Punjab Election 2022: ਕੇਜਰੀਵਾਲ ਦਾ ਚੰਨੀ ਨੂੰ ਜਵਾਬ! ਮੇਰਾ ਰੰਗ ਕਾਲਾ ਪਰ ਇਰਾਦੇ ਸਾਫ, ਝੂਠੇ ਵਾਅਦੇ ਤੇ ਐਲਾਨ ਨਹੀਂ ਕਰਦਾ
Arvind Kejriwal Visit Punjab: ਚੋਣ ਸਰਵੇਖਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਏ ਹਨ। ਪਠਾਨਕੋਟ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਚੰਨੀ ਮੇਰੇ ਕੱਪੜਿਆਂ 'ਤੇ ਕੁਮੈਂਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੱਲ੍ਹ ਸੀਐਮ ਚੰਨੀ ਨੇ ਕਿਹਾ ਮੈਂ ਕਾਲਾ ਹਾਂ। ਮੈਂ ਮੰਨਦਾ ਹਾਂ ਕਿ ਮੇਰਾ ਰੰਗ ਕਾਲਾ ਹੈ। ਮੈਂ ਧੁੱਪ ਵਿੱਚ ਫਿਰਦਾ ਹਾਂ, ਇਸੇ ਲਈ ਮੇਰਾ ਰੰਗ ਕਾਲਾ ਹੈ। ਮੈਂ ਸੀਐਮ ਚੰਨੀ ਵਾਂਗ ਹੈਲੀਕਾਪਟਰ 'ਚ ਸਫਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮੇਰਾ ਰੰਗ ਕਾਲਾ ਹੈ ਪਰ ਮੇਰਾ ਇਰਾਦਾ ਸਾਫ਼ ਹੈ, ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗਾ। ਮੈਂ ਝੂਠੇ ਵਾਅਦੇ ਤੇ ਝੂਠੇ ਐਲਾਨ ਨਹੀਂ ਕਰਦਾ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ 'ਤੇ ਆਏ ਹਨ। ਇਸ ਦੌਰਾਨ ਕੇਜਰੀਵਾਲ ਪਠਾਨਕੋਟ ਦਾ ਦੌਰਾ ਕਰਨਗੇ। ਪਠਾਨਕੋਟ 'ਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤਿਰੰਗਾ ਯਾਤਰਾ ਕਰਨਗੇ। ਸੂਤਰਾਂ ਮੁਤਾਬਕ ਇਸ ਮੌਕੇ ਕੇਜਰੀਵਾਲ ਤਿਰੰਗਾ ਯਾਤਰਾ 'ਚ ਵੱਡਾ ਐਲਾਨ ਕਰਨਗੇ।
ਚੋਣ ਸਰਵੇਖਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੀ ਹੈ। ਕੇਜਰੀਵਾਲ ਹੁਣ ਤੱਕ ਪੰਜਾਬ ਦੇ ਕਈ ਗੇੜੇ ਲਾ ਚੁੱਕੇ ਹਨ। ਇਸੇ ਤਹਿਤ ਮਨੀਸ਼ ਸਿਸੋਦੀਆ ਕਈ ਦਿਨਾਂ ਤੋਂ ਪੰਜਾਬ ਵਿੱਚ ਡਟੇ ਹੋਏ ਹਨ। ਵਿਕਾਸ ਕਾਰਜਾਂ ਨੂੰ ਲੈ ਕੇ ਪੰਜਾਬ ਤੇ ਦਿੱਲੀ ਸਰਕਾਰ ਮਿਹਣੋ-ਮਿਹਣੀ ਹੋ ਰਹੇ ਹਨ।
ਇਹ ਵੀ ਪੜ੍ਹੋ: ਓਮੀਕ੍ਰੋਨ ਦੀ ਦਸਤਕ ਤੋਂ ਬਾਅਦ ਦੱਖਣੀ ਅਫਰੀਕਾ 'ਚ ਸੜਕਾਂ ਸੁੰਨੀਆਂ, ਬਾਜ਼ਾਰ ਖਾਲੀ, ਲੈਵਲ -1 ਲੌਕਡਾਊਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: