ ਕਰੇਗਾ। ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪਹੁੰਚ ਰਿਹਾ ਹੈ। ਜਿੱਥੇ ਅਰਦਾਸ ਉਪਰੰਤ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਉਸ ਨੂੰ ਬਾਹਰ ਲਿਆਉਣ ਲਈ ਯਤਨ ਸ਼ੁਰੂ ਕਰੇਗਾ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼ਹੀਦੀ ਦਿਵਸ ਹੋਣ ਕਾਰਨ ਲੋਕ ਸਭਾ ਸੀਟ ਜਿੱਤਣ ਦੇ ਸਾਰੇ ਪ੍ਰੋਗਰਾਮ 6 ਜੂਨ ਤੋਂ ਬਾਅਦ ਹੀ ਹੋਣਗੇ।
ਧਾਗੇ ਅਤੇ ਕਾਗਜ਼ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਬੜੀ ਮੁਸ਼ਕੱਤ ਨਾਲ ਅੱਗ 'ਤੇ ਪਾਇਆ ਗਿਆ ਕਾਬੂ
Barnala News: ਬਰਨਾਲਾ ਦੇ ਪਿੰਡ ਧੌਲਾ ਵਿੱਚ ਮਸ਼ਹੂਰ ਧਾਗੇ ਅਤੇ ਕਾਗਜ਼ ਦੀ ਟ੍ਰਾਈਡੈਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਨਜਿੱਠਣ ਲਈ ਪੰਜਾਬ ਭਰ ਤੋਂ ਕਰੀਬ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅੱਗ 'ਤੇ ਕਾਬੂ ਪਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ।
Operation Blue Star: ਦਰਬਾਰ ਸਾਹਿਬ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਹੱਥਾਂ 'ਚ ਫੜੇ ਭਿੰਡਰਾਵਾਲੇ ਦੇ ਪੋਸਟਰ
Amritsar News: ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ 'ਚ ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਦੇ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਿੱਖ ਭਾਈਚਾਰੇ ਦਾ ਵੱਡਾ ਇਕੱਠ ਹੋਇਆ ਹੈ। ਇਸ ਦੌਰਾਨ ਭੀੜ ਨੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇੱਥੇ ਪੁੱਜੀ ਭੀੜ ਨੇ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਫੜੇ ਹੋਏ ਸਨ। ਪੰਜਾਬ 'ਚ 2 ਦਿਨ ਪਹਿਲਾਂ ਐਲਾਨੇ ਗਏ ਲੋਕ ਸਭਾ ਚੋਣ ਨਤੀਜਿਆਂ 'ਚ 2 ਗਰਮਖਿਆਲੀ ਰਿਕਾਰਡ ਵੋਟਾਂ ਨਾਲ ਜਿੱਤੇ। ਇਨ੍ਹਾਂ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਸ਼ਾਮਲ ਹਨ। ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਅੰਮ੍ਰਿਤਪਾਲ ਦੀ ਮਾਤਾ ਅਤੇ ਫਰੀਦਕੋਟ ਤੋਂ ਚੁਣੇ ਗਏ ਸੰਸਦ ਮੈਂਬਰ ਸਰਬਜੀਤ ਖਾਲਸਾ ਨੇ ਵੀ ਸ਼ਿਰਕਤ ਕੀਤੀ। ਭਾਵੇਂ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਪਹਿਲਾਂ ਹੀ ਉਥੋਂ ਰਵਾਨਾ ਹੋ ਗਈ ਸੀ ਪਰ ਨਵੇਂ ਸੰਸਦ ਮੈਂਬਰ ਖਾਲਸਾ ਅਜੇ ਵੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਹਨ।