ਪੜਚੋਲ ਕਰੋ

Punjab Cabinet Meeting: ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ, ਕੈਬਨਿਟ ਮੀਟਿੰਗ 'ਚ ਲੱਗੀ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਕਮਾਨ ਹੇਠ ਅੱਜ ਕਰੀਬ ਚਾਰ ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਅਹਿਮ ਫੈਸਲਿਆਂ ਉਪਰ ਮੋਹਰ ਲਾਈ ਗਈ। ਕੈਬਨਿਟ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਕਿ 24 ਤੇ 25 ਫਰਵਰੀ ਨੂੰ ਦੋ...

Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ ਦੀ ਕਮਾਨ ਹੇਠ ਅੱਜ ਕਰੀਬ ਚਾਰ ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਅਹਿਮ ਫੈਸਲਿਆਂ ਉਪਰ ਮੋਹਰ ਲਾਈ ਗਈ। ਕੈਬਨਿਟ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਕਿ 24 ਤੇ 25 ਫਰਵਰੀ ਨੂੰ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਤਨਖਾਹ ਵਾਧੇ ਉਪਰ ਮੋਹਰ ਲਾਈ ਗਈ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਚੌਕੀਦਾਰ ਦਾ ਮਾਣ ਭੱਤਾ 1250/-ਰੁਪਏ ਤੋਂ ਵਧਾ ਕੇ 1,500/- ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਪ੍ਰਵਾਸੀ ਭਾਰਤੀਆਂ ਦੇ ਕੇਸਾਂ ਦਾ ਤੇਜੀ ਨਾਲ ਨਿਬੇੜਾ ਕਰਨ ਲਈ ਛੇ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕਰਨ ਉਪਰ ਮੋਹਰ ਲੱਗੀ ਹੈ।

ਹੋਰ ਪੜ੍ਹੋ : Punjab News: 31 ਮਈ ਤੋਂ ਪਹਿਲਾਂ ਹੋਣਗੀਆਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ, ਸਰਕਾਰ ਵੱਲੋਂ ਤਿਆਰੀਆਂ ਸ਼ੁਰੂ

ਕੈਬਨਿਟ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਵੱਖ-ਵੱਖ ਵਿਭਾਗਾਂ ਵਿੱਚ ਤਿੰਨ ਹਜ਼ਾਰ ਅਸਾਮੀਆਂ ਦੀ ਭਰਤੀ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 2000 ਪੀਟੀਆਈ ਅਧਿਆਪਕ ਭਰਤੀ ਕੀਤੇ ਜਾਣਗੇ। ਜਦੋਂਕਿ ਸਿਹਤ ਵਿਭਾਗ ਵਿੱਚ 822 ਅਸਾਮੀਆਂ ਲਈ ਭਰਤੀ ਹੋਵੇਗੀ। 

ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਛੇ ਨਵੀਆਂ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਚੀਮਾ ਨੇ ਦੱਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ 2028 ਤੱਕ ਵੱਖ-ਵੱਖ ਪੜਾਵਾਂ ਵਿੱਚ ਦਿੱਤੇ ਜਾਣਗੇ। ਹਾਲਾਂਕਿ, ਜੇਕਰ ਬਜਟ ਪ੍ਰਬੰਧ ਪਹਿਲਾਂ ਹੋ ਜਾਂਦਾ ਹੈ, ਤਾਂ ਇਸ ਦਾ ਭੁਗਤਾਨ ਪਹਿਲਾਂ ਕੀਤਾ ਜਾਵੇਗਾ। 

ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ

1. ਚੌਂਕੀਦਾਰਾਂ ਦਾ ਮਾਣ ਭੱਤਾ ਵਧਾ ਕੇ 1500 ਰੁਪਏ ਕੀਤਾ ਗਿਆ।

2. ਬਠਿੰਡਾ ਪਾਵਰ ਪਲਾਂਟ ਦੀ ਜ਼ਮੀਨ ਪੀਐੱਸਪੀਸੀਐੱਲ ਨੂੰ ਵਾਪਸ ਦਿੱਤੀ ਗਈ ਹੈ, ਉੱਥੇ ਸੋਲਰ ਪ੍ਰੋਜੈਕਟ ਲਿਆਉਣ ਦਾ ਵਿਚਾਰ ਹੈ।

