ਪੜਚੋਲ ਕਰੋ

Punjab Breaking News LIVE : ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ, ਅੱਜ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਗੇ CM ਮਾਨ

Punjab Breaking News LIVE : ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ, ਅੱਜ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਗੇ CM ਮਾਨ, ਲੁਧਿਆਣਾ ਦੇ ਕਾਰੋਬਾਰੀ ਦੇ ਕਤਲ ਕੇਸ 'ਚ ਵੱਡਾ ਖੁਲਾਸਾ

LIVE

Key Events
Punjab Breaking News LIVE : ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ, ਅੱਜ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਗੇ CM ਮਾਨ

Background

Punjab Breaking News LIVE Update : ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਕੱਲ੍ਹ ਦੇਰ ਸ਼ਾਮ ਮਿਲਟਰੀ ਦੇ ਯੂਨਿਟ ਐਲਓਸੀ ਦਫਤਰ ਨੇੜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਇਹ ਗੋਲੀ ਸੰਤਰੀ ਦੇ ਸਿਰ ਵਿੱਚ ਲੱਗੀ ਹੈ। ਇਸ ਦੀ ਜਾਂਚ ਜਾਰੀ ਹੈ।

ਹਾਸਲ ਜਾਣਕਾਰੀ ਮੁਤਾਬਕ ਮਿਲਟਰੀ ਵੱਲੋਂ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸੰਤਰੀ ਦੀ ਡਿਉਟੀ 'ਤੇ ਮੌਜੂਦ ਜਵਾਨ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫੌਜੀ ਜਵਾਨਾਂ ਵੱਲੋਂ ਤਰੰਤ ਮਿਲਟਰੀ ਹਸਪਤਾਲ ਲਿਜਇਆ ਗਿਆ ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਫੌਜੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਫਿਲਹਾਲ ਮ੍ਰਿਤਕ ਫੌਜੀ ਦੀ ਲਾਸ਼ ਮਿਲਟਰੀ ਹਸਪਤਾਲ ਵਿੱਚ ਪਈ ਹੈ।

ਦੱਸ ਦਈਏ ਕੱਲ੍ਹ ਵੀ ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਚਲੀਆਂ ਸਨ। ਬਠਿੰਡਾ ਦੀ ਫੌਜੀ ਛਾਉਣੀ ’ਚ ਬੁੱਧਵਾਰ ਨੂੰ ਫਾਇਰਿੰਗ ਕਰਕੇ ਚਾਰ ਜਵਾਨਾਂ ਦੇ ਕੀਤੇ ਕਤਲ ਦਾ ਮਾਮਲਾ ਅਜੇ ਬੁਝਾਰਤ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰੀ ਫਾਇਰਿੰਗ ਦੀ ਘਟਨਾ ਮਗਰੋਂ ਫੌਜੀ ਏਰੀਆ ਬਿੱਲਕੁੱਲ ਸੀਲ ਸੀ ਪਰ ਸ਼ਾਮ ਨੂੰ ਮੁੜ ਗੋਲੀ ਚੱਲ ਗਈ। ਇਸ ਵਿੱਚ ਸੰਤਰੀ ਦੀ ਡਿਉਟੀ ਉੱਤੇ ਤਾਇਨਾਤ ਜਵਾਨ ਦੀ ਮੌਤ ਹੋ ਗਈ। ਉਧਰ, ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਜਾਣਕਾਰੀ ਮੰਗ ਲਈ ਹੈ।

Chandigarh News: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਪਾਇਆ ਵਾਹਣੇ, ਹੁਣ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ

 ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਵਾਹਣੇ ਪਾਇਆ ਹੋਇਆ ਹੈ। ਹਾਲਤ ਇਹ ਹੈ ਕਿ ਚੰਡੀਗੜ੍ਹ ਵਿੱਚ ਠੇਕੇਦਾਰ ਕਾਰੋਬਾਰ ਕਰਨ ਲਈ ਤਿਆਰ ਨਹੀਂ। ਵਾਰ-ਵਾਰ ਠੇਕਿਆਂ ਦੀ ਨਿਲਾਮੀ ਕਰਨ ਦੇ ਬਾਵਜੂਦ ਠੇਕੇਦਾਰ ਨਾ ਮਿਲਣ ਮਗਰੋਂ ਹੁਣ ਯੂਟੀ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰਨੀ ਪਈ ਹੈ। ਹੁਣ ਵੇਖਣਾ ਹੋਏਗਾ ਕਿ ਇਸ ਕਟੌਤੀ ਮਗਰੋਂ ਠੇਕੇਦਾਰ ਕੋਈ ਰੁਚੀ ਵਿਖਾਉਂਦੇ ਹਨ ਜਾਂ ਨਹੀਂ।

ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਛੇ ਵਾਰ ਹੋ ਚੁੱਕੀ ਨਿਲਾਮੀ ਵਿੱਚ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਲੱਗੇ ਝਟਕਿਆਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਸ਼ਹਿਰ ਵਿਚਲੇ ਬਾਕੀ ਰਹਿੰਦੇ 25 ਸ਼ਰਾਬ ਦੇ ਠੇਕਿਆਂ ਦੀ ਸੱਤਵੀਂ ਵਾਰ ਨਿਲਾਮੀ 18 ਅਪਰੈਲ ਨੂੰ ਹੋਵੇਗੀ।

15:48 PM (IST)  •  13 Apr 2023

Amritpal Singh Case: ਪੰਜਾਬ ਪੁਲਿਸ ਲਈ ਚੁਣੌਤੀ ਬਣ ਗਿਆ ਅੰਮ੍ਰਿਤਪਾਲ ਸਿੰਘ, ਵਿਸਾਖੀ 'ਤੇ ਇਨ੍ਹਾਂ 4 ਥਾਵਾਂ 'ਤੇ ਰੱਖਿਆ ਜਾ ਰਿਹਾ ਹੈ ਖਾਸ ਧਿਆਨ

 ਭਗੌੜਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੇ ਗਲੇ ਦਾ ਫੰਦਾ ਬਣ ਗਿਆ ਹੈ। ਕਰੀਬ 28 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ ਹੈ। ਚੋਟੀ ਦੇ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ 4 ਪ੍ਰਮੁੱਖ ਤੀਰਥ ਸਥਾਨਾਂ 'ਤੇ ਜਾ ਸਕਦਾ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ, ਤਲਵੰਡੀ ਸਾਬੋ ਦੇ ਦਮਦਮਾ ਸਾਹਿਬ, ਆਨੰਦਪੁਰ ਦੇ ਕੇਸਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਵਿਸਾਖੀ ਮੇਲੇ ਤੱਕ ਚੌਕਸੀ ਵਧਾ ਦਿੱਤੀ ਗਈ ਹੈ। ਜਦੋਂ ਅੰਮ੍ਰਿਤਪਾਲ ਇਨ੍ਹਾਂ 'ਚੋਂ ਕਿਸੇ ਵੀ ਥਾਂ 'ਤੇ ਪਹੁੰਚਦਾ ਹੈ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਹੈ।

15:48 PM (IST)  •  13 Apr 2023

Amritpal Singh Case:ਗੁਰਦਾਸਪੁਰ 'ਚ ਲੱਗੇ 'ਅੰਮ੍ਰਿਤਪਾਲ ਸਿੰਘ ਵਾਂਟੇਡ' ਦੇ ਪੋਸਟਰ, ਪਤਾ ਦੱਸਣ ਵਾਲੇ ਨੂੰ ਮਿਲੇਗਾ ਇਨਾਮ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ ਅਨੁਸਾਰ ਜੋ ਵੀ ਅੰਮ੍ਰਿਤਪਾਲ ਦਾ ਪਤਾ ਦੱਸੇਗਾ ਉਸ ਨੂੰ ਯੋਗ ਇਨਾਮ ਦਿੱਤਾ ਜਾਵੇਗਾ। ਜਾਣਕਾਰੀ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਪੋਸਟਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

15:39 PM (IST)  •  13 Apr 2023

Patiala News: ਪੀਐਮ ਮੋਦੀ 71,000 ਤੋਂ ਵੱਧ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 71,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਸਾਢੇ 10 ਵਜੇ ਦੇਸ਼ ਭਰ ਵਿੱਚ ਸਥਿਤ ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ ਮੁਹਿੰਮ ਤਹਿਤ ਚੌਥੇ ‘ਰੁਜ਼ਗਾਰ ਮੇਲੇ’ ਦੀ ਸ਼ੁਰੂਆਤ ਕਰਨਗੇ। ਇਸੇ ਤਹਿਤ ਪਟਿਆਲਾ ਲੋਕੋਮੋਟਿਵ ਵਰਕਸ਼ਾਪ (ਪੀਐਲਡਬਲਿਊ) ਵਿੱਚ ਵੀ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡਣਗੇ।

15:33 PM (IST)  •  13 Apr 2023

Punjab News: ਦੁਖਦਾਈ ਖਬਰ! ਟਰੱਕ ਹੇਠ ਆਉਣ ਕਾਰਨ ਸੱਤ ਸ਼ਰਧਾਲੂਆਂ ਦੀ ਮੌਤ

ਗੜ੍ਹਸ਼ੰਕਰ 'ਚ ਬੁੱਧਵਾਰ ਦੇਰ ਰਾਤ ਸ੍ਰੀ ਖੁਰਾਲਗੜ੍ਹ ਸਾਹਿਬ (ਬੱਸੀ) ਵਿਖੇ ਵਾਪਰੇ ਇੱਕ ਸੜਕ ਹਾਦਸ਼ੇ (Road Accident) ਦੌਰਾਨ 7 ਵਿਅਕਤੀਆਂ ਦੀ ਮੌਤ (Seven People Died) ਹੋਣ ਦੀ ਖ਼ਬਰ ਹੈ। ਇਸ ਹਾਦਸੇ (Road Accident) ਵਿੱਚ ਇੱਕ ਪਰਿਵਾਰ ਦੇ 5 ਵਿਅਕਤੀ ਮ੍ਰਿਤਕ ਦੱਸੇ ਜਾ ਰਹੇ ਹਨ। ਹਾਦਸੇ ਵਿੱਚ ਐਸਡੀਐਮ ਗੜ੍ਹਸ਼ੰਕਰ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

15:32 PM (IST)  •  13 Apr 2023

Amritsar News: ਪੈਸੇ ਨਹੀਂ ਚੋਰ ਵੀ ਸੁਆਦ ਭਾਲਦੇ ! ਮੀਟ ਦੀ ਦੁਕਾਨ ਚੋਂ ਮੁਰਗਾ ਤੇ ਮੀਟ ਚੋਰੀ, ਪੁਲਿਸ ਜਾਂਚ 'ਚ ਜੁਟੀ

 ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ 'ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜਿੰਦਾ ਮੁਰਗਾ ਅਤੇ ਮੀਟ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਗੱਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਤਲਾਸ਼ੀ ਲਈ ਗਈ। ਜਿਸ 'ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਘੁੰਮ ਰਹੇ ਸਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
Advertisement
ABP Premium

ਵੀਡੀਓਜ਼

Farmer Protest|ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਨੇ ਖਨੌਰੀ ਸਰਹੱਦ 'ਤੇ ਕਿਵੇਂ ਕੱਟੀ ਰਾਤ|Jagjit Singh Dhallewal111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਮਿਲੇਗਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
Indian Student In Canada: ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਹੋਏ ਗਾਇਬ, ਕਾਲਜ 'ਚ ਵੀ ਨਹੀਂ ਲਾਈ ਹਾਜ਼ਰੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜਨਵਰੀ 2025
Embed widget