ਪੜਚੋਲ ਕਰੋ

Punjab News : CM ਭਗਵੰਤ ਮਾਨ ਨੇ ਸ਼ੁਰੂ ਕੀਤਾ 'ਸਕੂਲ ਆਫ ਐਮੀਨੈਂਸ' ਪ੍ਰਾਜੈਕਟ, ਰੱਖਿਆ 200 ਕਰੋੜ ਦਾ ਬਜਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਸਕੂਲ ਆਫ਼ ਐਮੀਨੈਂਸ' ਪ੍ਰੋਜੈਕਟ ਤਹਿਤ 23 ਜ਼ਿਲ੍ਹਿਆਂ ਦੇ 117 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

School of Eminence Starts in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  (Bhagwant Mann) ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਪਹਿਲੇ ਪ੍ਰਾਜੈਕਟ 'ਸਕੂਲ ਆਫ਼ ਐਮੀਨੈਂਸ' ਦੀ ਸ਼ੁਰੂਆਤ ਕਰਦਿਆਂ ਕਿਹਾ, ਇਹ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ 'ਇਨਕਲਾਬੀ' ਕਦਮ ਹੈ। ‘ਸਕੂਲ ਆਫ਼ ਐਮੀਨੈਂਸ’ ਪ੍ਰਾਜੈਕਟ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਅਕਾਦਮਿਕ, ਮਨੁੱਖੀ ਸਰੋਤ ਪ੍ਰਬੰਧਨ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਭਾਈਚਾਰਕ ਸ਼ਮੂਲੀਅਤ ਇਸ ਦੇ ਪੰਜ ਥੰਮ ਹਨ।
117 ਸਰਕਾਰੀ ਸਕੂਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ 

'ਸਕੂਲ ਆਫ਼ ਐਮੀਨੈਂਸ' ਪ੍ਰੋਜੈਕਟ ਤਹਿਤ 23 ਜ਼ਿਲ੍ਹਿਆਂ ਦੇ 117 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਕਰੀਅਰ ਨਾਲ ਸਬੰਧਤ ਕਾਉਂਸਲਿੰਗ ਤੋਂ ਇਲਾਵਾ, ਅਧਿਆਪਨ ਦੇ ਨਵੀਨਤਾਕਾਰੀ ਤਰੀਕਿਆਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਪੇਸ਼ੇਵਰ ਪ੍ਰੀਖਿਆਵਾਂ ਲਈ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਜਾਵੇਗਾ।

'ਦਿੱਲੀ ਦਾ ਸਿੱਖਿਆ ਮਾਡਲ ਪੰਜਾਬ 'ਚ ਹੋਵੇਗਾ ਲਾਗੂ'

ਸੀਐਮ ਮਾਨ ਨੇ ਕਿਹਾ, ਇਹ ਸਕੂਲ ਆਜ਼ਾਦੀ ਘੁਲਾਟੀਆਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਸਥਾਪਿਤ ਕੀਤੇ ਜਾ ਰਹੇ ਹਨ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਲਈ ਤਿਆਰ ਕਰਨਗੇ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਰੋਲ ਮਾਡਲ ਬਣਾਉਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਿੱਖਿਆ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ, "ਅਜਿਹੇ ਸਕੂਲਾਂ ਨੇ ਪਹਿਲਾਂ ਹੀ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਹੁਣ ਪੰਜਾਬ ਦੀ ਵਾਰੀ ਹੈ, ਜਿੱਥੇ ਇਸ ਮਾਡਲ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾਵੇਗਾ।"

ਸੀਐਮ ਮਾਨ ਨੇ ਅਧਿਆਪਕਾਂ ਨੂੰ ਦੱਸਿਆ ਰਾਸ਼ਟਰ ਨਿਰਮਾਤਾ 

ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। 36 ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦੇ ਆਪਣੀ ਸਰਕਾਰ ਦੇ ਫੈਸਲੇ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਦੁਨੀਆ ਭਰ ਦੇ ਵਧੀਆ ਅਭਿਆਸ ਸਿੱਖਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਖੇਤਰ ਨੂੰ ਅਣਗੌਲਿਆ ਕੀਤਾ ਅਤੇ ਕਈ ਵਿਦਿਆਰਥੀ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡਣ ਲਈ ਮਜਬੂਰ ਹੋ ਗਏ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Advertisement
ABP Premium

ਵੀਡੀਓਜ਼

Akali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp SanjhaDhallewal ਨੂੰ ਲੈਕੇ Sukhpal Khaira ਨੇ CM Bhagwant Mann ਦੀ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇਸਲਮਾਨ ਖਾਨ ਨੂੰ ਮੁੜ ਖ਼ਤਰਾ ? , ਵੇਖੋ ਕੀ ਹੋ ਰਿਹਾ ਸਲਮਾਨ ਖਾਨ ਦੇ ਘਰਬਾਦਲ ਧੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ! Amritpal Singh ਦੇ ਪਿਤਾ ਦੇ ਵੱਡੇ ਇਲਜ਼ਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
Embed widget