ਜਦੋਂ ਲੋਕਾਂ ਨੇ ਆਟੇ ਦੀ ਘਰ ਡਿਲਵਰੀ ਮੰਗੀ ਹੀ ਨਹੀਂ, ਫਿਰ ਭਗਵੰਤ ਮਾਨ ਸਰਕਾਰ ਕਿਉਂ ਖਰਚ ਰਹੀ 497 ਕਰੋੜ? ਸੁਖਪਾਲ ਖਹਿਰਾ ਬੋਲੇ, 'ਇਸ 'ਚ ਭ੍ਰਿਸ਼ਟਾਚਾਰ ਮਹਿਸੂਸ ਹੁੰਦਾ!'
Punjab Budget 2022: ਪੰਜਾਬ ਦੀ 'ਆਪ' ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਸ 'ਚ ਵੱਡੇ ਐਲਾਨ ਕੀਤੇ ਗਏ ਹਨ, ਉੱਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਿਰ 2.83 ਲੱਖ ਕਰੋੜ ਦਾ ਕਰਜ਼ਾ ਹੈ।
Punjab Budget 2022: ਪੰਜਾਬ ਦੀ ਆਮ ਆਦਮੀ ਪਾਰਟੀ 'ਆਪ' ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਸ 'ਚ ਵੱਡੇ ਐਲਾਨ ਕੀਤੇ ਗਏ ਹਨ, ਉੱਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਿਰ 2.83 ਲੱਖ ਕਰੋੜ ਦਾ ਕਰਜ਼ਾ ਹੈ।
ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਸਰਕਾਰ ਲੋਕਾਂ ਨੂੰ ਉਹ ਦੇ ਰਹੀ ਹੈ ਜੋ ਉਹਨਾਂ ਨੂੰ ਚਾਹੀਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਆਟੇ ਦੀ ਬਜਾਏ ਕਣਕ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਕਿਉਂ @BhagwantMann ਸਰਕਾਰ ਮੁਫਤ ਆਟਾ ਡਿਲੀਵਰੀ 'ਤੇ 497 ਕਰੋੜ ਖਰਚ ਕਰ ਰਹੀ ਹੈ ਜਦੋਂ ਲੋਕਾਂ ਦੀ ਅਜਿਹੀ ਕੋਈ ਮੰਗ ਨਹੀਂ ਹੈ ਕਿਉਂਕਿ ਆਟਾ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਜਦੋਂਕਿ ਕਣਕ ਨੂੰ ਜ਼ਿਆਦਾ ਸਮਾਂ ਸਟੋਰ ਕੀਤਾ ਜਾ ਸਕਦਾ ਹੈ? ਉਹ ਵੀ ਜਦੋਂ ਅਸੀਂ 2.83 ਲੱਖ ਕਰੋੜ ਦੇ ਵੱਡੇ ਕਰਜ਼ੇ ਦਾ ਸਾਹਮਣਾ ਕਰ ਰਹੇ ਹਾਂ! ਮੈਨੂੰ ਇਸ ਵਿੱਚ ਭ੍ਰਿਸ਼ਟਾਚਾਰ ਮਹਿਸੂਸ ਹੁੰਦਾ ਹੈ!
I’m appalled why @BhagwantMann govt is spending 497 Cr on free Atta delivery when there’s no such demand by people as flour can’t be stocked long while wheat can be stored much longer? And that too when we’re faced with a colossal debt of 2.83 lac cr! I sense corruption in this! pic.twitter.com/JT348tvYI1
— Sukhpal Singh Khaira (@SukhpalKhaira) June 27, 2022