Sidhu Tweet: ਸੀਐਮ ਚੰਨੀ ਨੂੰ ਬੇਟੇ ਦੇ ਵਿਆਹ ਦੀਆਂ ਵਧਾਈਆਂ ਦੇਣ ਨਹੀਂ ਪਹੁੰਚੇ ਨਵਜੋਤ ਸਿੱਧੂ, ਟਵੀਟ ਕਰ ਆਪਣੀ ਹੀ ਸਰਕਾਰ ਨੂੰ ਦਿੱਤੀ ਸਲਾਹ
ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਐਤਵਾਰ ਨੂੰ ਮੁਹਾਲੀ ਦੇ ਗੁਰਦੁਆਰਾ ਸਾਹਿਬ 'ਚ ਸਾਦੇ ਢੰਗ ਨਾਲ ਹੋਇਆ। ਚੰਨੀ ਦੇ ਬੇਟੇ ਨੇ ਸਿੱਖ ਰੀਤੀ-ਰਿਵਾਜਾਂ ਮੁਤਾਬਕ ਗੁਰਦੁਆਰਾ ਸੱਚਾ ਧੰਨ ਵਿੱਚ ‘ਅਨੰਦ ਕਾਰਜ’ ਕਰਵਾਏ।
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦੇ ਇੱਕ ਦਿਨ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਵਜੋਤ ਸਿੱਧੂ ਨੇ ਜੰਮੂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਇਸ ਦੌਰਾਨ ਸਿੱਧੂ ਨਾਲ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਵਿਧਾਇਕ ਡਾ. ਰਾਜਕੁਮਾਰ ਛੱਬੇਵਾਲ ਵੀ ਸੀ।
ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਸੀ। ਹਾਲਾਂਕਿ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਜੰਮੂ 'ਚ ਸੀ। ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰ ਕਿਹਾ, 'ਨਵਰਾਤਰਿਆਂ ਦੌਰਾਨ, ਮਾਂ ਦੇ ਦਰਸ਼ਨ ਊਰਜਾ ਪੈਦਾ ਕਰਦੇ ਹਨ...ਰੂਹ ਦੀ ਸਾਰੀ ਮੈਲ ਧੋ ਦਿੰਦੇ ਹਨ! ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਵਿੱਚ ਆ ਕੇ ਧਨ ਹੋ ਗਿਆ।"
Darshan of the primordial mother during Navratras is synergising ... Washes away all the dirt from the soul !! Blessed to be at the lotus feet of Mata Vaishno Devi#JaiMataDevi pic.twitter.com/MP5VcDzy9F
— Navjot Singh Sidhu (@sherryontopp) October 10, 2021
ਚੰਨੀ ਸੋਮਵਾਰ ਨੂੰ ਆਪਣੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਕਰ ਰਹੇ ਹਨ। ਵਿਆਹ 'ਚ ਤਾਂ ਸਿੱਧੂ ਨਜ਼ਰ ਨਹੀਂ ਆਏ ਹਾਲਾਂਕਿ ਹੁਣ ਇਹ ਸਪਸ਼ਟ ਨਹੀਂ ਕਿ ਸਿੱਧੂ ਇਸ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ, ਕਿਉਂਕਿ ਸੂਬੇ ਦੇ ਐਡਵੋਕੇਟ ਜਨਰਲ ਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਸੀਐਮ ਚੰਨੀ ਤੇ ਸਿੱਧੂ ਦੇ ਵਿੱਚ ਤਣਾਅ ਦੀਆਂ ਖਬਰਾਂ ਹਨ।
ਆਪਣੀ ਵੈਸ਼ਨੋ ਦੇਵੀ ਯਾਤਰਾ ਬਾਰੇ ਟਵੀਟ ਕਰਨ ਤੋਂ ਪਹਿਲਾਂ, ਸਿੱਧੂ ਨੇ ਇੱਕ ਟਵੀਟ ਰਾਹੀਂ ਆਪਣੀ ਸਰਕਾਰ ਨੂੰ ਸਲਾਹ ਦਿੱਤੀ। ਉਨ੍ਹਾਂ ਨੇ ਲਿਖਿਆ, "ਪੰਜਾਬ ਨੂੰ ਬਿਜਲੀ ਸੰਕਟ ਖ਼ਤਮ ਕਰਨ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ ਨਾ ਕਿ ਪਛਤਾਵੇ ਤੇ ਮੁਰੰਮਤ 'ਤੇ...ਪ੍ਰਾਈਵੇਟ ਥਰਮਲ ਪਲਾਂਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਨ੍ਹਾਂ ਪਲਾਂਟਾਂ ਵਿੱਚ 30 ਦਿਨਾਂ ਲਈ ਕੋਲਾ ਭੰਡਾਰ ਨਹੀਂ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਗਰਿੱਡ ਨਾਲ ਜੁੜੇ ਸੂਰਜੀ ਊਰਜਾ ਪਲਾਂਟਾਂ, ਛੱਤ 'ਤੇ ਲੱਗੇ ਸੋਲਰ ਪਲਾਂਟਾਂ 'ਤੇ ਹਮਲਾਵਰ ਢੰਗ ਨਾਲ ਕੰਮ ਕਰਨਾ ਹੈ।"
Punjab must prevent & prepare, rather than repent & repair… Private Thermal Plants floating guidelines, punishing Domestic Consumers by not keeping Coal Stock for 30 Days should be penalised. It is time to aggressively work on Solar PPAs, & roof-top solar connected to the Grid !
— Navjot Singh Sidhu (@sherryontopp) October 10, 2021
ਇਸ ਟਵੀਟ ਰਾਹੀਂ ਨਵਜੋਤ ਸਿੱਧੂ ਆਪਣੀ ਸਰਕਾਰ ਦਾ ਧਿਆਨ ਪੰਜਾਬ ਵਿੱਚ ਚੱਲ ਰਹੇ ਕੋਲੇ ਸੰਕਟ ਵੱਲ ਖਿੱਚ ਰਹੇ ਸੀ। ਹਾਲਾਂਕਿ, ਸਿੱਧੂ ਨੇ ਅਜੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਨਾ ਹੀ ਪਾਰਟੀ ਹਾਈਕਮਾਨ ਨੇ ਇਸ ਬਾਰੇ ਕੁਝ ਕਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਸੀਐਮ ਦੇ ਬੇਟੇ ਦੇ ਵਿਆਹ 'ਚ ਰਾਜਪਾਲ ਬਨਵਾਰੀਲਾਲ ਪੁਰੋਹਿਤ, ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ, ਮੰਤਰੀ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰ, ਪ੍ਰਗਟ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਮੀਤ ਸੋਢੀ, ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਾਮਲ ਹੋਏ। ਇਸ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਸ਼ਰਿਕ ਹੋਏ ਤੇ ਉਨ੍ਹਾਂ ਨੇ ਚੰਨੀ ਦੀ ਸਾਦੇ ਵਿਆਹ ਸਮਾਰੋਹ ਦੇ ਆਯੋਜਨ ਲਈ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: