(Source: ECI/ABP News)
ਪੰਜਾਬ 'ਚ ਕੋਰੋਨਾ ਪਾਬੰਦੀਆਂ ਦੀ ਮਿਆਦ ਵਧੀ
ਪੰਜਾਬ ਸਰਕਾਰ ਨੇ ਕੁੱਝ ਢਿੱਲ ਦੇ ਨਾਲ ਕੋਰੋਨਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾ ਹੈ।ਨਵੇਂ ਆਦੇਸ਼ਾਂ ਮੁਤਾਬਿਕ ਦੁਕਾਨਾਂ 6ਵਜੇ ਤੱਕ ਖੁੱਲ੍ਹ ਸਕਣਗੀਆਂ ਅਤੇ ਪ੍ਰਾਈਵੇਟ ਹਸਪਤਾਲ 50 ਫੀਸਦ ਸਮਰਥਾ ਨਾਲ ਕੰਮ ਕਰ ਸਕਣਗੇ।

ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾਹੈ। ਹਾਲਾਂਕਿ ਇਸ ਵਾਰ ਸਰਕਾਰ ਨੇ ਲੋਕਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਹੁਣ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ੍ਹਣ ਦਿੱਤੀਆਂ ਜਾਣਗੀਆਂ ਅਤੇ 50 ਪ੍ਰਤੀਸ਼ਤ ਸਮਰੱਥਾ ਨਾਲ ਨਿੱਜੀ ਦਫ਼ਤਰ ਵੀ ਖੋਲ੍ਹੇ ਜਾ ਸਕਦੇ ਹਨ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਵੀਕਡੇਜ਼ ਵਿੱਚ ਨਾਇਟ ਕਰਫਿਊ ਪਹਿਲਾਂ ਵਾਂਗ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਨਿਯਮਤ ਕਰਫਿਊ ਐਤਵਾਰ ਨੂੰ ਵੀ ਜਾਰੀ ਰਹੇਗਾ।
ਕੇਸਾਂ ਦੀ ਪੌਜ਼ੇਟਿਵਿਟੀ ਰੇਟ ਘਟ ਕੇ 3.2% ਰਹਿ ਗਈ ਹੈ ਅਤੇ ਸਰਗਰਮ ਮਾਮਲੇ ਵੀ ਹੇਠਾਂ ਆਉਣ ਮਗਰੋਂ ਮੁੱਖ ਮੰਤਰੀ ਨੇ ਵਿਆਹ ਅਤੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ 20 ਲੋਕਾਂ ਦਾ ਇਕੱਠ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।ਇਸ ਦੇ ਨਾਲ ਹੀ ਜਿਮ ਅਤੇ ਰੈਸਟੋਰੈਂਟ 50 ਫੀਸਦ ਸਮਰਥਾ ਨਾਲ 1 ਹਫ਼ਤੇ ਮਗਰੋਂ ਖੁਲ੍ਹੱ ਜਾਣਗੇ।
ਐਤਵਾਰ ਨੂੰ ਕੋਰੋਨਾ ਦੇ ਕਿੰਨੇ ਕੇਸ ਆਏ?
ਪੰਜਾਬ ਵਿਚ, ਐਤਵਾਰ ਨੂੰ 24 ਘੰਟਿਆਂ ਦੌਰਾਨ ਕੋਰੋਨਾ ਦੀ ਲਾਗ ਕਾਰਨ 65 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ, ਮਰਨ ਵਾਲਿਆਂ ਦੀ ਸੰਖਿਆ 15,076 ਹੋ ਗਈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 5,79,560 ਹੋ ਗਈ ਹੈ, ਜਦੋਂ ਕਿ ਲਾਗ ਦੇ 1,593 ਨਵੇਂ ਕੇਸ ਸਾਹਮਣੇ ਆਏ ਹਨ।
ਪੰਜਾਬ ਦੇ ਹੈਲਥ ਬੁਲੇਟਿਨ ਅਨੁਸਾਰ ਸ਼ਨੀਵਾਰ ਨੂੰ ਰਾਜ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 24,454 ਸੀ ਜੋ ਐਤਵਾਰ ਨੂੰ ਵਧ ਕੇ 22,160 ਹੋ ਗਈ ਹੈ। 3,790 ਹੋਰ ਲੋਕਾਂ ਦੇ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ, ਠੀਕ ਕੀਤੇ ਗਏ ਲੋਕਾਂ ਦੀ ਕੁੱਲ ਸੰਖਿਆ 5,42,324 ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
