Punjab Breaking News LIVE: ਸਰਕਾਰਾਂ ਇਨਸਾਫ਼ ਦੇਣ 'ਚ ਅਸਫ਼ਲ, ਜਥੇਬੰਦੀਆਂ ਲਾਇਆ ਮੋਰਚਾ, ਵਿਧਾਇਕ ਨਹੀਂ ਮੰਨ ਰਹੇ ਵਿਧਾਨ ਸਭਾ ਦਾ ਕਾਨੂੰਨ, ਰਾਮ ਰਹੀਮ ਦੇ ਚੈਲੰਜ ਉੱਤੇ ਵਿਵਾਦ
Punjab Breaking News LIVE: ਸਰਕਾਰਾਂ ਇਨਸਾਫ਼ ਦੇਣ 'ਚ ਅਸਫ਼ਲ, ਜਥੇਬੰਦੀਆਂ ਲਾਇਆ ਮੋਰਚਾ, ਵਿਧਾਇਕ ਨਹੀਂ ਮੰਨ ਰਹੇ ਵਿਧਾਨ ਸਭਾ ਦਾ ਕਾਨੂੰਨ, ਰਾਮ ਰਹੀਮ ਦੇ ਚੈਲੰਜ ਉੱਤੇ ਵਿਵਾਦ
LIVE
Background
Punjab News: ਬੇਅਦਬੀ ਦੇ ਮੁੱਦੇ ’ਤੇ ਪੰਜਾਬ ਦਾ ਸਿਆਸੀ ਪਾਰਾ ਮੁੜ ਚੜ੍ਹਨ ਲੱਗਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਲ ਹੋ ਗਿਆ ਹੈ ਪਰ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ’ਤੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਹੁਣ ਗੋਲੀ ਕਾਂਡ ਦੇ ਪੀੜਤਾਂ ਨੇ ਕਈ ਸਿੱਖ ਸੰਗਠਨਾਂ ਨਾਲ ਮਿਲ ਕੇ ਫਰੀਦਕੋਟ ਜ਼ਿਲ੍ਹੇ ਵਿੱਚੋਂ ਲੰਘਦਾ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਜਲਦੀ ਨਿਆਂ ਨਾ ਦਿੱਤਾ ਗਿਆ ਤਾਂ ਹੋਰ ਜਾਮ ਲਾਏ ਜਾਣਗੇ।
ਇਸ ਮਗਰੋਂ ਭਗਵੰਤ ਮਾਨ ਸਰਕਾਰ ਵੀ ਚੌਕਸ ਹੋ ਗਈ ਹੈ। ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੁਜ਼ਾਹਰਾਕਾਰੀਆਂ ਨੂੰ ਯਕੀਨ ਦਿਵਾਇਆ ਹੈ ਕਿ ਸਰਕਾਰ ਆਪਣੀ ਵਚਨਬੱਧਤਾ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਸਰਕਾਰ ਵੇਲੇ ਪੁਲਿਸ ਜਾਂਚ ਵਿੱਚ ਸਿਆਸੀ ਦਖ਼ਲ ਸੀ, ਪਰ ‘ਆਪ’ ਸਰਕਾਰ ਨਿਆਂ ਦੇਣ ਪ੍ਰਤੀ ਵਚਨਬੱਧ ਹੈ, ਤੇ ਨਿਰੱਪਖ ਜਾਂਚ ਹੋ ਰਹੀ ਹੈ।
ਰਾਮ ਰਹੀਮ ਦੇ ਚੈਲੰਜ 'ਤੇ ਵਿਵਾਦ
Gurmeet ram rahim: ਕਤਲ ਤੇ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਇਸ ਵੇਲੇ ਪੇਰੋਲ ਉੱਤੇ ਬਾਹਰ ਹੈ ਤੇ ਇਸ ਦੌਰਾਨ ਉਸ ਵੱਲੋਂ ਕੀਤੇ ਗਏ ਚੈਲੰਜ ਨਾਲ ਇੱਕ ਵਾਰ ਮੁੜ ਤੋਂ ਮਾਹੌਲ ਗਰਮਾਉਂਦਾ ਵਿਖਾਈ ਦੇ ਰਿਹਾ ਹੈ। ਰਾਮ ਰਹੀਮ ਨੇ ਬਿਨਾਂ ਨਾਂਅ ਲਏ ਐਸਜੀਪੀਸੀ ਨੂੰ ਚੈਲੰਜ ਕੀਤਾ ਸੀ ਕਿ ਪਹਿਲਾਂ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛਡਾ ਲਓ, ਆ ਜਾਓ ਖੁੱਲ੍ਹੇ ਮੈਦਾਨ ਵਿੱਚ ਸਾਡਾ ਚੈਲੰਜ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਆਉਣ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਮ ਰਹੀਮ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਸ ਕੰਮ ਵਿੱਚ ਸਰਕਾਰ ਵੀ ਲੱਗੀ ਹੈ ਸਾਨੂੰ ਰਾਮ ਰਹੀਮ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੈ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਰਾਮ ਰਹੀਮ ਦੀ ਪੇਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਮ ਰਹੀਮ ਵੱਲੋਂ 29 ਜਨਵਰੀ ਨੂੰ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿੱਚ ਵੀ ਵਰਚੁਅਲੀ ਸਤਿਸੰਗ ਕੀਤੀ ਸੀ ਜਿਸ ਦਾ ਵੀ ਪੰਜਾਬ ਵਿੱਚ ਵਿਰੋਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਮ ਰਹੀਮ ਦੀ ਪੇਰੋਲ ਦੇ ਖ਼ਿਲਾਫ਼ ਐਸਜੀਪੀਸੀ ਵੱਲੋਂ ਹਾਈਕੋਰਟ ਵਿੱਚ ਅਰਜੀ ਲਾਈ ਗਈ ਹੈ ਜਿਸ ਦੇ ਜਵਾਬ ਵਿੱਚ ਲਗਦਾ ਹੈ ਕਿ ਰਾਮ ਰਹੀਮ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ।
ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ 'ਚ ਪਵੇਗੀ: ਸੀਐਮ ਭਗੰਵਤ ਮਾਨ ਨੇ ਕੀਤਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਨੀਤੀ 'ਚ ਅਸੀਂ ਸਨਅਤਕਾਰਾਂ ਦੇ ਸਲਾਹ-ਮਸ਼ਵਰੇ ਨਾਲ ਬਦਲਾਅ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਹੀ CSR ਦੇ ਪੈਸੇ ਨਾਲ ਤੁਹਾਨੂੰ ਚੰਗੀਆਂ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਦਯੋਗਿਕ ਏਰੀਆ ਦੇ ਨਵੀਨੀਕਰਨ ਕਰਨ ਲਈ ਬਜਟ ਰੱਖਿਆ ਜਾਵੇਗਾ।
ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਨੈਸ਼ਨਲ ਹਾਈਵੇ 'ਤੇ ਦੂਜੇ ਦਿਨ ਵੀ ਚੱਕਾ ਜਾਮ
ਬਹਿਬਲ ਕਲਾਂ ਵਿਖੇ ਪਿਛਲੇ ਕਰੀਬ ਸਵਾ ਸਾਲ ਤੋਂ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ ਕਰਕੇ ਇਨਸਾਫ਼ ਦੀ ਮੰਗ ਲੈ ਕੇ ਨੂੰ ਪੀੜਤ ਪਰਿਵਾਰਾਂ ਤੇ ਸਿੱਖ ਜੱਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੇ ਇਕ ਦਿਨ ਪਹਿਲਾਂ ਦਿਤੇ ਪ੍ਰੋਗਰਾਮ ਅਨੁਸਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ਨੂੰ ਪੱਕੇ ਤੌਰ 'ਤੇ ਜਾਮ ਲਗਾ ਦਿੱਤਾ ਗਿਆ ਸੀ। ਚੱਕਾ ਜਾਮ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ।
