Punjab Corona Cases: ਪੰਜਾਬ 'ਚ ਹੁਣ ਤੱਕ ਦੀਆਂ ਸਭ ਵੱਧ ਮੌਤਾਂ, ਅੱਜ 106 ਲੋਕਾਂ ਗੁਆਈ ਜਾਨ, 1514 ਨਵੇਂ ਕੇਸ
Punjab corona Cases today: ਅੱਜ ਕੋਰੋਨਾਵਾਇਰਸ ਨਾਲ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 106 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ।ਪੰਜਾਬ ਦਾ ਮੋਟੈਲੀਟੀ ਰੇਟ 2.7 ਹੈ ਅਤੇ ਮਹਾਰਾਸ਼ਟਰ ਤੇ ਗੁਜਰਾਤ ਦਾ 3.1।ਪੰਜਾਬ ਦਾ ਰਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 1 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਕਵਰੀ ਰੇਟ 69% ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ 'ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਪਰ ਫਿਰ ਵੇ ਅੱਜ ਕੋਰੋਨਾਵਾਇਰਸ ਨਾਲ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 106 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ।ਅੱਜ ਜ਼ਿਲ੍ਹਾ ਲੁਧਿਆਣਾ 'ਚ ਹੀ 18 ਲੋਕਾਂ ਨੇ ਕੋਰੋਨਾ ਕਾਰਨ ਜਾਨ ਗੁਆ ਲਈ।
ਜ਼ਿਕਰਯੋਗ ਗੱਲ ਇਹ ਹੈ ਕਿ ਅੱਜ ਮੌਤਾਂ ਦੀ ਗਿਣਤੀ ਕੱਲ੍ਹ ਦੇ ਮੁਕਾਬਲੇ ਦੁਗਣੀ ਹੋ ਗਈ ਹੈ।ਮਾਰਚ ਮਹੀਨੇ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਢਾ ਅੰਕੜਾ ਹੈ।ਦੱਸ ਦੇਈਏ ਕਿ ਪੰਜਾਬ ਅੰਦਰ 71 ਲੋਕ ਵੈਂਟੀਲੇਟਰ ਤੇ ਹਨ ਅਤੇ 440 ਮਰੀਜ਼ ਆਕਸੀਜਨ ਤੇ ਹਨ।ਪੰਜਾਬ ਕੋਰੋਨਾ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਬਾਅਦ ਤੀਜੇ ਨੰਬਰ ਤੇ ਹੈ।ਪੰਜਾਬ ਦਾ ਮੋਟੈਲੀਟੀ ਰੇਟ 2.7 ਹੈ ਅਤੇ ਮਹਾਰਾਸ਼ਟਰ ਤੇ ਗੁਜਰਾਤ ਦਾ 3.1।ਪੰਜਾਬ ਦਾ ਰਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 1 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਕਵਰੀ ਰੇਟ 69% ਹੈ।
ਬੀਤੇ ਕੱਲ੍ਹ 59 ਲੋਕਾਂ ਨੇ ਕੋਰੋਨਾ ਕਾਰਨ ਜਾਨ ਗੁਆਈ ਸੀ।ਇਹ ਅੰਕੜਾ ਅੱਜ ਦੋ ਗੁੱਣਾ ਵੱਧ ਹੋ ਗਿਆ ਹੈ।ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਅਨਲੌਕ-4 ਗਾਈਡਲਾਇਨਜ਼ ਵਿਰੁੱਧ ਨਾਇਟ ਕਰਫਿਊ ਅਤੇ ਵੀਕਐਂਡ ਲੌਕਡਾਊਨ ਲਾਗੂ ਕੀਤਾ ਹੈ।ਦੁਕਾਨਾਂ ਵੀ ਸ਼ਾਮ ਸਾਢੇ ਛੇ ਵਜੇ ਬੰਦ ਹੋ ਰਹੀਆਂ ਹਨ।ਪਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।
ਅੱਜ ਕੋਰੋਨਾਵਾਇਰਸ ਦੇ 1514 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 56989 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 106 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1618 ਹੋ ਗਈ ਹੈ।
ਬੁੱਧਵਾਰ ਨੂੰ 1514 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 242 ਮਰੀਜ਼ ਲੁਧਿਆਣਾ ਤੋਂ, 171 ਮਰੀਜ਼ ਜਲੰਧਰ ਤੋਂ, 160 ਪਟਿਆਲਾ ਤੋਂ, 112 ਮੁਹਾਲੀ ਤੋਂ ਅਤੇ163 ਬਠਿੰਡਾ ਤੋਂ ਸਾਹਮਣੇ ਆਏ ਹਨ। ਅੱਜ ਕੁੱਲ੍ਹ 1595 ਮਰੀਜ਼ ਸਿਹਤਯਾਬ ਵੀ ਹੋਏ ਹਨ।
ਸੂਬੇ 'ਚ ਕੁੱਲ 1101912 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 56989 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 39742 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15629 ਲੋਕ ਐਕਟਿਵ ਮਰੀਜ਼ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਸਤੰਬਰ ਮਹੀਨੇ 'ਚ ਕੋਰੋਨਾ ਆਪਣੇ ਉੱਪਰਲੇ ਪੱਧਰ ਤੇ ਹੋਵੇਗਾ।ਪਰ ਸਵਾਲ ਇਹ ਹੈ ਕੇ ਕੀ ਕੈਪਟਨ ਸਰਕਾਰ ਨੂੰ ਇਸ ਪੀਕ ਨਾਲ ਨਜਿੱਠਣ ਲਈ ਮੈਡੀਕਲ ਬੰਦੋਬਸਤ ਨਹੀਂ ਕਰਨਾ ਚਾਹੀਦਾ ਸੀ?
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