Punjab Breaking News LIVE: ਅਗਵਾ ਕੀਤੇ ਬੱਚੇ ਦੀ ਖੇਤਾਂ 'ਚੋਂ ਮਿਲੀ ਲਾਸ਼ ,ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਜਲੰਧਰ ਬੱਸ ਸਟੈਂਡ 'ਤੇ ਲੋਕਾਂ ਨੂੰ ਹੋਣਾ ਪੈ ਰਿਹੈ ਖੱਜਲ-ਖੁਆਰ
ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ
LIVE
Background
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ। ਇਸ ਬਾਰੇ ਫ਼ੈਸਲਾ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ।
ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਬਣਾਇਆ ਜਾਂਦਾ ਸੀ ਨਿਸ਼ਾਨਾ, 13 ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜਿੱਥੇ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਧੋਖਾਧੜੀ ਕੀਤੀ ਜਾਂਦੀ ਸੀ। ਇਸ ਕਾਲ ਸੈਂਟਰ ਦੇ ਪਿੱਛੇ ਦਿੱਲੀ ਦਾ ਮਾਸਟਰ ਮਾਈਂਡ ਸੀ ਜਿਸ ਦਾ ਪੁਲਿਸ ਨੇ ਰੇਡ ਮਾਰਕੇ ਖ਼ੁਲਾਸਾ ਕੀਤਾ ਹੈ।
ਮੋਗਾ ਪੁਲਿਸ ਵੱਲੋ ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼
ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਜਿਲ੍ਹਾ ਦੇ ਇਲਾਕੇ ਵਿੱਚੋਂ ਲੋਕਾਂ ਨੂੰ ਫਿਰੋਤਿਆ ਹਾਸਲ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਮਾੜੇ ਅਨਸਰਾਂ ਵੱਲੋਂ ਦਿੱਤਾ ਰੋਡ ਮੋਗਾ ਵਾਸੀ ਵਪਾਰੀ ਪਾਸੋਂ ਵਿਰੋਤੀ ਮੰਗੀ ਗਈ ਸੀ ਅਤੇ ਉਸਦੇ ਘਰ ਉਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਵੀ ਕੀਤੀ ਗਈ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਵਲੋਂ ਫਿਰੌਤੀ ਹਾਸਲ ਕਰਨ ਵਾਲ ਗੈਂਸਗਟਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਬਣਾਈਆਂ ਟੀਮਾਂ।
ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਜਲੰਧਰ ਦੇ ਬੱਸ ਸਟੈਂਡ 'ਤੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ
ਪੰਜਾਬ ਵਿੱਚ ਸਰਕਾਰੀ ਪਨਬੱਸ ਬੱਸਾਂ ਦੀ ਹੜਤਾਲ ਹੈ। ਦੱਸ ਦੇਈਏ ਕਿ ਕੰਟਰੈਕਟ ਯੂਨੀਅਨ ਦੀ ਹੜਤਾਲ ਕਾਰਨ ਅੱਜ ਸੜਕਾਂ 'ਤੇ ਪਨਬੱਸ ਦੀ ਸੇਵਾ ਨਜ਼ਰ ਨਹੀਂ ਆਵੇਗੀ। ਬੀਤੇ ਦਿਨ ਮੁੱਖ ਮੰਤਰੀ ਦੇ ਸਕੱਤਰ ਰਵੀ ਭਗਤ ਨਾਲ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਹੜਤਾਲ ਦਾ ਅਸਰ ਜਲੰਧਰ ਦੇ ਬੱਸ ਸਟੈਂਡ 'ਤੇ ਦੇਖਣ ਨੂੰ ਮਿਲ ਰਿਹਾ ਹੈ, ਲੋਕ ਲੰਬੇ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਹੇ ਹਨ ਅਤੇ ਖੱਜਲ-ਖੁਆਰ ਹੋ ਰਹੇ ਹਨ।
ਲੁਧਿਆਣਾ ਪੁਲਿਸ ਨੇ ਕੀਤਾ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ,ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਜਾਂਦੀ ਸੀ ਧੋਖਾਧੜੀ
ਲੁਧਿਆਣਾ ਪੁਲਿਸ ਨੇ ਆਰ.ਕੇ.ਰੋਡ 'ਤੇ ਚੱਲ ਰਹੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਲਾਈਵਰੇਡ ਰਾਹੀਂ ਇਸ ਕਾਲ ਸੈਂਟਰ 'ਚ 13 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।ਜ਼ਿਕਰਯੋਗ ਹੈ ਕਿ ਇਸ ਕਾਲ ਸੈਂਟਰ ਰਾਹੀਂ ਅਮਰੀਕਾ 'ਚ ਬੈਠੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਠੱਗੀ ਮਾਰੀ ਜਾਂਦੀ ਸੀ, ਜਿਸ ਬਾਰੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਖੁਲਾਸਾ ਕੀਤਾ ਅਤੇ ਜਾਣਕਾਰੀ ਸਾਂਝੀ ਕੀਤੀ।
Chandigarh 'ਚ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰਦੇ ਹੋ ਤਾਂ ਭਰਨੀ ਪਵੇਗੀ ਪਾਰਕਿੰਗ ਫੀਸ, ਲੋਕਾਂ ਦਾ ਵਿਰੋਧ
ਘਰਾਂ ਦੇ ਬਾਹਰ ਵਾਹਨ ਪਾਰਕਿੰਗ 'ਤੇ ਫੀਸ ਲਗਾਉਣ ਦੀ ਯੋਜਨਾ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 35 ਤੋਂ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਵਾਹਨ ਪਾਰਕ ਕਰਨ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾ ਰਹੀ ਪੇਡ ਪਾਰਕਿੰਗ ਦੇ ਮੁੱਦੇ ’ਤੇ ਸਿਆਸਤ ਗਰਮਾ ਗਈ ਹੈ। ਇਸ ਯੋਜਨਾ ਦਾ ਵਿਰੋਧ ਹੋ ਰਿਹਾ ਹੈ।