Punjab Election 2022 : ਪੰਜਾਬ ਦਾ ਤਾਜ਼ਾ ਸਰਵੇਖਣ, ਜਾਣੋ ਕਿਸ ਦੀ ਬਣ ਸਕਦੀ ਹੈ ਸਰਕਾਰ, ਕੌਣ ਹੈ ਲੋਕਾਂ ਦਾ ਚਹੇਤਾ ਮੁੱਖ ਮੰਤਰੀ
ABP Cvoter Survey ਦੇ ਸਰਵੇ ਮੁਤਾਬਕ ਜਦੋਂ ਲੋਕਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ 32 ਫੀਸਦੀ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਸੰਦ ਕੀਤਾ।
Punjab Election 2022 : ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਤੁਹਾਡਾ ਪਸੰਦੀਦਾ ਚੈਨਲ ਏਬੀਪੀ ਨਿਊਜ਼ ਸੀ ਵੋਟਰ ਦੇ ਸਹਿਯੋਗ ਨਾਲ ਹਰ ਹਫ਼ਤੇ ਚੋਣ ਸੂਬਿਆਂ ਦਾ ਸਰਵੇਖਣ ਕਰ ਰਿਹਾ ਹੈ। ਜਾਣੋ ਪੰਜਾਬ 'ਚ ਅਗਲੇ ਸਾਲ ਕਾਂਗਰਸ, ਭਾਜਪਾ ਤੇ 'ਆਪ' 'ਚ ਕਿਸ ਦੀ ਸਰਕਾਰ ਬਣ ਸਕਦੀ ਹੈ ਅਤੇ ਕੌਣ ਹੈ ਲੋਕਾਂ ਦਾ ਚਹੇਤਾ ਸੀਐੱਮ।
ਸਰਵੇ 'ਚ ਲੋਕਾਂ ਤੋਂ ਪੁੱਛਿਆ ਗਿਆ ਕਿ ਪੰਜਾਬ 'ਚ ਕੌਣ ਜਿੱਤੇਗਾ ਚੋਣਾਂ?
- 27 ਫੀਸਦੀ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ।
- 29 ਫੀਸਦੀ ਲੋਕਾਂ ਨੇ 'ਆਪ' ਦੇ ਹੱਕ 'ਚ ਵੋਟਾਂ ਪਾਈਆਂ।
- 10 ਫੀਸਦੀ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਬਣੇ।
- ਜਦੋਂ ਕਿ ਸਿਰਫ਼ 1 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਭਾਜਪਾ ਚੋਣਾਂ ਜਿੱਤੇਗੀ।
- 25% ਨੇ ਕੁਝ ਨਹੀਂ ਕਿਹਾ।
- ਦੱਸ ਦਈਏ ਕਿ ਸਰਵੇ 'ਚ 1 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੂਬੇ 'ਚ ਹੋਰ ਚੋਣਾਂ ਜਿੱਤਣਗੇ, ਜਦਕਿ 7 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਤ੍ਰਿਸ਼ੂਲ ਵਿਧਾਨ ਸਭਾ ਬਣੇਗੀ।
ਮੁੱਖ ਮੰਤਰੀ ਦੀ ਚੋਣ ਕਿਸ ਦੀ?
ABP Cvoter Survey ਦੇ ਸਰਵੇ ਮੁਤਾਬਕ ਜਦੋਂ ਲੋਕਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਗਿਆ ਤਾਂ 32 ਫੀਸਦੀ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਸੰਦ ਕੀਤਾ। ਦੂਜੇ ਪਾਸੇ 24 ਫੀਸਦੀ ਨੇ ਅਰਵਿੰਦ ਕੇਜਰੀਵਾਲ 'ਤੇ 2 ਫੀਸਦੀ ਨੇ ਕੈਪਟਨ ਅਮਰਿੰਦਰ ਸਿੰਘ 'ਤੇ, 17 ਫੀਸਦੀ ਨੇ ਸੁਖਬੀਰ ਸਿੰਘ ਬਾਦਲ 'ਤੇ, 13 ਫੀਸਦੀ ਨੇ ਭਗਵੰਤ ਮਾਨ 'ਤੇ ਅਤੇ 5 ਫੀਸਦੀ ਨੇ ਨਵਜੋਤ ਸਿੱਧੂ 'ਤੇ ਅਤੇ 7 ਫੀਸਦੀ ਨੇ ਹੋਰਨਾਂ 'ਤੇ ਭਰੋਸਾ ਜਤਾਇਆ ਹੈ। ਪੰਜਾਬ ਬਾਰੇ ਇਹ ਸਰਵੇਖਣ 7 ਦਸੰਬਰ ਤੋਂ 13 ਦਸੰਬਰ ਦਰਮਿਆਨ ਕੀਤਾ ਗਿਆ ਸੀ, ਜਿਸ ਵਿਚ 5687 ਲੋਕਾਂ ਦੀ ਰਾਏ ਲਈ ਗਈ ਸੀ।
ਇਹ ਵੀ ਪੜ੍ਹੋ: ਨੈਸ਼ਨਲ ਹਾਈਵੇਅ 'ਤੇ ਵੱਡਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਡਿਟੇਲ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin