(Source: ECI/ABP News)
Punjab Corona Restrictions: ਪੰਜਾਬ 'ਚ 10 ਅਪ੍ਰੈਲ ਤੱਕ ਵਧੀ ਸਖ਼ਤੀ, 11 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਜਾਰੀ
Punjab Corona Restrictions Extended: ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੀ ਮਿਆਦ 10 ਅਪ੍ਰੈਲ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਖ਼ਤੀ 31 ਮਾਰਚ ਤੱਕ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਪਾਬੰਦੀਆਂ ਦੀ ਮਿਆਦ ਵਧਾ ਦਿੱਤੀ ਹੈ।
![Punjab Corona Restrictions: ਪੰਜਾਬ 'ਚ 10 ਅਪ੍ਰੈਲ ਤੱਕ ਵਧੀ ਸਖ਼ਤੀ, 11 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਜਾਰੀ Punjab Corona Guidelines Reviewing Covid-19 situation Chief Minister Capt Amarinder Singh restrictions extended till April 10 Punjab Corona Restrictions: ਪੰਜਾਬ 'ਚ 10 ਅਪ੍ਰੈਲ ਤੱਕ ਵਧੀ ਸਖ਼ਤੀ, 11 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਜਾਰੀ](https://feeds.abplive.com/onecms/images/uploaded-images/2021/03/30/8b443084d03fe66050014c9374c7e636_original.png?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੀ ਮਿਆਦ 10 ਅਪ੍ਰੈਲ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਖ਼ਤੀ 31 ਮਾਰਚ ਤੱਕ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਪਾਬੰਦੀਆਂ ਦੀ ਮਿਆਦ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: Diljaan Death: ਨਹੀਂ ਰਹੇ ਪੰਜਾਬੀ ਗਾਇਕ ਦਿਲਜਾਨ, ਸੜਕ ਹਾਦਸੇ 'ਚ ਦਰਦਨਾਕ ਮੌਤ
ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ। ਘਰੇਲੂ ਪ੍ਰੋਗਰਾਮਾਂ ਵਿੱਚ 100 ਤੇ ਆਉਟਡੋਰ ਪ੍ਰੋਗਰਾਮ ਵਿੱਚ ਲੋਕਾਂ ਦੀ ਗਿਣਤੀ 200 ਤੱਕ ਸੀਮਤ ਰਹੇਗੀ। ਇਸ ਦੌਰਾਨ 11 ਜ਼ਿਲ੍ਹਿਆਂ 'ਚ ਨਾਇਟ ਕਰਫਿਊ ਜਾਰੀ ਰਹੇਗਾ।
Amid rising #Covid_19 cases, with UK mutant more prevalent, Punjab CM @capt_amarinder extends curbs in state till April 10, orders mobile vaccination centres in crowded place & ramp-up of testing. Special drive to be conducted for eligible prisoners in jails. pic.twitter.com/56kPxjh4b3
— Raveen Thukral (@RT_MediaAdvPbCM) March 30, 2021
ਇਹ ਵੀ ਪੜ੍ਹੋ: Coronavirus India: ਦੇਸ਼ 'ਚ ਪਿਛਲੇ 24 ਘੰਟੇ 'ਚ 56,211 ਨਵੇਂ ਮਾਮਲੇ ਸਾਹਮਣੇ ਆਏ, 271 ਲੋਕਾਂ ਦੀ ਮੌਤ
ਇਸ ਦੌਰਾਨ ਜੇਲ੍ਹਾਂ ਵਿੱਚ ਕੈਦੀਆਂ ਦੇ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਭੀੜ ਵਾਲੀਆਂ ਥਾਵਾਂ 'ਤੇ ਮੋਬਾਈਲ ਟੀਕਾਕਰਨ ਦੇ ਆਦੇਸ਼। ਪਹਿਲਾਂ ਦੀ ਤਰ੍ਹਾਂ ਮਾਸਕ ਲਾਜ਼ਮੀ ਰਹੇਗਾ ਤੇ ਬਿਨ੍ਹਾਂ ਮਾਸਕ ਵਾਲਿਆਂ ਦਾ ਮੌਕੇ ਤੇ ਕੋਰੋਨਾ ਟੈਸਟ ਕੀਤਾ ਜਾਵੇਗਾ।
ਉਧਰ ਨਾਭਾ ਓਪਨ ਜੇਲ੍ਹ ਵਿੱਚ 40 ਔਰਤਾਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿੱਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਕੀਤੇ। ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ। ਉਨ੍ਹਾਂ ਸਾਰੇ ਡੀ.ਸੀਜ਼ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ ਜਿਵੇਂ ਪੁਲਿਸ ਲਾਈਨਜ਼, ਕਾਲਜ ਤੇ ਯੂਨੀਵਰਸਿਟੀਆਂ, ਵੱਡੇ ਉਦਯੋਗਿਕ ਯੂਨਿਟ, ਬੱਸ ਅੱਡੇ, ਰੇਲਵੇ ਸਟੇਸ਼ਨ, ਪੀ.ਆਰ.ਟੀ.ਸੀ./ਪੰਜਾਬ ਰੋਡਵੇਜ਼ ਬੱਸ ਡਿਪੂ, ਬਾਜ਼ਾਰ ਆਦਿ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)