ਸੀਐਮ ਭਗਵੰਤ ਮਾਨ ਦਾ ਐਲਾਨ, ਟਰੈਕਟਰ-ਟਰਾਲੀਆਂ ਲਿਆਓ ਤੇ ਰੇਤਾ ਭਰ ਕੇ ਲੈ ਜਾਓ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਪੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਟਰੈਕਟਰ-ਟਰਾਲੀਆਂ ਲਿਆਓ ਤੇ ਇੱਥੋਂ ਖੱਡ ‘ਚੋਂ ਰੇਤਾ ਭਰ ਕੇ ਲੈ ਜਾਓ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਖੱਡ ‘ਚ ਕਿਸੇ ਵੀ ਤਰ੍ਹਾਂ ਨਾਲ ਟਿੱਪਰ-ਜੇਸੀਬੀ ਦੀ ਇਜਾਜ਼ਤ ਨਹੀਂ ਹੋਵੇਗੀ।
Gurmeet ram rahim: ਪੋਰੋਲ 'ਤੇ ਬਾਹਰ ਆ ਕੇ ਸ਼ੌਂਕ ਪੂਰ ਰਿਹੈ ਰਾਮ ਰਹੀਮ, ਮੁੜ ਕੱਢਿਆ ਨਵਾਂ ਗੀਤ
ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਸ ਦੀ ਚਰਚਾ ਦਾ ਕਾਰਨ ਉਸ ਦੀ ਲਗਾਤਾਰ ਪੇਰੋਲ ਨਹੀਂ ਸਗੋਂ ਉਸ ਦੀ ਵੀਡੀਓ ਐਲਬਮ ਹੈ। ਬਲਾਤਕਾਰੀ ਰਾਮ ਰਹੀਮ ਨੇ 'ਮੇਰੇ ਦੇਸ਼ ਕੀ ਜਵਾਨੀ' ਨਾਂ ਦੀ ਨਵੀਂ ਵੀਡੀਓ ਐਲਬਮ ਰਿਲੀਜ਼ ਕੀਤੀ ਹੈ। ਵੀਡੀਓ 'ਚ ਰਾਮ ਰਹੀਮ ਦੁਨੀਆ ਨੂੰ ਚੰਗੇ ਕੰਮ ਕਰਨ ਦੀ ਸਲਾਹ ਦੇ ਰਿਹਾ ਹੈ।
TRF Death Threat : ਜੰਮੂ-ਕਸ਼ਮੀਰ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ TRF ਦੀ ਧਮਕੀ ਭਰੀ ਚਿੱਠੀ
ਜੰਮੂ-ਕਸ਼ਮੀਰ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਹੈ। ਇਸ ਦੌਰਾਨ ਹੁਣ ਅਧਿਕਾਰੀਆਂ ਨੂੰ ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ ( TRF) ਵੱਲੋਂ ਧਮਕੀ ਦਿੱਤੀ ਗਈ ਹੈ। ਅੱਤਵਾਦੀ ਗਰੁੱਪ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਮਾਰ ਦੇਵੇਗਾ ਅਤੇ ਨਿਸ਼ਾਨਾ ਬਣਾਏਗਾ। ਇਹ ਧਮਕੀ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਕੋਲ ਕਬਜ਼ੇ ਵਿਰੋਧੀ ਮੁਹਿੰਮ ਵਿੱਚ ਵਰਤੇ ਜਾ ਰਹੇ ਬੁਲਡੋਜ਼ਰ ਜਾਂ ਜੇਸੀਬੀ ਹਨ ਅਤੇ ਜੋ ਇਨ੍ਹਾਂ ਲੋਕਾਂ ਨੂੰ ਹੁਕਮ ਦੇ ਰਹੇ ਹਨ।