ਪੜਚੋਲ ਕਰੋ

ਪੰਜਾਬ ਕੈਬਿਨੇਟ 'ਚ 18 ਨਵੇਂ ਸਰਕਾਰੀ ਕਾਲਜਾਂ ਲਈ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ

18 ਨਵੇਂ ਸਰਕਾਰੀ ਕਾਲਜਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਇਨ੍ਹਾਂ ਕਾਲਜਾਂ ਵਿੱਚ 160 ਅਸਿਸਟੈਂਟ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ।

ਚੰਡੀਗੜ੍ਹ: ਸੂਬੇ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਸਥਾਪਤ ਕੀਤੇ 18 ਨਵੇਂ ਸਰਕਾਰੀ ਕਾਲਜਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਇਨ੍ਹਾਂ ਕਾਲਜਾਂ ਵਿੱਚ 160 ਅਸਿਸਟੈਂਟ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ।

ਇਸ ਭਰਤੀ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਘੇਰੇ ਵਿੱਚੋਂ ਕੱਢਦਿਆਂ ਵਿਭਾਗੀ ਚੋਣ ਕਮੇਟੀ ਰਾਹੀਂ ਭਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕੀਤਾ ਗਿਆ।

ਮੰਤਰੀ ਮੰਡਲ ਨੇ ਵਿਭਾਗੀ ਚੋਣ ਕਮੇਟੀ ਦੇ ਗਠਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਜਿਸ ਦੇ ਚੇਅਰਪਰਸਨ ਯੂ.ਜੀ.ਸੀ. ਦੇ ਸਾਬਕਾ ਚੇਅਰਮੈਨ ਪ੍ਰੋ. ਵੇਦ ਪ੍ਰਕਾਸ਼ ਹੋਣਗੇ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ, ਡੀ.ਪੀ.ਆਈ. (ਕਾਲਜਾਂ), ਸਮਾਜਿਕ ਨਿਆਂ ਤੇ ਸਸ਼ਕਤੀਕਰਨ ਦੇ ਪ੍ਰਮੁੱਖ ਸਕੱਤਰ ਦਾ ਨੁਮਾਇੰਦਾ (ਜੁਆਇੰਟ ਡਾਇਰੈਕਟਰ ਦੇ ਰੈਂਕ ਤੋਂ ਘੱਟ ਨਾ ਹੋਵੇ) ਅਤੇ ਤਿੰਨ ਵਿਸ਼ਾ ਮਾਹਿਰ (ਕਮੇਟੀ ਵੱਲੋਂ ਪ੍ਰੋਫੈਸਰ ਦੇ ਰੈਂਕ ਤੋਂ ਘੱਟ ਨਾ ਚੁਣਿਆ ਜਾਵੇ) ਇਸ ਦੇ ਮੈਂਬਰ ਹੋਣਗੇ।

ਕਮੇਟੀ ਲਈ ਚੋਣ ਪ੍ਰਕਿਰਿਆ ਦੌਰਾਨ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਇਹ ਫੈਸਲਾ ਸੂਬੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਯੋਗ ਬਣਾਏਗਾ।ਇਸ ਤੋਂ ਇਲਾਵਾ ਕੌਮੀ ਸਿੱਖਿਆ ਨੀਤੀ-2020 ਮੁਤਾਬਕ ਸਾਲ 2035 ਤੱਕ 50 ਫੀਸਦੀ ਕੁੱਲ ਦਾਖਲਾ ਅਨੁਪਾਤ (ਜੀ.ਈ.ਆਰ.) ਦਾ ਟੀਚਾ ਪੂਰਾ ਕਰਨ ਲਈ ਸਹਾਈ ਹੋਵੇਗਾ।

9 ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਲਈ 117 ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ:
ਜਿਨਸੀ ਸੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ (ਪੌਸਕੋ) ਐਕਟ ਅਤੇ ਬਲਾਤਕਾਰ ਕੇਸਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੀ ਦਿਸ਼ਾ ਵਿੱਚ ਕੈਬਨਿਟ ਨੇ 9 ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਅਤੇ ਇਨ੍ਹਾਂ ਵਿੱਚ 117 ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ।
ਇਹ 9 ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ, ਮੋਗਾ, ਪਟਿਆਲਾ ਤੇ ਐਸ.ਏ.ਐਸ. ਨਗਰ ਵਿਖੇ ਸਥਾਪਤ ਕੀਤੀਆਂ ਜਾਣਗੀਆਂ। 

ਇਨ੍ਹਾਂ ਅਦਾਲਤਾਂ ਲਈ ਸਿਰਜਣਾ ਕੀਤੀਆਂ 117 ਅਸਾਮੀਆਂ ਵਿੱਚ 9 ਵਧੀਕ ਜ਼ਿਲਾ ਤੇ ਸੈਸ਼ਨ ਜੱਜ ਅਤੇ ਜੱਜਮੈਂਟ ਰਾਈਟਰ (ਸੀਨੀਅਰ ਗਰੇਡ), ਰੀਡਰ ਗਰੇਡ-1, ਸਟੈਨੋਗ੍ਰਾਫਰ ਗਰੇਡ-2, ਟਰਾਂਸਲੇਟਰ, ਅਹਲਮਦ, ਕਾਪੀ ਕਲਰਕ ਤੇ ਅਸ਼ਰ ਦੀਆਂ 9-9 ਅਸਾਮੀਆਂ ਤੇ 18 ਸੇਵਾਦਾਰ ਸ਼ਾਮਲ ਹਨ। ਬਾਕੀ 27 ਅਸਾਮੀਆਂ ਵਿੱਚ ਡਿਪਟੀ ਜ਼ਿਲਾ ਅਟਾਰਨੀ, ਜੂਨੀਅਰ ਸਕੇਲ ਸਟੈਨੋਗ੍ਰਾਫਰ ਤੇ ਸੇਵਾਦਾਰ ਦੀਆਂ 9-9 ਅਸਾਮੀਆਂ ਸ਼ਾਮਲ ਹਨ।

ਟਾਪ ਹੈਡਲਾਈਨ

Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget