ਮੁੱਖ ਮੰਤਰੀ ਚੰਨੀ ਵੱਲੋਂ ਰਾਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਦ ਗੀਤਾ 'ਤੇ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ
ਸੀਐਮ ਚਰਨਜੀਤ ਸਿੰਘ ਚੰਨੀ ਨੇ ਖੋਜ ਕੇਂਦਰ ਤੋਂ ਇਲਾਵਾ ਭਾਈ ਜੈਤਾ ਜੀ, ਮਹਾਰਾਜਾ ਅਗਰਸੇਨ, ਭਗਵਾਨ ਪਰਸ਼ੂਰਾਮ ਅਤੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਚੇਅਰਾਂ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ
ਪੰਜਾਬ ਦੀ ਰਾਜਨੀਤੀ 'ਚ ਧਰਮ ਵੱਡੀ ਭੂਮਿਕਾ ਨਿਭਾਉਂਦੀ ਹੈ। ਹਾਲੇ ਤਕ ਸਿੱਖਾਂ ਦੀ ਲਾਮਬੰਦੀ 'ਤੇ ਸੂਬੇ ਦੇ ਰਾਜਨੀਤੀ ਦੀ ਦਿਸ਼ਾ ਤੈਅ ਕਰਦੀ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਕ ਰੂਪ ਨਾਲ ਕਮਜ਼ੋਰ ਹੋਣ 'ਤੇ ਹਿੰਦੂ ਵੋਟ ਬੈਂਕ 'ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਨੇ ਹਿੰਦੂਆਂ ਨੂੰ ਆਪਣੇ ਪੱਖ 'ਚ ਕਰਨ ਲਈ ਇਕ ਚਾਲ ਚਲੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਰਾਮਾਇਣ, ਮਹਾਭਾਰਤ ਤੇ ਸ੍ਰੀਮਦ ਭਗਵਦ ਗੀਤਾ ਦੇ ਤਿੰਨ ਮਹਾਂਕਾਵਿ 'ਤੇ ਇਕ ਵਿਸ਼ੇਸ਼ ਸੋਧ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਸੀਐਮ ਚੰਨੀ ਦੇ ਦਫਤਰ 'ਚੋਂ ਇਹ ਸੂਚਨਾ ਮਿਲੀ ਹੈ।
ਪੰਜਾਬ ਦੀ ਰਾਜਨੀਤੀ 'ਚ ਆਗੂਆਂ, ਪਾਰਟੀਆਂ ਤੇ ਜਾਤੀਗਤ ਸਮੀਕਰਨਾਂ ਨਾਲ-ਨਾਲ ਡੇਰੇ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਪੰਜਾਬ 'ਚ ਰਾਜਨੀਤਕ ਦਲ ਤੇ ਡੇਰੇ ਇਕ ਦੂਜੇ ਦੀ ਜ਼ਰੂਰਤ ਹਨ। ਡੇਰਿਆਂ ਦੇ ਮੁਖੀ ਰਾਜਨੀਤਕ ਪਾਰਟੀਆਂ ਦਾ ਇਸਤੇਮਾਲ ਭਗਤਾਂ ਦੀ ਗਿਣਤੀ ਵਧਾਉਣ ਲਈ ਕਰਦੇ ਹਨ ਰਾਜਨੀਤਕ ਦਲ ਇਨ੍ਹਾਂ ਡੇਰਿਆਂ ਦੀਆਂ ਬਰੂਹਾਂ 'ਤੇ ਇਸ ਲਈ ਜਾਂਦੇ ਹਨ ਤਾਂ ਜੋ ਲੱਖਾਂ ਭਗਤਾਂ ਦੀਆਂ ਵੋਟਾਂ ਮਿਲ ਸਕਣ।
Punjab CM Charanjit Singh Channi has announced to set up an exclusive research centre on three epics of Ramayana, Mahabharat & Srimad Bhagvad Geeta, his office says pic.twitter.com/WBL4yU0JU7
25 ਸਾਲਾਂ ਬਾਅਦ Retirement ਲਈ ਕਰਨਾ ਹੈ 10 ਕਰੋੜ ਰੁਪਏ ਦਾ ਇੰਤਜ਼ਾਮ? ਜਾਣੋ ਕਿਵੇਂ ਪੂਰੇ ਹੋਵੇਗਾ ਟਾਰਗੇਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904