I.N.D.I.A ਚੋਂ ਆਪ ਹੋਈ ਬਾਹਰ ? 'NOTA ਤੋਂ ਵੀ ਘੱਟ ਵੋਟਾਂ ਲੈਣ ਵਾਲੀ ਪਾਰਟੀ ਨਾਲ ਕਿਹੜਾ ਸਮਝੌਤਾ'
Punjab News: ਪਰਗਟ ਸਿੰਘ ਨੇ ਕਿਹਾ ਕਿ ਨੋਟਾ ਤੋਂ ਵੀ ਥੱਲੇ ਰਹਿਣ ਵਾਲੀ ਪਾਰਟੀ ਨਾਲ ਕਿਹੜਾ ਸਮਝੌਤਾ, ਅਸੀਂ ਹਰੀਸ਼ ਚੌਧਰੀ ਨੂੰ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਚਾਹੀਦਾ।
Punjab News: ਵਿਰੋਧੀ ਦਲਾਂ ਦੇ ਇੰਡੀਆ ਗੱਠਜੋੜ ਵਿੱਚ ਲੱਗ ਰਿਹਾ ਹੈ ਜਿਵੇਂ ਸਭ ਕੁਝ ਠੀਕ ਨਹੀਂ ਹੈ। ਪਹਿਲਾਂ ਤੋਂ ਹੀ ਪੰਜਾਬ ਵਿੱਚ ਵਿਵਾਦ ਦਾ ਸਾਹਮਣਾ ਕਰ ਰਿਹਾ ਇਹ ਗੱਠਜੋੜ ਹੁਣ ਟੁੱਟਣ ਦੇ ਕਿਨਾਰੇ ਆ ਗਿਆ ਹੈ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਦੇ ਹੱਕ ਵਿੱਚ ਨਹੀਂ ਹੈ। ਕਾਂਗਰਸ ਪੰਜਾਬ ਦੀਆਂ 13 ਸੀਟਾਂ ਉੱਤੇ ਆਪਣੇ ਦਮ ਉੱਤੇ ਚੋਣਾਂ ਲੜਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਚਾਹੀਦਾ। ਪਰਗਟ ਸਿੰਘ ਨੇ ਕਿਹਾ ਕਿ ਨੋਟਾ ਤੋਂ ਵੀ ਥੱਲੇ ਰਹਿਣ ਵਾਲੀ ਪਾਰਟੀ ਨਾਲ ਕਿਹੜਾ ਸਮਝੌਤਾ, ਅਸੀਂ ਹਰੀਸ਼ ਚੌਧਰੀ ਨੂੰ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਚਾਹੀਦਾ।
ਜ਼ਿਕਰ ਕਰ ਦਈਏ ਕਿ ਇੰਡੀਆ ਗਠਜੋੜ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਪਹਿਲਾਂ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾ ਇਸ ਦੇ ਖ਼ਿਲਾਫ਼ ਸਨ। ਹਾਲਾਂਕਿ ਆਪ ਦੇ ਲੀਡਰਾਂ ਵੱਲੋਂ ਇਸ ਦਾ ਸਮਰਥਨ ਤਾਂ ਕੀਤਾ ਜਾਂਦਾ ਸੀ ਪਰ ਨਾਲ ਹੀ ਉਹ ਇਹ ਕਹਿ ਦਿੰਦੇ ਸੀ ਆਪ ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਜਿੱਤ ਦਰਜ ਕਰੇਗੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਕਾਂਗਰਸ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਜਿੱਤ ਦਰਜ ਕਰਕੇ 2024 ਦੀਆਂ ਚੋਣਾਂ ਆਪਣੇ ਦਮ ਉੱਤੇ ਲੜੇਗੀ ਪਰ ਹੁਣ ਸਥਿਤੀ ਕੁਝ ਬਦਲੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹੱਥ ਵੀ ਇਨ੍ਹਾਂ ਚੋਣਾਂ ਵਿੱਚ ਕੁਝ ਨਹੀਂ ਲੱਗਿਆ ਹੈ। ਆਪ ਦਾ ਕਿਸੇ ਵੀ ਸੂਬੇ ਵਿੱਚ ਖਾਤਾ ਨਹੀਂ ਖੁੱਲ੍ਹਿਆ ਨਹੀਂ ਹੈ।
ਕੇਜਰੀਵਾਲ ਨੇ ਕੀ ਕਿਹਾ ਸੀ
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਆਪ ਇੰਡੀਆ ਗੱਠਜੋੜ ਨਾਲ ਜੁੜੀ ਰਹੇਗੀ,ਅਸੀਂ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਂਵਾਗੇ। ਹਾਲਾਂਕਿ ਗੁਰਦਾਸਪੁਰ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਸੀ ਆਪ ਪੰਜਾਬ ਦੀਆਂ 13 ਸੀਟਾਂ ਉੱਤੇ ਚੋਣ ਲੜਕੇ ਜਿੱਤ ਦਰਜ ਕਰੇਗੀ।