ਪੜਚੋਲ ਕਰੋ
Punjab News : ਪੰਜਾਬ ’ਚ ਐਮੀਨੈਂਸ ਸਕੂਲਾਂ ਦਾ ਆਗਾਜ਼ ! ਮੁੱਖ ਮੰਤਰੀ ਬੋਲੇ - ਮੇਰਾ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਸਕੂਲਾਂ ਲਈ ਕੰਮ ਕੀਤਾ ਜਾਵੇ
Punjab News : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਦੇ ਪ੍ਰੋਜੈਕਟ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਈਐਸਬੀ, ਮੁਹਾਲੀ ਵਿਖੇ 117 ਸਕੂਲਾਂ ਵਿੱਚੋਂ ਪਹਿਲੇ ਸਕੂਲ ਆਫ਼ ਐਮੀਨੈਂਸ (ਐਮੀਨੈਂਟ) ਸਕੂਲ ਦਾ ਉਦਘਾਟਨ ਕੀਤਾ

CM Bhagwant Mann
Punjab News : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਦੇ ਪ੍ਰੋਜੈਕਟ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਈਐਸਬੀ, ਮੁਹਾਲੀ ਵਿਖੇ 117 ਸਕੂਲਾਂ ਵਿੱਚੋਂ ਪਹਿਲੇ ਸਕੂਲ ਆਫ਼ ਐਮੀਨੈਂਸ (ਐਮੀਨੈਂਟ) ਸਕੂਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ।
ਇਸ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਲਈ ਇਤਿਹਾਸਕ ਦਿਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਸ਼ਵਾਸ ਦੀ ਹੈ, ਮਾਪੇ ਅਧਿਆਪਕਾਂ ਦੇ ਹੱਥ ਇਸ ਵਿਸ਼ਵਾਸ ਨਾਲ ਫੜ੍ਹਾ ਜਾਂਦੇ ਹਨ ਕਿ ਤੁਸੀਂ ਇਸ ਨੂੰ ਕੁਝ ਬਣਾ ਦਿਓ। ਉਨ੍ਹਾਂ ਕਿਹਾ ਕਿ ਐਮੀਨੈਂਸ ਸਕੂਲ ਨੂੰ ਜੇਕਰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਹੁਨਰ ਨੂੰ ਤਲਾਸ਼ਣ ਵਾਲਾ ਸਕੂਲ। ਉਨ੍ਹਾਂ ਕਿਹਾ ਕਿ ਹੁਨਰ ਕੋਈ ਅਮੀਰੀ ਗਰੀਬੀ ਨਹੀਂ ਦੇਖਦਾ। ਉਨ੍ਹਾਂ ਕਿਹਾ ਕਿ ਕਈ ਬੱਚੇ ਮੌਕੇ ਅਤੇ ਮਦਦ ਦੀ ਘਾਟ ਕਾਰਨ ਪਿੱਛੇ ਰਹਿ ਜਾਂਦੇ ਹਨ ਪਰ ਹੁਣ ਸਿੱਖਿਆ ਪ੍ਰਣਾਲੀ ਬਦਲਣ ਦੀ ਰਾਹ 'ਤੇ ਹੈ।
आज शिक्षा के क्षेत्र में पंजाब के लिए एक ऐतिहासिक दिन है… आज पंजाब के 117 में से पहले School of Eminence का उद्घाटन हो रहा है...सभी पंजाबियों को बधाई... pic.twitter.com/4Khwzs9LpC
— Bhagwant Mann (@BhagwantMann) January 21, 2023
ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਸਕੂਲਾਂ ਲਈ ਕੰਮ ਕੀਤਾ ਜਾਵੇ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਹੈ ਕਿ ਜਦੋਂ ਪੰਜਾਬ ਦੇ ਬੱਚੇ ਦੇਸ਼-ਵਿਦੇਸ਼ ਵਿਚ ਜਾਣ ਅਤੇ ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਆਪਣੀ ਡਿਗਰੀ ਕਿੱਥੋਂ ਕੀਤੀ ਹੈ ਤਾਂ ਉਹ ਮਾਣ ਮਹਿਸੂਸ ਕਰਨ ਕਿ ਉਹ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਅਤੇ ਮੰਤਰੀਆਂ ਦੇ ਬੱਚੇ ਇਕੋ ਬੈਂਚ ਉਤੇ ਬੈਠ ਕੇ ਪੜ੍ਹਨਗੇ। ਬਾਕੀ ਮਰਜ਼ੀ ਮਾਪਿਆ ਦੀ ਹੋਵੇਗੀ ਕਿ ਫੀਸਾਂ ਵਾਲੇ ਸਕੂਲਾਂ ਵਿਚ ਪੜ੍ਹਾਉਣਾ ਜਾਂ ਮੁਫਤ ਵਾਲਿਆਂ ਵਿੱਚ।
ਇਹ ਵੀ ਪੜੋ : ਪੰਜਾਬ ਵਿੱਚ NIA ਦਾ ਵਧਿਆ ਦਖ਼ਲ, ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਜਾਂਚ ਕਰੇਗੀ NIA
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਪੰਜਾਬ ਦੇ 117 ਸਕੂਲਾਂ ਦਾ ਨਾਂ ਵੀ ਆਜ਼ਾਦੀ ਘੁਲਾਟੀਆਂ ਦੇ ਨਾਂ ’ਤੇ ਰੱਖਿਆ ਜਾ ਰਿਹਾ ਹੈ। ਇਸ ਨਾਲ ਬੱਚੇ ਜਾਣ ਸਕਣਗੇ ਕਿ ਦੇਸ਼ ਭਗਤਾਂ ਵੱਲੋਂ ਸੂਬੇ ਅਤੇ ਦੇਸ਼ ਲਈ ਕਿੰਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਾਗਜ਼ਾਂ ਦੇ ਵਿੱਚ ਹੀ ਪਹਿਲੇ ਨੰਬਰ ਉਤੇ ਦਿਖਾਇਆ ਜਾਂਦਾ ਸੀ, ਜੇਕਰ ਕੋਈ ਦੇਖਣ ਆਉਂਦਾ ਤਾਂ ਜ਼ਿੰਦਾ ਲਗਾ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ 'ਤੇ ਪੰਜਾਬ ਦੀ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਵੀ ਵਿਸ਼ਵ ਪੱਧਰ 'ਤੇ ਮਾਨਤਾ ਮਿਲੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















