ਹਾਲੇ ਦੋ ਹਫ਼ਤੇ ਹੋਰ ਝੱਲਣਾ ਪਵੇਗਾ ਹੜ੍ਹਾਂ ਦਾ 'ਸੰਤਾਪ', ਕੈਪਟਨ ਨੇ ਮੰਗੀ ਲੋਕਾਂ ਤੋਂ ਮਦਦ
ਲੰਮਾਂ ਸਮਾਂ ਰਾਹਤ ਕਾਰਜ ਚੱਲਣ ਦੀ ਸੂਰਤ ਵਿੱਚ ਸੂਬੇ ਦੀ ਪਤਲੀ ਆਰਥਿਕ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਦੇਣ ਦੀ ਅਪੀਲ ਕੀਤੀ ਹੈ।
ਸਤਲੁਜ ਤੋਂ ਆਏ ਹੜ੍ਹ ਦੇ ਪਾਣੀ ਨੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਇਲਾਕੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਨ। ਤਿੰਨ-ਤਿੰਨ ਮੰਜ਼ਿਲ ਦੀਆਂ ਕੋਠੀਆਂ, ਸਕੂਲ ਅਤੇ ਘਰ ਸਭ ਪਾਣੀ ਵਿੱਚ ਡੁੱਬ ਗਏ ਹਨ। 'ਏਬੀਪੀ ਸਾਂਝਾ' ਦੀ ਟੀਮ ਸਤਲੁਜ ਦਰਿਆ ਵਿੱਚ ਡੁੱਬੇ ਉਨਾਂ ਪਿੰਡਾਂ ਤਕ ਗਈ ਜਿੱਥੇ ਪ੍ਰਸ਼ਾਸਨ ਵੀ ਨਹੀਂ ਪਹੁੰਚ ਸਕਿਆ। ਇੱਥੇ ਹਾਲਾਤ ਹੈਰਾਨ ਕਰ ਦੇਣ ਵਾਲੇ ਹਨ।Appeal to everyone to join the State Government in assisting flood-affected people in Punjab. Please contribute generously to Punjab CM Relief Fund and send your contributions to : Account no: 001934001000589 Bank: Punjab State Cooperative Bank IFSC: UTIB0PSCB01 pic.twitter.com/b9tunYjqHM
— Capt.Amarinder Singh (@capt_amarinder) August 24, 2019
ਪਿੰਡ ਜਾਣੀਆ ਨੇੜਿਓਂ ਲੰਘਦੇ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਮੰਜ਼ਰ ਹੈਰਾਨ ਕਰਨ ਵਾਲਾ ਹੈ। ਇਸ ਇਲਾਕੇ ਵਿੱਚ 500 ਫੁੱਟ ਦਾ ਸਭ ਤੋਂ ਵੱਡਾ ਪਾੜ ਹੈ। ਇੱਥੇ ਕੰਮ ਕਰ ਰਹੇ ਫ਼ੌਜ ਦੇ ਮੇਜਰ ਐਮਪੀ ਸਿੰਘ ਮੁਤਾਬਕ ਇਸ ਪਾੜ ਨੂੰ ਭਰਨ ਲਈ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ।Happy to share that work initiated by DC Jalandhar with Drainage Department on plugging of 350 feet wide breach in Meowal village near Phillaur will be completed today. We are systematically working in full earnest to plug all the breaches. pic.twitter.com/13Vv9P6RQr
— Capt.Amarinder Singh (@capt_amarinder) August 24, 2019
ਬੰਨ ਟੁੱਟਣ ਨਾਲ ਜਾਣੀਆਂ ਪਿੰਡ ਹੀ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠਾਂ ਆਇਆ। ਇੱਥੋਂ ਦੇ ਸਰਪੰਚ ਗੁਰਮੇਲ ਸਿੰਘ ਇਸ ਲਈ ਪ੍ਰਸ਼ਾਸਨ ਨੂੰ ਵੀ ਦੋਸ਼ ਦਿੰਦੇ ਹਨ। ਉਨ੍ਹਾਂ ਮੁਤਾਬਕ ਇਸ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀ ਉਡੀਕ ਕਰ ਰਹੇ ਹਨ। ਬਹੁਤੇ ਥਾਵਾਂ 'ਤੇ ਪ੍ਰਸ਼ਾਸਨ ਦੀ ਰਾਹਤ ਨਹੀਂ ਪਹੁੰਚ ਰਹੀ ਅਤੇ ਲੋਕ ਮਦਦ ਲਈ ਲਗਾਤਾਰ ਤਰਸ ਰਹੇ ਹਨ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿੱਚ ਹੜ੍ਹਾਂ ਕਾਰਨ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ ਲਈ 1,000 ਕਰੋੜ ਦੀ ਫੌਰੀ ਮਦਦ ਦੇਣ ਲਈ ਚਿੱਠੀ ਵੀ ਲਿਖੀ ਹੈ, ਪਰ ਹਾਲੇ ਤਕ ਕੇਂਦਰ ਨੇ ਕੋਈ ਬਾਂਹ ਨਹੀਂ ਫੜਾਈ। ਹੁਣ ਕੈਪਟਨ ਨੇ ਕੇਂਦਰ 'ਤੇ ਬੇਰੁਖ਼ੀ ਦਾ ਦੋਸ਼ ਲਾਉਂਦਿਆਂ ਪੰਜਾਬੀਆਂ ਨੂੰ ਹੀ ਮਦਦ ਲਈ ਅਪੀਲ ਕੀਤੀ ਹੈ।.@adgpi has initiated the challenging task of plugging the biggest breach of around 500 ft in Jania Chahal Village in Jalandhar. Closely monitoring the progress. pic.twitter.com/96iSPRtF6y
— Capt.Amarinder Singh (@capt_amarinder) August 24, 2019
Surprised on the exclusion of Punjab from the list of States to be visited by the Inter-Ministerial Central Team to assess losses in flood-affected areas in different States. Request HM @AmitShah ji to direct the Central Team to visit Punjab to assess the huge losses. pic.twitter.com/ziavbK8rAz
— Capt.Amarinder Singh (@capt_amarinder) August 24, 2019