(Source: ECI/ABP News)
Punjab News: CM ਮਾਨ ਦੀ ਪਹਿਲੀ ਪਤਨੀ ਦੀ ਧਮਕੀ ! ਸ਼ਰਾਬੀ ਦੀ ਫੋਟੋ ਪਾ ਦੇਣੀ ਫਿਰ ਚੰਗਾ ਰਹੂ ਆਪਣੀ ਇੱਜ਼ਤ...
ਮਾਨ ਦੀ ਸਾਬਕਾ ਪਤਨੀ ਨੇ ਕਿਹਾ ਕਿ ਡਰ ਡੁਰ ਤੋੜ ਕੇ ਸਮੁੰਦਰ ਚ ਸੁੱਟ ਚੁੱਕੀ ਮੈ ਡਰ ਨਹੀਂ ਲਿਹਾਜ਼ ਸੀ ਬਸ ਜਿਹਨੇ ਬਿਨਾ ਮਤਲਬ ਦੀ ਬਕਵਾਸ ਕੀਤੀ ਇੱਕ ਫੋਟੋ ਫੇਸਬੁੱਕ ਤੇ ਪਾ ਦਿਆ ਕਰਨੀ ਮੈ ਸ਼ਰਾਬੀ ਦੀ ਚੰਗਾ ਰਹੂ ਆਪਣੀ ਇੱਜਤ ਢਕੀ ਰੱਖੇ
![Punjab News: CM ਮਾਨ ਦੀ ਪਹਿਲੀ ਪਤਨੀ ਦੀ ਧਮਕੀ ! ਸ਼ਰਾਬੀ ਦੀ ਫੋਟੋ ਪਾ ਦੇਣੀ ਫਿਰ ਚੰਗਾ ਰਹੂ ਆਪਣੀ ਇੱਜ਼ਤ... Punjab CM Bhagwant Manns ex wife Preet Grewal threatens to start posting naked drunk videos of Maan Punjab News: CM ਮਾਨ ਦੀ ਪਹਿਲੀ ਪਤਨੀ ਦੀ ਧਮਕੀ ! ਸ਼ਰਾਬੀ ਦੀ ਫੋਟੋ ਪਾ ਦੇਣੀ ਫਿਰ ਚੰਗਾ ਰਹੂ ਆਪਣੀ ਇੱਜ਼ਤ...](https://feeds.abplive.com/onecms/images/uploaded-images/2023/11/24/5b207de3622eb7c61d3dcae63e59d5a31700832541431490_original.jpg?impolicy=abp_cdn&imwidth=1200&height=675)
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਆਪਣੇ ਪਰਿਵਾਰ ਦੇ ਇਲਜ਼ਾਮਾਂ ਵਿੱਚ ਬੁਰੀ ਤਰ੍ਹਾਂ ਨਾਲ ਉਲਝ ਗਏ ਹਨ। ਬੀਤੇ ਦਿਨ ਮਾਨ ਦੀ ਧੀ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਸਾਬਕਾ ਪਤਨੀ ਵੱਲੋਂ ਸ਼ਰੇਆਮ ਧਮਕੀ ਦਿੱਤੀ ਗਈ ਹੈ।
ਮੁੱਖ ਮੰਤਰੀ ਮਾਨ ਦੀ ਪਹਿਲੀ ਪਤਨੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ, ਡਰ ਡੁਰ ਤੋੜ ਕੇ ਸਮੁੰਦਰ ਚ ਸੁੱਟ ਚੁੱਕੀ ਮੈ ਡਰ ਨਹੀਂ ਲਿਹਾਜ਼ ਸੀ ਬਸ ਜਿਹਨੇ ਬਿਨਾ ਮਤਲਬ ਦੀ ਬਕਵਾਸ ਕੀਤੀ ਇੱਕ ਫੋਟੋ ਫੇਸਬੁੱਕ ਤੇ ਪਾ ਦਿਆ ਕਰਨੀ ਮੈ ਸ਼ਰਾਬੀ ਦੀ ਚੰਗਾ ਰਹੂ ਆਪਣੀ ਇੱਜਤ ਢਕੀ ਰੱਖੇ ਨਾਲੇ ਓਹਦੇ ਚਮਚੇ ਕੜਛੀਆ ਮੈਨੂੰ ਆਪ ਏ unfriend ਕਰ ਜੋ ਥੋਡੇ ਤੋਂ ਦੇਖ ਨੀ ਹੋਣਾ stay tuned……
ਪਹਿਲਾਂ ਧੀ ਸੀਰਤ ਨੇ ਲਾਏ ਸੀ ਇਲਜ਼ਾਮ
ਦੱਸ ਦਈਏ ਕਿ ਬੀਤੇ ਦਿਨ ਭਗਵੰਤ ਮਾਨ ਦੀ ਧੀ ਸੀਰਤ ਨੇ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ’ਚ ਸੀਰਤ ਕੌਰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਤੁਸੀਂ ਸਾਡੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ ਅਤੇ ਆਪਣੇ ਇੱਕ ਹੋਰ ਬੱਚੇ ਨਾਲ ਕਿਵੇਂ ਇਨਸਾਫ ਕਰੋਗੇ। ਸੀਰਤ ਕੌਰ ਵੀਡੀਓ ’ਚ ਆਖ ਰਹੀ ਹੈ ਕਿ ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਂ ਬਣਨ ਵਾਲੇ ਹਨ।ਸੀਰਤ ਨੇ ਕਿਹਾ ਸੀ ਕਿ ਮੇਰੇ ਪਿਤਾ ਸ਼ੁਰੂ ਤੋਂ ਹੀ ਡਰਾਮੇਬਾਜ਼ੀ ਕਰਦੇ ਰਹੇ ਹਨ। ਸਾਡੇ ਨਾਲ ਝੂਠ ਬੋਲਦੇ ਰਹੇ ਹਨ। ਸੀਐੱਮ ਭਗਵੰਤ ਮਾਨ ਦੇ ਨਾਲ ਉਨ੍ਹਾਂ ਦਾ ਨਾਂ ਨਾ ਜੋੜਿਆ ਜਾਵੇ। ਜਿਸ ਤਰ੍ਹਾਂ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਦੇ ਨਾਲ ਕੀਤਾ ਹੈ ਉਸੇ ਤਰ੍ਹਾਂ ਹੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਵੀ ਕਰ ਰਹੇ ਹਨ।
ਸੀਰਤ ਕੌਰ ਨੇ ਕਿਹਾ ਉਨ੍ਹਾਂ ਦੀ ਮਾਂ ਦੇ ਨਾਲ ਤਲਾਕ ਦੀ ਇੱਕ ਵੱਖ ਕਹਾਣੀ ਹੈ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਨੂੰ ਭਾਵਨਾਤਮਕ ਤੌਰ ’ਤੇ ਮੂਰਖ ਬਣਾਇਆ ਹੁਣ ਅਜਿਹਾ ਹੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਹਨ। ਅੱਜ ਵੀ ਉਹ ਸ਼ਰਾਬ ਪੀ ਕੇ ਵਿਧਾਨਸਭਾ ਤੇ ਗੁਰਦੁਆਰਾ ਸਾਹਿਬ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)