ਵੱਡੀ ਖਬਰ! ਭਗਵੰਤ ਮਾਨ ਹੀ ਹੋਣਗੇ ‘ਆਪ’ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ
Punjab Election 2022:ਪਾਰਟੀ ਵੱਲੋਂ ਇਸ ਦਾ ਐਲਾਨ ਲੋਹੜੀ ਤੋਂ ਬਾਅਦ ਕੀਤਾ ਜਾਏਗਾ। ਹਾਈਕਮਾਨ ਇਸ ਗੱਲ ਲਈ ਸਹਿਮਤ ਹੋ ਗਈ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨਾਲ ਚੋਣਾਂ ਵਿੱਚ ਫਾਇਦਾ ਹੋਏਗਾ।
Punjab News ਚੰਡੀਗੜ੍ਹ: ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਇਸ ਗੱਲ ਉੱਪਰ ਲਗਪਗ ਸਹਿਮਤੀ ਬਣ ਗਈ ਹੈ। ਪਾਰਟੀ ਵੱਲੋਂ ਇਸ ਦਾ ਐਲਾਨ ਲੋਹੜੀ ਤੋਂ ਬਾਅਦ ਕੀਤਾ ਜਾਏਗਾ। ਹਾਈਕਮਾਨ ਇਸ ਗੱਲ ਲਈ ਸਹਿਮਤ ਹੋ ਗਈ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨਾਲ ਚੋਣਾਂ ਵਿੱਚ ਫਾਇਦਾ ਹੋਏਗਾ।
ਸੂਤਰਾਂ ਅਨੁਸਾਰ ‘ਆਪ’ ਦੀ ਸੀਨੀਅਰ ਲੀਡਰਸ਼ਿਪ ਦੀ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ 15 ਜਨਵਰੀ ਤੋਂ ਪਹਿਲਾਂ-ਪਹਿਲਾਂ ਕਰ ਦਿੱਤਾ ਜਾਵੇਗਾ। ਇਹ ਚਿਹਰਾ ਭਗਵੰਤ ਮਾਨ ਹੀ ਹੋਣਗੇ। ਇਹ ਵੀ ਅਹਿਮ ਹੈ ਕਿ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਵਿੱਚ ਸਰਗਰਮੀ ਇਕਦਮ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਖੁਦ ਵੀ ਸਪਸ਼ਟ ਕੀਤਾ ਹੈ ਕਿ ਪਾਰਟੀ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਹੀ ਚੋਣ ਲੜੇਗੀ।
ਸੂਤਰਾਂ ਮੁਤਾਬਕ ਪਾਰਟੀ ਦੇ ਅੰਦਰੂਨੀ ਸਰਵੇ ਵਿੱਚ ਵੀ ਭਗਵੰਤ ਮਾਨ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਹੈ। ਪਾਰਟੀ ਨੇ ਅੰਦਰੋਂ-ਅੰਦਰੀਂ ਤਿਆਰੀ ਕਰ ਲਈ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਹੀ ਪਾਰਟੀ ਦੇ ਹੱਕ ਵਿੱਚ ਇੱਕ ਸਿਆਸੀ ਹਵਾ ਖੜ੍ਹੀ ਕਰਨ ਲਈ ਪ੍ਰਚਾਰ ਮੁਹਿੰਮ ਜ਼ੋਰਦਾਰ ਤਰੀਕੇ ਨਾਲ ਵਿੱਢੀ ਜਾਵੇਗੀ। ਸਿਆਸੀ ਮਾਹਿਰ ਆਖਦੇ ਹਨ ਕਿ ਭਗਵੰਤ ਮਾਨ ਦੀ ਨੌਜਵਾਨ ਵਰਗ ਵਿੱਚ ਪਕੜ ਹੈ।
ਏਬੀਪੀ ਨਿਊਜ਼ ਸੀ ਵੋਟਰ ਸਰਵੇ ਮੁਤਾਬਕ ਵੀ ਪੰਜਾਬ ਵਿੱਚ ਭਗਵੰਤ ਮਾਨ ਦਾ ਗ੍ਰਾਫ ਅਰਵਿੰਦ ਕੇਜਰੀਵਾਲ ਨਾਲੋਂ ਵਧ ਗਿਆ ਹੈ। ਸਰਵੇ ਮੁਤਾਬਕ ਭਗਵੰਤ ਮਾਨ ਨੂੰ 23% ਤੇ ਅਰਵਿੰਦ ਕੇਜਰੀਵਾਲ ਨੂੰ 17% ਲੋਕ ਮੁੱਖ ਮੰਤਰੀ ਵਜੇ ਚਹੁੰਦੇ ਹਨ।
ਸੀ-ਵੋਟਰ ਸਰਵੇਖਣ
ਚਰਨਜੀਤ ਚੰਨੀ-29%
ਭਗਵੰਤ ਮਾਨ -23%
ਅਰਵਿੰਦ ਕੇਜਰੀਵਾਲ - 17%
ਸੁਖਬੀਰ ਬਾਦਲ - 15%
ਕੈਪਟਨ ਅਮਰਿੰਦਰ - 6%
ਨਵਜੋਤ ਸਿੰਘ ਸਿੱਧੂ-6%
ਹੋਰ - 4%
ਸੂਬੇ ਦੇ 6 ਫੀਸਦੀ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰ ਰਹੇ ਹਨ। ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ 15 ਫੀਸਦੀ, ਅਰਵਿੰਦ ਕੇਜਰੀਵਾਲ ਨੂੰ 17 ਫੀਸਦੀ, ਚਰਨਜੀਤ ਸਿੰਘ ਚੰਨੀ ਨੂੰ 29 ਫੀਸਦੀ, ਨਵਜੋਤ ਸਿੰਘ ਸਿੱਧੂ ਨੂੰ 6 ਫੀਸਦੀ, ਭਗਵੰਤ ਮਾਨ ਨੂੰ 23 ਫੀਸਦੀ ਤੇ ਹੋਰਨਾਂ ਨੂੰ 4 ਫੀਸਦੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਸਵਰਗ ਤੇ ਨਰਕ ਦੀ ਕਹਾਣੀ, ਇਸ ਥਾਂ ਨੂੰ ਕਿਹਾ ਜਾਂਦਾ 'ਨਰਕ ਦਾ ਦਰਵਾਜ਼ਾ', ਸੱਚਾਈ ਜਾਣ ਹੋ ਜਾਓਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin