Punjab Election 2022: ਰਾਹੁਲ ਗਾਂਧੀ ਦੀ ਕਰੀਬੀ ਦੇ ਟਵਿੱਟਰ ਪੋਲ 'ਚ ਸਿੱਧੂ ਰਹਿ ਗਏ ਪਿੱਛੇ, ਜਾਣੋ ਕੌਣ ਹੈ ਨੰਬਰ 1
Punjab Polls: ਬੇਸ਼ੱਕ ਕਾਂਗਰਸ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਰਟੀ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਕਿਸੇ ਨੂੰ ਪੇਸ਼ ਕਰਨ ਦੀ ਸੰਭਾਵਨਾ ਨਹੀਂ ਹੈ। ਨਤੀਜੇ ਆਉਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਜਾਵੇਗਾ।
Punjab Assembly Election 2022: ਪੰਜਾਬ 'ਚ ਕਾਂਗਰਸ (Punajb Congress) ਇਹ ਕਹਿ ਰਹੀ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਨਹੀਂ ਲੜੇਗੀ ਪਰ ਰਾਹੁਲ ਗਾਂਧੀ (Rahul Gandhi) ਦੇ ਸਹਿਯੋਗੀ ਵੱਲੋਂ ਟਵਿੱਟਰ 'ਤੇ ਕੀਤੇ ਪੋਲ (Twitter Poll) ਕਰਕੇ ਸੂਬੇ 'ਚ ਨਵਾਂ ਵਿਵਾਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਟਵਿੱਟਰ ਪੋਲ ਰਾਹੁਲ ਗਾਂਧੀ ਦੇ ਸਹਿਯੋਗੀ ਨਿਖਿਲ ਅਲਵਾ (Nikhil Alva) ਨੇ ਕਰਵਾਇਆ ਸੀ, ਜਿਸ ਨੇ ਪੋਲ ਵਿੱਚ ਪੁੱਛਿਆ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ।
ਦੱਸ ਦਈਏ ਕਿ ਇਸ ਪੋਲ 'ਤੇ ਮਿਲੇ ਲੋਕਾਂ ਦੇ ਰੁਝਾਨ 'ਚ ਲਗਪਗ 69 ਪ੍ਰਤੀਸ਼ਤ ਲੋਕਾਂ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੋਟ ਪਾਈ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 12 ਪ੍ਰਤੀਸ਼ਤ ਅਤੇ ਸੁਨੀਲ ਜਾਖੜ ਨੇ 9 ਪ੍ਰਤੀਸ਼ਤ ਵੋਟ ਹਾਸਲ ਕੀਤੇ।
ਪੰਜਾਬ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਬੇਸ਼ੱਕ ਅਜੇ ਤੱਕ ਇਸ ਦਾ ਰਸਮੀ ਐਲਾਨ ਨਹੀਂ ਹੋਇਆ ਹੈ ਪਰ ਇਸ ਸਰਵੇਖਣ ਵਿੱਚ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਰਵੇਖਣ ਕਿਸੇ ਏਜੰਸੀ ਨੇ ਨਹੀਂ ਕੀਤਾ ਹੈ, ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵਿਸ਼ੇਸ਼ ਸਹਿਯੋਗੀ ਨਿਖਿਲ ਅਲਵਾ ਨੇ ਆਪਣੇ ਟਵਿੱਟਰ 'ਤੇ ਲੋਕਾਂ ਤੋਂ ਸੀਐਮ ਚਿਹਰੇ ਬਾਰੇ ਸਵਾਲ ਕੀਤੇ ਸੀ। ਜਿਸ ਨੂੰ ਕੁੱਲ 1283 ਵੋਟਾਂ ਪਈਆਂ।
ਦੱਸ ਦਈਏ ਕਿ ਅਲਵਾ ਰਾਹੁਲ ਗਾਂਧੀ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਹਨ ਅਤੇ ਉਹ ਰਾਹੁਲ ਦੀ ਸੋਸ਼ਲ ਮੀਡੀਆ ਆਊਟਰੀਚ ਦੀ ਨਿਗਰਾਨੀ ਕਰਦੇ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਲਵਾ ਨੇ ਕਿਹਾ, "ਰਾਜਨੀਤਿਕ ਜ਼ਮੀਰ ਵਾਲੇ ਲੋਕਾਂ ਤੋਂ ਰਾਜਨੀਤਿਕ ਫੀਡਬੈਕ ਲੈਣ ਲਈ ਇਹ ਇੱਕ ਵਧੀਆ ਪਲੇਟਫਾਰਮ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਇਸ ਵਿੱਚ ਕੁਝ ਵੀ ਗੰਭੀਰ ਨਹੀਂ ਹੈ। ਇਹ ਫੀਡਬੈਕ ਸੈਸ਼ਨ ਬਾਰੇ ਹੈ ਅਤੇ ਇਸ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ।।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin