(Source: ECI/ABP News)
ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!
ਲੁਧਿਆਣਾ ਤੇ ਅੰਮ੍ਰਿਤਸਰ 'ਚ ਪੰਜ-ਪੰਜ, ਜਲੰਧਰ 'ਚ ਦੋ ਤੇ ਕਪੂਰਥਲਾ, ਹੁਸ਼ਿਆਰਪੁਰ ਤੇ ਰੂਪਨਗਰ 'ਚ ਇਕ-ਇਕ ਕੇਸ ਸਾਹਮਣੇ ਆਇਆ। ਠੀਕ ਹੋਣ ਵਾਲੇ ਮਰੀਜ਼ਾਂ 'ਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਰਹੇ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਤਿੰਨ, ਜਲੰਧਰ ਤੇ ਫਰੀਦਕੋਟ 'ਚ ਇਕ-ਇਕ ਮਰੀਜ਼ ਠੀਕ ਹੋਇਆ।
![ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ! Punjab corona virus positive cases declined now ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!](https://static.abplive.com/wp-content/uploads/sites/5/2020/05/09181034/Rapid-Test-Kit.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਖਿਲਾਫ ਜੰਗ ਦਰਮਿਆਨ ਸੂਬੇ 'ਚ ਕੋਰੋਨਾ ਵਾਇਰਸ ਦੇ ਪੌਜੇਟਿਵ ਮਾਮਲਿਆਂ ਦੀ ਰਫ਼ਤਾਰ ਕੁਝ ਕਮੀ ਆਈ ਹੈ। ਇਸ ਦੇ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਤੇਜ਼ੀ ਨਾਲ ਵਧ ਰਹੀ ਹੈ। ਸੂਬੇ 'ਚ 15 ਨਵੇਂ ਪੌਜੇਟਿਵ ਕੇਸ ਆਏ ਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ।
ਤਾਜ਼ਾ ਮਾਮਲਿਆਂ 'ਚ ਲੁਧਿਆਣਾ ਤੇ ਅੰਮ੍ਰਿਤਸਰ 'ਚ ਪੰਜ-ਪੰਜ, ਜਲੰਧਰ 'ਚ ਦੋ ਤੇ ਕਪੂਰਥਲਾ, ਹੁਸ਼ਿਆਰਪੁਰ ਤੇ ਰੂਪਨਗਰ 'ਚ ਇਕ-ਇਕ ਕੇਸ ਸਾਹਮਣੇ ਆਇਆ। ਠੀਕ ਹੋਣ ਵਾਲੇ ਮਰੀਜ਼ਾਂ 'ਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਰਹੇ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਤਿੰਨ, ਜਲੰਧਰ ਤੇ ਫਰੀਦਕੋਟ 'ਚ ਇਕ-ਇਕ ਮਰੀਜ਼ ਠੀਕ ਹੋਇਆ।
ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਕੁੱਲ ਅੰਕੜਾ 1,966 ਹੋ ਗਿਆ ਹੈ। ਇਨ੍ਹਾਂ 'ਚੋਂ 1,168 ਹਜ਼ੂਰ ਸਾਹਬ ਤੋਂ ਪਰਤੇ ਸ਼ਰਧਾਲੂ ਹਨ।
ਪੰਜਾਬ 'ਚ ਕੁੱਲ ਪੌਜ਼ੇਟਿਵ ਕੇਸ-1966
ਤਾਜ਼ਾ ਪੌਜ਼ੇਟਿਵ ਮਾਮਲੇ 15
ਹੁਣ ਤਕ ਮੌਤਾਂ 33
ਠੀਕ ਹੋਏ 200
ਮੌਜੂਦਾ ਪੌਜ਼ੇਟਿਵ ਕੇਸ 1,733
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)