(Source: ECI/ABP News)
ਹਿਮਾਚਲ ਦੀ ਬਰਫ ਨਾਲ ਠਰ੍ਹਿਆ ਪੰਜਾਬ, ਅਗਲੇ ਦਿਨ ਹੋਰ ਸਰਦੀ ਲਈ ਰਹੋ ਤਿਆਰ
ਹੋਟਲ ਮਾਲਕ ਬਰਫਬਾਰੀ ਤੋਂ ਖੁਸ਼ ਹਨ ਤੇ ਸਰਦੀਆਂ ਦੌਰਾਨ ਚੰਗੇ ਕਾਰੋਬਾਰ ਦੀ ਉਮੀਦ ਕਰ ਰਹੇ ਹਨ। ਹੋਟਲ ਮਾਲਕਾਂ ਨੇ ਦੱਸਿਆ ਕਿ ਬਰਫ ਇੱਥੇ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੈ।
![ਹਿਮਾਚਲ ਦੀ ਬਰਫ ਨਾਲ ਠਰ੍ਹਿਆ ਪੰਜਾਬ, ਅਗਲੇ ਦਿਨ ਹੋਰ ਸਰਦੀ ਲਈ ਰਹੋ ਤਿਆਰ Punjab covered with Himachal snow, be prepared for another winter the next day ਹਿਮਾਚਲ ਦੀ ਬਰਫ ਨਾਲ ਠਰ੍ਹਿਆ ਪੰਜਾਬ, ਅਗਲੇ ਦਿਨ ਹੋਰ ਸਰਦੀ ਲਈ ਰਹੋ ਤਿਆਰ](https://feeds.abplive.com/onecms/images/uploaded-images/2021/11/05/c359defd9cde7340dafead78cd77cbc1_original.jpg?impolicy=abp_cdn&imwidth=1200&height=675)
ਸ਼ਿਮਲਾ: ਉੱਤਰੀ ਭਾਰਤ ਵਿੱਚ ਠੰਢ ਤੇ ਧੁੰਦ ਨੇ ਜ਼ੋਰ ਫੜ ਲਿਆ ਹੈ। ਅੱਜ ਦੂਜੇ ਦਿਨ ਵੀ ਸੂਰਜ ਨਜ਼ਰ ਨਹੀਂ ਆਇਆ। ਹਿਮਾਚਲ ਵਿੱਚ ਬਰਫਬਾਰੀ ਨਾਲ ਪੰਜਾਬ ਵਿੱਚ ਵੀ ਪਾਰਾ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਠੰਢ ਹੋਰ ਜ਼ੋਰ ਫੜੇਗੀ।
ਅੱਜ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫਬਾਰੀ ਹੋਈ। ਇਲਾਕਾ ਨਿਵਾਸੀਆਂ ਮੁਤਾਬਕ ਸਪਿਤੀ ਘਾਟੀ 'ਚ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ ਤੇ ਸੜਕਾਂ 'ਤੇ ਬਰਫ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ ਪਰ ਆਵਾਜਾਈ ’ਤੇ ਇਸ ਦਾ ਅਸਰ ਨਹੀਂ ਪਿਆ।
ਹੋਟਲ ਮਾਲਕ ਬਰਫਬਾਰੀ ਤੋਂ ਖੁਸ਼ ਹਨ ਤੇ ਸਰਦੀਆਂ ਦੌਰਾਨ ਚੰਗੇ ਕਾਰੋਬਾਰ ਦੀ ਉਮੀਦ ਕਰ ਰਹੇ ਹਨ। ਹੋਟਲ ਮਾਲਕਾਂ ਨੇ ਦੱਸਿਆ ਕਿ ਬਰਫ ਇੱਥੇ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੈ। ਸ਼ਿਮਲਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਸੀਤ ਲਹਿਰ ਕਾਰਨ ਲੋਕ ਘਰਾਂ ’ਚ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਬਰਫ਼ਬਾਰੀ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ 1 ਦਸੰਬਰ ਨੂੰ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਆਉਣ ਵਾਲੇ ਦਿਨਾਂ ਵਿੱਚ ਕਿੱਥੇ ਮੀਂਹ ਪੈਣ ਦੀ ਸੰਭਾਵਨਾ?
3 ਤੇ 4 ਦਸੰਬਰ ਨੂੰ ਉੱਤਰੀ ਤੱਟੀ ਆਂਧਰਾ ਪ੍ਰਦੇਸ਼, 3 ਦਸੰਬਰ ਤੋਂ 5 ਦਸੰਬਰ ਦੇ ਦੌਰਾਨ ਤੱਟਵਰਤੀ ਉੜੀਸਾ ਤੇ 4 ਤੋਂ 5 ਦਸੰਬਰ ਦੇ ਦੌਰਾਨ ਗੰਗਾ ਪੱਛਮੀ ਬੰਗਾਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਦਸੰਬਰ ਨੂੰ ਤੱਟਵਰਤੀ ਉੜੀਸਾ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab Omicron Update : ਓਮੀਕਰੋਨ ਦੇ ਕਹਿਰ ਮਗਰੋਂ ਪੰਜਾਬ ਸਰਕਾਰ ਵੱਲੋਂ ਸਖਤ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)