3. EDC ਚਾਰਜਿਜ਼ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ।

4. ਆਈਟੀ ਸਨਅਤ ਜਿਨ੍ਹਾਂ ਦੇ ਪ੍ਰੋਜੈਕਟ ਪੂਰੇ ਨਹੀਂ ਹੋਏ ਹਨ, ਉਹ ਢਾਈ ਫੀਸਦੀ ਵੱਧ ਫੀਸ ਜਮ੍ਹਾ ਕਰਵਾ ਕੇ ਆਪਣੇ ਪ੍ਰੋਜੈਕਟ ਬਣਾਉਣ ਦੀ ਮਿਆਦ ਵਧਾ ਸਕਦੇ ਹਨ।

5. ਰੀਅਲ ਅਸਟੇਟ 'ਚ ਆਰਥਿਕ ਤੌਰ 'ਤੇ ਪੰਜ ਫੀਸਦੀ ਜ਼ਮੀਨ ਵੀਕਰ ਸੈਕਸ਼ਨ ਨੂੰ ਦੇਣੀ ਪੈਂਦੀ ਹੈ ਪਰ ਪੰਜਾਬ 'ਚ ਅਜੇ ਤੱਕ 700 ਏਕੜ ਜ਼ਮੀਨ ਖਾਲੀ ਪਈ ਹੈ। ਇਸ ਨੂੰ ਵੇਚ ਕੇ ਵੱਡੇ ਸ਼ਹਿਰਾਂ ਵਿੱਚ 1500 ਏਕੜ ਜ਼ਮੀਨ ਖਰੀਦ ਕੇ ਵੀਕਰ ਸੈਕਸ਼ਨ ਨੂੰ ਦਿੱਤੀ ਜਾਏਗੀ।

6. ਤੇਜ਼ਾਬ ਹਮਲੇ ਦੇ ਪੀੜਤਾਂ ਦੀ ਪੈਨਸ਼ਨ 8000 ਰੁਪਏ ਤੋਂ ਵਧਾ ਕੇ 10000 ਰੁਪਏ ਕੀਤੀ ਗਈ ਹੈ।

7. ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਦੇ ਬਕਾਏ ਅਦਾ ਕਰੇਗੀ। ਇਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਤੇ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬੋਝ ਪਵੇਗਾ। 

ਇਸ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ। 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਤਿੰਨ ਕਿਸ਼ਤਾਂ ਵਿੱਚ ਬਕਾਏ ਦਿੱਤੇ ਜਾਣਗੇ ਤੇ 2025 ਵਿੱਚ ਅਦਾ ਕੀਤੇ ਜਾਣਗੇ।
ਇਸ ਤੋਂ ਬਾਅਦ 75 ਤੋਂ 85 ਤੇ ਫਿਰ 65 ਸਾਲ ਤੋਂ ਘੱਟ ਉਮਰ ਵਾਲੇ ਰੈਗੂਲਰ ਮੁਲਾਜ਼ਮਾਂ ਦੇ ਬਕਾਏ ਅਦਾ ਕਰਨਗੇ। 

ਭਗਵੰਤ ਮਾਨ ਸਰਕਾਰ ਕੋਲ ਹੁਣ ਦੋ ਸਾਲ ਬਚੇ ਹਨ। ਇਸ ਲਈ ਇਨ੍ਹਾਂ ਦੋ ਸਾਲਾਂ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕਰਨ ਤੋਂ ਇਲਾਵਾ ਜਨਤਾ ਦੀ ਸਮੱਸਿਆਵਾਂ ਦੇ ਹੱਲ ਲਈ ਅਹਿਮ ਕਦਮ ਚੁੱਕਣੇ ਪੈਣਗੇ। ਇਹੀ ਗੁਰਮੰਤਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਦਿੱਤਾ ਹੈ। ਦਿੱਲੀ ਵਿੱਚ ਹਾਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ ਤੋਂ ਹੀ ਤੈਅ ਹੋਏਗਾ। ਇਸ ਲਈ ਪਾਰਟੀ ਲੀਡਰਸ਼ਿਪ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ।

ਦੱਸ ਦਈਏ ਕਿ ਕੈਬਨਿਟ ਮੀਟਿੰਗ ਦੀ ਤਰੀਕ ਬਦਲਣ ਕਰਕੇ ਵੀ ਸਿਆਸਤ ਗਰਮਾਈ ਹੋਈ ਹੈ। ਇਹ ਮੀਟਿੰਗ ਇਸ ਮਹੀਨੇ ਦੇ ਸ਼ੁਰੂ ਵਿੱਚ 6 ਫਰਵਰੀ ਨੂੰ ਹੋਣੀ ਸੀ ਪਰ ਤਾਰੀਖ਼ ਦਾ ਐਲਾਨ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਬਦਲ ਦਿੱਤੀ ਗਈ। ਫਿਰ ਮੀਟਿੰਗ ਦੀ ਤਰੀਕ 10 ਫਰਵਰੀ ਨਿਰਧਾਰਤ ਕੀਤੀ ਗਈ ਪਰ ਇਸ ਦੌਰਾਨ ਪ੍ਰਾਪਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ। ਇਸ ਤੋਂ ਬਾਅਦ ਮੀਟਿੰਗ ਦੀ ਤਰੀਕ 13 ਫਰਵਰੀ ਨਿਰਧਾਰਤ ਕੀਤੀ ਗਈ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੁੱਖ ਮੰਤਰੀ ਮਾਨ ਦੀ ਅਫਸਰਾਂ ਨਾਲ ਅਹਿਮ ਮੀਟਿੰਗ
ਮੁੱਖ ਮੰਤਰੀ ਮਾਨ ਦੀ ਅਫਸਰਾਂ ਨਾਲ ਅਹਿਮ ਮੀਟਿੰਗ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ! ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਵੱਲੋਂ ਵੱਡੀ ਰਾਹਤ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ! ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਵੱਲੋਂ ਵੱਡੀ ਰਾਹਤ
Punjab News: ਬਿਕਰਮ ਮਜੀਠੀਆ SIT ਸਾਹਮਣੇ ਹੋਣਗੇ ਪੇਸ਼, ਡਰੱਗਜ਼ ਮਾਮਲੇ 'ਚ ਹੋਵੇਗੀ ਪੁੱਛਗਿੱਛ, ਕੋਰਟ ਵੱਲੋਂ 17 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ
Punjab News: ਬਿਕਰਮ ਮਜੀਠੀਆ SIT ਸਾਹਮਣੇ ਹੋਣਗੇ ਪੇਸ਼, ਡਰੱਗਜ਼ ਮਾਮਲੇ 'ਚ ਹੋਵੇਗੀ ਪੁੱਛਗਿੱਛ, ਕੋਰਟ ਵੱਲੋਂ 17 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ
Advertisement
ABP Premium

