ਪੜਚੋਲ ਕਰੋ

Punjab News: ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ, ਬਦਲਿਆ 1958 ਵਾਲਾ ਕਾਨੂੰਨ

ਕੈਬਨਿਟ ਦੀ ਮੀਟਿੰਗ ਵਿੱਚ 95 ਫੀਸਦੀ ਛੋਟੇ ਕਾਰੋਬਾਰਾਂ ਉਤੇ ਲਗਦੀਆਂ ਸ਼ਰਤਾਂ ਨੂੰ ਘਟਾਉਂਦਿਆਂ ਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ, 1958 ਵਿੱਚ ਸੋਧ ਦੀ ਮਨਜ਼ੂਰੀ ਦੇ ਦਿੱਤੀ।

Punjab Shops and Commercial Establishments Act, 1958 Amendment: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ 95 ਫੀਸਦੀ ਛੋਟੇ ਕਾਰੋਬਾਰਾਂ ਉਤੇ ਲਗਦੀਆਂ ਸ਼ਰਤਾਂ ਨੂੰ ਘਟਾਉਂਦਿਆਂ ਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ, 1958 ਵਿੱਚ ਸੋਧ ਦੀ ਮਨਜ਼ੂਰੀ ਦੇ ਦਿੱਤੀ। ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉੱਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਗਤੀਸ਼ੀਲ ਸੋਧ ਮੁਤਾਬਕ 20 ਤੱਕ ਮੁਲਾਜ਼ਮਾਂ ਵਾਲੇ ਸਾਰੇ ਅਦਾਰਿਆਂ ਨੂੰ ਹੁਣ ਇਸ ਐਕਟ ਦੀਆਂ ਸਾਰੀਆਂ ਤਜਵੀਜ਼ਾਂ ਤੋਂ ਛੋਟ ਹੋਵੇਗੀ। ਇਸ ਕਦਮ ਨਾਲ ਪੰਜਾਬ ਭਰ ਦੇ ਲੱਖਾਂ ਦੁਕਾਨ ਮਾਲਕਾਂ ਨੂੰ ਸਿੱਧਾ ਲਾਭ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਅਜਿਹੇ ਅਦਾਰਿਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਇਸ ਐਕਟ ਦੇ ਲਾਗੂ ਹੋਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਕਿਰਤ ਵਿਭਾਗ ਕੋਲ ਸਬੰਧਤ ਜਾਣਕਾਰੀ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ।

ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਲਈ ਇਕ ਤਿਮਾਹੀ ਵਿੱਚ ਓਵਰਟਾਇਮ ਦੀ ਪ੍ਰਵਾਨਗੀ ਦੇ ਘੰਟੇ 50 ਤੋਂ ਵਧਾ ਕੇ 144 ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਦੇ ਕੰਮਕਾਜ ਦਾ ਸਮਾਂ 10 ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ, ਜਿਸ ਵਿੱਚ ਆਰਾਮ ਲਈ ਸਮਾਂ ਵੀ ਸ਼ਾਮਲ ਹੈ। ਇਸ ਦੇ ਨਾਲ-ਨਾਲ ਮੁਲਾਜ਼ਮਾਂ ਨੂੰ ਰੋਜ਼ਾਨਾ 9 ਘੰਟਿਆਂ ਜਾਂ ਹਫ਼ਤੇ ਵਿੱਚ 48 ਘੰਟਿਆਂ ਤੋਂ ਵੱਧ ਸਮੇਂ ਉੱਤੇ ਨਿਯਮਤ ਦਰ ਤੋਂ ਦੁੱਗਣੀ ਦਰ ਨਾਲ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ।

ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵੀ ਸੁਚਾਰੂ ਕਰ ਦਿੱਤਾ ਗਿਆ ਹੈ ਅਤੇ 20 ਜਾਂ ਵੱਧ ਮੁਲਾਜ਼ਮਾਂ ਵਾਲੇ ਅਦਾਰਿਆਂ ਨੂੰ ਹੁਣ ਅਰਜ਼ੀ ਜਮ੍ਹਾਂ ਕਰਵਾਉਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਰਜਿਸਟ੍ਰੇਸ਼ਨ ਲਈ ਮਨਜ਼ੂਰੀ ਖ਼ੁਦ-ਬ-ਖ਼ੁਦ ਮਿਲੀ ਹੋਈ ਮੰਨੀ ਜਾਵੇਗੀ। ਇਸ ਸੋਧ ਤਹਿਤ 20 ਮੁਲਾਜ਼ਮਾਂ ਤੱਕ ਵਾਲੇ ਅਦਾਰਿਆਂ ਨੂੰ ਸਿਰਫ਼ ਮੁੱਢਲੀ ਜਾਣਕਾਰੀ ਦੇਣ ਦੀ ਲੋੜ ਹੋਵੇਗੀ ਅਤੇ ਉਨ੍ਹਾਂ ਨੂੰ ਰਜਿਸਟਰ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ-ਨਾਲ ਧਾਰਾ 21 ਤੇ 26 ਅਧੀਨ ਜੁਰਮਾਨਿਆਂ ਨੂੰ ਵੀ ਤਰਕਸੰਗਤ ਕਰਦਿਆਂ ਘੱਟ ਤੋਂ ਘੱਟ ਜੁਰਮਾਨਾ 25 ਰੁਪਏ ਤੋਂ ਇਕ ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ ਜੁਰਮਾਨਾ 100 ਰੁਪਏ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਪ੍ਰੇਸ਼ਾਨੀਆਂ ਘਟਾਉਣ ਅਤੇ ਕਾਰੋਬਾਰਾਂ ਨੂੰ ਸ਼ਰਤਾਂ ਦੀ ਪਾਲਣਾ ਲਈ ਸਮਾਂ ਦੇਣ ਵਾਸਤੇ ਪਹਿਲੀ ਤੇ ਦੂਜੀ ਉਲੰਘਣਾ ਤੇ ਇਸ ਤੋਂ ਬਾਅਦ ਦੀ ਉਲੰਘਣਾ ਵਿਚਾਲੇ ਸੁਧਾਰ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਉਲੰਘਣਾ ਦੀ ਕੰਪਾਊਂਡਿੰਗ ਲਈ ਪ੍ਰਵਾਨਗੀ ਦੇਣ ਵਾਸਤੇ ਨਵੀਂ ਧਾਰਾ 26ਏ ਵੀ ਲਿਆਂਦੀ ਗਈ ਹੈ ਤਾਂ ਕਿ ਇਸ ਐਕਟ ਨੂੰ ਅਪਰਾਧ ਦੀ ਸ਼ੇ੍ਰਣੀ ਤੋਂ ਬਾਹਰ ਰੱਖਿਆ ਜਾਵੇ ਅਤੇ ਦੁਕਾਨਦਾਰਾਂ ਨੂੰ ਅਦਾਲਤਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇ। ਇਸ ਤੋਂ ਇਲਾਵਾ ਕਿਰਤੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਵੱਖ-ਵੱਖ ਕਿਰਤ ਕਾਨੂੰਨਾਂ ਰਾਹੀਂ ਮੁਹੱਈਆ ਸਾਰੇ ਅਧਿਕਾਰਾਂ ਦੀ ਪਾਲਣਾ ਹੋਵੇਗੀ।

ਟਾਪ ਹੈਡਲਾਈਨ

Sangrur News : ਧੂਰੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, 2 ਨੌਜਵਾਨਾਂ ਦੀ ਹੋਈ ਮੌਤ 
Sangrur News : ਧੂਰੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, 2 ਨੌਜਵਾਨਾਂ ਦੀ ਹੋਈ ਮੌਤ 
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
 Mohali 'ਚ ਵਾਪਰਿਆ ਦਰਦਨਾਕ ਹਾਦਸਾ , ਨਵ-ਵਿਆਹੇ ਜੋੜੇ ਸਮੇਤ 3 ਦੀ ਮੌਤ, ਜੀੰਦ ਤੋਂ ਊਨਾ ਜਾ ਰਿਹਾ ਸੀ ਪਰਿਵਾਰ
 Mohali 'ਚ ਵਾਪਰਿਆ ਦਰਦਨਾਕ ਹਾਦਸਾ , ਨਵ-ਵਿਆਹੇ ਜੋੜੇ ਸਮੇਤ 3 ਦੀ ਮੌਤ, ਜੀੰਦ ਤੋਂ ਊਨਾ ਜਾ ਰਿਹਾ ਸੀ ਪਰਿਵਾਰ
Punjab ਦੇ ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ 'ਚ ਅੱਜ ਵੀ ਨਹੀਂ ਹੋਇਆ ਕੋਈ ਫੈਸਲਾ , ਹੁਣ 9 ਜੁਲਾਈ ਨੂੰ ਹੋਵੇਗੀ ਸੁਣਵਾਈ
Punjab ਦੇ ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ 'ਚ ਅੱਜ ਵੀ ਨਹੀਂ ਹੋਇਆ ਕੋਈ ਫੈਸਲਾ , ਹੁਣ 9 ਜੁਲਾਈ ਨੂੰ ਹੋਵੇਗੀ ਸੁਣਵਾਈ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
Embed widget