ਵੀਡੀਓਜ਼

SGPC ਦਾ ਫੈਸਲਾ ! Akali Dal 'ਤੇ ਪਿਆ ਭਾਰੀ, ਵੱਡੀ ਗਿਣਤੀ 'ਚ ਇੱਕ ਧੜਾ ਹੋਰ ਹੋਇਆ ਵੱਖ! |Punjab News|Sunanda Sharma|Punjabi Singer|ਸੁਨੰਦਾ ਨੇ ਦੱਸਿਆ ਇੰਡਸਟਰੀ ਦਾ ਕਾਲਾ ਸੱਚ, ਜਾਨਵਰਾਂ ਵਾਂਗ ਟ੍ਰੀਟ ਕਰਦੇ ਪ੍ਰੋਡਿਊਸਰNew Canada PM Mark Carney| ਇੰਤਜ਼ਾਰ ਹੋਇਆ ਖਤਮ! ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀਜਥੇਦਾਰ ਦੀ ਤਾਜਪੋਸ਼ੀ ਦੌਰਾਨ ਮਰਿਆਦਾ ਦੀ ਉਲੰਘਣਾ, ਨਿਹੰਗ ਜਥੇਬੰਦੀਆਂ ਦਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੱਖ ਮੰਤਰੀ ਮਾਨ ਦੀ ਅਫਸਰਾਂ ਨਾਲ ਅਹਿਮ ਮੀਟਿੰਗ
ਮੁੱਖ ਮੰਤਰੀ ਮਾਨ ਦੀ ਅਫਸਰਾਂ ਨਾਲ ਅਹਿਮ ਮੀਟਿੰਗ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ! ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਵੱਲੋਂ ਵੱਡੀ ਰਾਹਤ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ! ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਵੱਲੋਂ ਵੱਡੀ ਰਾਹਤ
Punjab News: ਬਿਕਰਮ ਮਜੀਠੀਆ SIT ਸਾਹਮਣੇ ਹੋਣਗੇ ਪੇਸ਼, ਡਰੱਗਜ਼ ਮਾਮਲੇ 'ਚ ਹੋਵੇਗੀ ਪੁੱਛਗਿੱਛ, ਕੋਰਟ ਵੱਲੋਂ 17 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ
Punjab News: ਬਿਕਰਮ ਮਜੀਠੀਆ SIT ਸਾਹਮਣੇ ਹੋਣਗੇ ਪੇਸ਼, ਡਰੱਗਜ਼ ਮਾਮਲੇ 'ਚ ਹੋਵੇਗੀ ਪੁੱਛਗਿੱਛ, ਕੋਰਟ ਵੱਲੋਂ 17 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੌਰੇ ‘ਤੇ, ਬਠਿੰਡਾ ਅਤੇ ਮੋਹਾਲੀ ਜਾਣਗੇ, ਇਹ ਰਸਤੇ ਰਹਿਣਗੇ ਬੰਦ, ਨੋ ਫਲਾਇੰਗ ਜ਼ੋਨ ਐਲਾਨਿਆ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੌਰੇ ‘ਤੇ, ਬਠਿੰਡਾ ਅਤੇ ਮੋਹਾਲੀ ਜਾਣਗੇ, ਇਹ ਰਸਤੇ ਰਹਿਣਗੇ ਬੰਦ, ਨੋ ਫਲਾਇੰਗ ਜ਼ੋਨ ਐਲਾਨਿਆ
Canada News: ਕੀ ਟਰੰਪ ਦੇ ਨਕਸ਼ੇ ਕਦਮਾਂ 'ਤੇ ਚੱਲਣਗੇ ਕੈਨੇਡਾ ਦੇ ਨਵੇਂ PM, ਗੈਰ-ਕਾਨੂੰਨੀ ਭਾਰਤੀਆਂ ਨੂੰ ਕੱਢਣਗੇ ਦੇਸ਼ ਤੋਂ ਬਾਹਰ? ਦਿੱਤਾ ਵੱਡਾ ਬਿਆਨ
Canada News: ਕੀ ਟਰੰਪ ਦੇ ਨਕਸ਼ੇ ਕਦਮਾਂ 'ਤੇ ਚੱਲਣਗੇ ਕੈਨੇਡਾ ਦੇ ਨਵੇਂ PM, ਗੈਰ-ਕਾਨੂੰਨੀ ਭਾਰਤੀਆਂ ਨੂੰ ਕੱਢਣਗੇ ਦੇਸ਼ ਤੋਂ ਬਾਹਰ? ਦਿੱਤਾ ਵੱਡਾ ਬਿਆਨ
Punjab News: ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ! ਇਨਕਾਊਂਟਰ ਦੌਰਾਨ ਬੰਬੀਹਾ ਗਰੁੱਪ ਦਾ ਗੈਂਗਸਟਰ ਜ਼ਖ਼ਮੀ, ਰਿਵਾਲਵਰ ਸਣੇ ਨਸ਼ੀਲੇ ਪਦਾਰਥ ਬਰਾਮਦ
Punjab News: ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ! ਇਨਕਾਊਂਟਰ ਦੌਰਾਨ ਬੰਬੀਹਾ ਗਰੁੱਪ ਦਾ ਗੈਂਗਸਟਰ ਜ਼ਖ਼ਮੀ, ਰਿਵਾਲਵਰ ਸਣੇ ਨਸ਼ੀਲੇ ਪਦਾਰਥ ਬਰਾਮਦ
ਵੱਡਾ ਹਾਦਸਾ! ਫੁੱਟਬਾਲ ਖਿਡਾਰੀਆਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, 25 ਲੋਕਾਂ ਦੀ ਮੌਤ
ਵੱਡਾ ਹਾਦਸਾ! ਫੁੱਟਬਾਲ ਖਿਡਾਰੀਆਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, 25 ਲੋਕਾਂ ਦੀ ਮੌਤ
Embed widget